50 ਲੱਖ ਦੀ ਬੀਮਾ ਸਕੀਮ ਦੇ ਲਾਭ ਤੋਂ ਵਾਂਝੇ ਹਨ ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਡਾਕਟਰਾਂ ਦੇ ਪਰਿਵਾਰ
Published : Jul 1, 2021, 11:20 am IST
Updated : Jul 1, 2021, 11:20 am IST
SHARE ARTICLE
Doctors
Doctors

ਕੋਰੋਨਾ ਮਹਾਂਮਾਰੀ (Coronavirus) ਨਾਲ ਨਜਿੱਠਣ ਵਿਚ ਦੇਸ਼ ਦੇ ਡਾਕਟਰਾਂ (Doctors) ਦੀ ਭੂਮਿਕਾ ਬੇਹੱਦ ਅਹਿਮ ਹੈ।

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ (Coronavirus) ਨਾਲ ਨਜਿੱਠਣ ਵਿਚ ਦੇਸ਼ ਦੇ ਡਾਕਟਰਾਂ (Doctors) ਦੀ ਭੂਮਿਕਾ ਬੇਹੱਦ ਅਹਿਮ ਹੈ। ਮਹਾਂਮਾਰੀ ਦੌਰਾਨ ਲੋਕਾਂ ਦੀ ਸੇਵਾਂ ਕਰਦਿਆਂ ਹੁਣ ਤੱਕ 1550 ਡਾਕਟਰ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਪਰ ਇਹਨਾਂ ਵਿਚੋਂ ਜ਼ਿਆਦਾਤਰ ਡਾਕਟਰਾਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਦੇ ਬੀਮੇ ਦਾ ਲਾਭ ਨਹੀਂ ਮਿਲ ਸਕਿਆ ਹੈ। ਇਕ ਇੰਟਰਵਿਊ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ (Indian Medical Association) ਦੇ ਮੁਖੀ ਡਾ. ਜੇਏ ਜਯਾਲਾਲ ਨੇ ਦੱਸਿਆ ਕਿ ਕੋਰੋਨਾ ਦੀ ਦੂਜੀ ਲਹਿਰ (Second Wave Of Covid) ਵਿਚ ਜਾਨ ਗਵਾਉਣ ਵਾਲੇ ਇਕ ਵੀ ਡਾਕਟਰ ਦੇ ਪਰਿਵਾਰਾਂ ਨੂੰ ਹੁਣ ਤੱਕ ਬੀਮਾ ਯੋਜਨਾ ਤਹਿਤ 50 ਲੱਖ ਰੁਪਏ ਦਾ ਮੁਆਵਜ਼ਾ ਨਹੀਂ ਮਿਲਿਆ ਹੈ।  ਜਦਕਿ ਪਹਿਲੀ ਕੋਰੋਨਾ ਲਹਿਰ ਵਿਚ ਜਾਨ ਗਵਾਉਣ ਵਾਲੇ ਡਾਕਟਰਾਂ ਵਿਚੋਂ ਸਿਰਫ 25 ਫੀਸਦ ਪਰਿਵਾਰਾਂ ਨੂੰ ਹੀ ਇਹ ਰਾਸ਼ੀ ਮਿਲ ਸਕੀ ਹੈ।

DoctorsDoctors

ਹੋਰ ਪੜ੍ਹੋ: ਆਮ ਆਦਮੀ ਨੂੰ ਲੱਗਿਆ ਝਟਕਾ, ਪੈਟਰੋਲ- ਡੀਜ਼ਲ ਤੋਂ ਬਾਅਦ ਹੁਣ LPG ਸਿਲੰਡਰ ਹੋਇਆ ਮਹਿੰਗਾ

ਸਰਕਾਰ ਨੇ ਇਸ ਬੀਮਾ ਯੋਜਨਾ (Insurance) ਲਈ ਕਈ ਸ਼ਰਤਾਂ ਰੱਖੀਆਂ ਹਨ, ਇਹਨਾਂ ਸ਼ਰਤਾਂ ਕਾਰਨ ਜ਼ਿਆਦਾਤਰ ਪਰਿਵਾਰ ਮੁਆਵਜ਼ਾ ਪਾਉਣ ਦੀ ਦਾਵੇਦਾਰੀ ਤੋਂ ਹੀ ਬਾਹਰ ਹੋ ਗਏ। ਸ਼ਰਤਾਂ ਮੁਤਾਬਕ ਡਾਕਟਰ ਦੀ ਮੌਤ ਕੋਵਿਡ ਲਈ ਮਾਨਤਾ ਪ੍ਰਾਪਤ ਸਰਕਾਰੀ ਕੇਂਦਰ ਵਿਚ ਕੰਮ ਕਰਦੇ ਸਮੇਂ ਹੋਈ ਹੋਣੀ ਚਾਹੀਦੀ ਹੈ। ਹੋਮ ਕੁਆਰੰਟੀਨ, ਕੋਵਿਡ ਦੀਆਂ ਨਿੱਜੀ ਸੰਸਥਾਵਾਂ ਜਾਂ ਹੋਰ ਕੇਂਦਰਾਂ ’ਤੇ ਕੰਮ ਕਰਦੇ ਸਮੇਂ ਜਾਨ ਗਵਾਉਣ ਵਾਲੇ ਡਾਕਟਰ ਇਸ ਘੇਰੇ ਵਿਚ ਨਹੀਂ ਆਉਂਦੇ।

Indian Medical Association Indian Medical Association

ਹੋਰ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੁੱਝ ਵਿਧਾਇਕਾਂ ਨੂੰ ਲੰਚ 'ਤੇ ਬੁਲਾਇਆ 

ਡਾਕਟਰਾਂ ਦੀ ਮੌਤ ਦੇ ਸਾਰੇ ਰਿਕਾਰਡ ਹਸਪਤਾਲ ਅਤੇ ਡਾਕਟਰ ਦੇ ਪਰਿਵਾਰ ਜ਼ਰੀਏ ਜ਼ਿਲ੍ਹਾ ਪ੍ਰਸ਼ਾਸਨ ਨੂੰ, ਉਥੋਂ ਰਾਜ ਸਰਕਾਰ, ਉਥੋਂ ਕੇਂਦਰ ਨੂੰ ਭੇਜੇ ਜਾਂਦੇ ਹਨ। ਜੇ ਦਸਤਖ਼ਤ ਵਿਚ ਥੋੜ੍ਹੀ ਜਿਹੀ ਗਲਤੀ ਹੋਈ ਤਾਂ ਅਰਜ਼ੀ ਰੱਦ ਕਰ ਦਿੱਤੀ ਗਈ। ਆਈਐਮਏ ਅਪਣੇ ਵੱਲੋਂ 10 ਲੱਖ ਰੁਪਏ ਦੀ ਸਹਾਇਤਾ ਦੇ ਰਿਹਾ ਹੈ। ਆਈਐਮਏ ਦੇ ਮੁਖੀ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸਿੱਧੇ ਤੌਰ ’ਤੇ ਡਾਕਟਰਾਂ ਦੀ ਮੌਤ ’ਤੇ ਮੁਆਵਜ਼ੇ ਦਾ ਐਲਾਨ ਕਰਦੀ ਤਾਂ ਇਹ ਸਮੱਸਿਆ ਨਹੀਂ ਹੁੰਦੀ। ਕਈ ਸੂਬਿਆਂ ਨੇ ਅਜਿਹਾ ਕੀਤਾ ਵੀ ਹੈ।  

DoctorsDoctors

ਹੋਰ ਪੜ੍ਹੋ: ਮਹਾਰਾਸ਼ਟਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਇਸ ਤੋਂ ਇਲਾਵਾ ਡਾਕਟਰਾਂ ’ਤੇ ਹੋ ਰਹੇ ਹਮਲਿਆਂ ਬਾਰੇ ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਕੇਂਦਰੀ ਕਾਨੂੰਨ ਲਿਆ ਕੇ ਸੀਆਰਪੀਸੀ ਅਤੇ ਆਈਪੀਸੀ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਦਿੱਲੀ ਵਿਚ ਪ੍ਰੋਟੈਕਸ਼ਨ ਐਕਟ ਬਣੇ ਨੂੰ 11 ਸਾਲ ਹੋ ਗਏ ਪਰ ਜ਼ਿਆਦਾਤਰ ਪੁਲਿਸ ਕਮਿਸ਼ਨਰ ਇਸ ਤੋਂ ਅਣਜਾਣ ਹਨ। ਉਹਨਾਂ ਕਿਹਾ ਕਿ ਹਸਪਤਾਲ ਨੂੰ ਇੱਕ ਸੁਰੱਖਿਅਤ ਜ਼ੋਨ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸੁਰੱਖਿਆ ਨਾਲ ਜੁੜੀ ਜ਼ਿੰਮੇਵਾਰੀ ਪ੍ਰਸ਼ਾਸਨ 'ਤੇ ਰਹੇ।

Doctors leaving government jobsDoctor

ਇਹ ਵੀ ਪੜ੍ਹੋ:  ਐਲੋਪੈਥੀ ਵਿਵਾਦ: ਸੁਪਰੀਮ ਕੋਰਟ ਨੇ ਰਾਮਦੇਵ ਨੂੰ ਅਪਣੇ ਬਿਆਨ ਦੀ ਅਸਲ ਰਿਕਾਰਡਿੰਗ ਪੇਸ਼ ਕਰਨ ਲਈ ਕਿਹਾ

ਪਿਛਲੇ ਡੇਢ ਸਾਲ ਵਿਚ ਡਾਕਟਰਾਂ 'ਤੇ ਹਮਲਿਆਂ ਦੇ 320 ਤੋਂ ਵੱਧ ਕੇਸ ਦਰਜ ਹੋਏ, ਜਦਕਿ ਵੱਡੀ ਗਿਣਤੀ ਵਿਚ ਗ਼ੈਰ-ਰਜਿਸਟਰਡ ਕੇਸ ਵੀ ਹੋਏ ਹਨ। ਦੇਸ਼ ਵਿਚ ਮਹਾਂਮਾਰੀ ਨਾਲ ਲੜ ਰਹੇ ਡਾਕਟਰਾਂ ਲਈ ਕੋਈ ਆਰਥਕ ਸਹਾਇਤਾ ਜਾਂ ਤਰੱਕੀ ਵਰਗੀ ਸਕੀਮ ਨਹੀਂ ਹੈ। ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਸਰਕਾਰ ਮ੍ਰਿਤਕ ਡਾਕਟਰਾਂ ਨੂੰ ‘ਕੋਵਿਡ ਸ਼ਹੀਦ’ ਦਾ ਦਰਜਾ ਦੇਵੇ ਅਤੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੇ ਨਾਲ ਹੋਰ ਸਹੂਲਤਾਂ ਵੀ ਐਲਾਨੀਆਂ ਜਾਣ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement