
ਹਰਦੁਆਰ ਵਿਚ ਸਾਉਣ ਦਾ ਮਹੀਨਾ ਕੀ ਸ਼ੁਰੂ ਹੋ ਜਾਂਦਾ ਹੈ ਸ਼ਿਵ ਦੇ ਭਗਤਾਂ ਦੀ ਸ਼ਰਧਾ ਦਾ ਜਿਵੇਂ ਸੈਲਾਬ ਹੀ ਜਾਂਦਾ ਹੈ
ਉਤਰਾਖੰਡ, ਹਰਦੁਆਰ ਵਿਚ ਸਾਉਣ ਦਾ ਮਹੀਨਾ ਕੀ ਸ਼ੁਰੂ ਹੋ ਜਾਂਦਾ ਹੈ ਸ਼ਿਵ ਦੇ ਭਗਤਾਂ ਦੀ ਸ਼ਰਧਾ ਦਾ ਜਿਵੇਂ ਸੈਲਾਬ ਹੀ ਜਾਂਦਾ ਹੈ। ਅਜਿਹੇ ਵਿਚ ਸੜਕਾਂ 'ਤੇ ਸ਼ਿਵ ਦੇ ਨਾਮ ਦੇ ਜੈਕਾਰੇ ਲਗਾਉਂਦੇ ਹੋਏ ਨਿਕਲਦੇ ਕਾਂਵੜੀਆਂ ਦੇ ਜਥੇ ਉੱਤੇ ਨਜ਼ਰ ਟਿਕ ਜਾਂਦੀ ਹੈ। ਸਾਉਣ ਦੇ ਮਹੀਨੇ ਵਿਚ ਇਸ ਖਾਸ ਕਾਂਵੜ ਯਾਤਰਾ ਦੇ ਵੱਖ - ਵੱਖ ਰੰਗ ਦੇਖਣ ਨੂੰ ਮਿਲਦੇ ਹਨ। ਇਸ ਵਾਰ ਕਾਂਵੜ ਯਾਤਰਾ ਵਿਚ ਭਾਗ ਲੈਣ ਲਈ ਮਸ਼ਹੂਰ ਗੋਲਡਨ ਬਾਬਾ ਵੀ ਆਪਣੀ 25ਵੀ ਯਾਤਰਾ ਉੱਤੇ ਨਿਕਲ ਪਏ ਹਨ।
Golden Babaਦਿਲਚਸਪ ਇਹ ਹੈ ਕਿ ਸੋਨੇ ਨਾਲ ਲਗਾਅ ਰੱਖਣ ਵਾਲੇ ਬਾਬਾ ਇਸ ਵਾਰ 20 ਕਿੱਲੋ ਦੇ ਗਹਿਣੇ ਪਹਿਨ ਕੇ ਇਹ ਯਾਤਰਾ ਕਰ ਰਹੇ ਹਨ। ਦੱਸ ਦਈਏ ਕਿ ਗੋਲਡਨ ਬਾਬਾ ਉਤਰਾਖੰਡ ਦੇ ਹਰਦੁਆਰ ਤੋਂ ਕਾਂਵੜ ਯਾਤਰਾ ਸ਼ੁਰੂ ਕਰ ਰਹੇ ਹਨ ਅਤੇ ਇਸ ਵਾਰ ਉਹ ਯਾਤਰਾ ਦੀ ਸਿਲਵਰ ਜੁਬਲੀ ਮਨਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਸੁਰੱਖਿਆ ਕਰਮੀਆਂ ਅਤੇ ਹੋਰ ਭਗਤਾਂ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ। ਆਪਣੀ ਯਾਤਰਾ ਵਿਚ ਗੋਲਡਨ ਬਾਬਾ ਵੱਖ - ਵੱਖ ਸ਼ਹਿਰਾਂ ਵਿਚ ਠਹਿਰਦੇ ਹਨ ਅਤੇ ਬਾਬੇ ਦੇ ਭਗਤ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਤਰਸਦੇ ਰਹਿੰਦੇ ਹਨ।
Golden Babaਇੰਨਾ ਹੀ ਨਹੀਂ 25 ਪੁਲਸਕਰਮੀਆਂ ਦਾ ਘੇਰਾ ਬਾਬਾ ਦੀ ਸੁਰੱਖਿਆ ਵਿਚ ਤੈਨਾਤ ਰਹਿੰਦਾ ਹੈ। ਦੱਸ ਦਈਏ ਕਿ ਬਾਬੇ ਦਾ ਅਸਲੀ ਨਾਮ ਸੁਧੀਰ ਕੁਮਾਰ ਮਕੜ ਹੈ। ਹਾਲ ਹੀ ਵਿਚ ਉਨ੍ਹਾਂ ਨੇ ਆਪਣੀਆਂ 24 ਯਾਤਰਾਵਾਂ ਖ਼ਤਮ ਕੀਤੀਆਂ ਹਨ। ਹਰ ਸਾਲ ਹਰਦੁਆਰ ਤੋਂ ਕਾਂਵੜ ਲੈ ਕੇ ਆਉਣ ਵਾਲੇ ਗੋਲਡਨ ਬਾਬਾ ਨੂੰ ਸੋਨੇ ਦੇ ਗਹਿਣਿਆਂ ਦਾ ਕਾਫ਼ੀ ਸ਼ੌਕ ਹੈ।
Golden Babaਉਹ ਆਪਣੇ ਸਰੀਰ ਉੱਤੇ ਤਕਰੀਬਨ 12.50 ਕਿੱਲੋ ਦੇ ਗਹਿਣੇ ਪਹਿਨਕੇ ਚਲਦੇ ਹਨ, ਜਿਨ੍ਹਾਂ ਦੀ ਕੀਮਤ 4 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਉਨ੍ਹਾਂ ਦੀ ਜਿਊਲਰੀ ਵਿਚ ਸੋਨੇ ਦੇ ਅਤੇ ਕੀਮਤੀ ਪੱਥਰਾਂ ਨਾਲ ਜੜੇ ਗਹਿਣੇ ਹਨ। ਗੋਲਡਨ ਬਾਬਾ ਦੇ ਹੱਥਾਂ ਵਿਚ ਕੀਮਤੀ ਅੰਗੂਠੀਆਂ ਹਨ। ਉਹ ਹੀਰਿਆਂ ਨਾਲ ਜੜੀ ਹੋਈ ਇੱਕ ਖਾਸ ਘੜੀ ਬੰਨ੍ਹਦੇ ਹਨ, ਜਿਸ ਦੀ ਕੀਮਤ 27 ਲੱਖ ਰੁਪਏ ਦੇ ਕਰੀਬ ਹੈ।