
ਜੰਮੂ-ਕਸ਼ਮੀਰ ਵਿਚ ਅਤਿਵਾਦੀਆਂ ਦੇ ਹਮਲੇ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ।
ਸ੍ਰੀਨਗਰ: ਜੰਮੂ-ਕਸ਼ਮੀਰ ਵਿਚ ਅਤਿਵਾਦੀਆਂ ਦੇ ਹਮਲੇ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਹਰ ਦਿਨ ਜਵਾਨ ਸ਼ਹੀਦ ਹੁੰਦੇ ਹਨ, ਕਈ ਵਾਰ ਨਿਰਦੋਸ਼ ਲੋਕ ਵੀ ਅਤਿਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਵੀ ਕੁਝ ਅਜਿਹਾ ਹੀ ਵਾਪਰਿਆ। ਘਾਟੀ ਵਿਚ ਐਨਕਾਊਂਟਰ ਦੀ ਜਗ੍ਹਾਂ ਤੋਂ ਬੇਹੱਦ ਦਰਦਨਾਕ ਤਸਵੀਰ ਸਾਹਮਣੇ ਆਈ ਹੈ।
Soldier Save Child
ਦਰਅਸਲ ਕਸ਼ਮੀਰ ਦੇ ਸੋਪੋਰ ਵਿਚ ਬੁੱਧਵਾਰ ਸਵੇਰੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀ ਟੀਮ ‘ਤੇ ਅਤਿਵਾਦੀਆਂ ਨੇ ਹਮਲਾ ਕਰ ਦਿੱਤਾ। ਇਹ ਹਮਲਾ ਸ਼ਰੇਆਮ ਇਕ ਬਜ਼ਾਰ ਵਿਚ ਕੀਤਾ ਗਿਆ। ਇਸ ਦੌਰਾਨ ਸੀਆਰਪੀਐਫ ਦੇ ਦੋ ਜਵਾਨ ਸ਼ਹੀਦ ਹੋ ਗਏ। ਇਕ ਜਵਾਨ ਜ਼ਖਮੀ ਹੈ। ਇਸ ਹਮਲੇ ਦੌਰਾਨ ਦੋ ਆਮ ਲੋਕਾਂ ਦੀ ਮੌਤ ਹੋ ਗਈ, ਇਹਨਾਂ ਵਿਚੋਂ ਇਕ 60 ਸਾਲ ਦੇ ਬਜ਼ੁਰਗ ਵੀ ਸਨ।
Soldier Save Child
ਬਜ਼ੁਰਗ ਨੂੰ ਗੋਲੀ ਲੱਗੀ ਤਾਂ ਉਹ ਸੜਕ ‘ਤੇ ਹੀ ਡਿੱਗ ਗਏ। ਉਹਨਾਂ ਦੇ ਨਾਲ ਉਹਨਾਂ ਦਾ ਤਿੰਨ ਸਾਲ ਦਾ ਪੋਤਾ ਵੀ ਮੌਜੂਦ ਸੀ। ਗੋਲੀਬਾਰੀ ਦੌਰਾਨ ਉਹ ਬੱਚਾ ਅਪਣੇ ਦਾਦੇ ਦੀ ਮ੍ਰਿਤਕ ਦੇਹ ‘ਤੇ ਬੈਠ ਕੇ ਰੌਂਦਾ ਰਿਹਾ। ਉਸੇ ਸਮੇਂ ਇਕ ਸੀਆਰਪੀਐਫ ਜਵਾਨ ਨੇ ਬੱਚੇ ਨੂੰ ਅਪਣੇ ਵੱਲ ਬੁਲਾਇਆ, ਇਸ ਦੌਰਾਨ ਗੋਲੀਬਾਰੀ ਜਾਰੀ ਸੀ।
Soldier Save Child
ਇਸ ਤੋਂ ਬਾਅਦ ਜਵਾਨ ਬੱਚੇ ਨੂੰ ਹਮਲੇ ਵਾਲੀ ਥਾਂ ਤੋਂ ਦੂਰ ਲੈ ਗਿਆ ਤਾਂ ਕਿ ਬੱਚਾ ਸੁਰੱਖਿਅਤ ਰਹੇ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ ਨੇ ਬੱਚੇ ਨੂੰ ਉਸ ਦੇ ਘਰ ਪਹੁੰਚਾਇਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਹਰ ਕੋਈ ਜਵਾਨ ਦੀ ਬਹਾਦਰੀ ਨੂੰ ਸਲਾਮ ਕਰ ਰਿਹਾ ਹੈ।
The child is being taken to home by #JKPolice. This is so sad and disheartening. #Kashmir #Soporeattack pic.twitter.com/J4XThzeCNr
— IM (@imranmanzoorsha) July 1, 2020
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ