
ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਗਠਜੋੜ ਅਪਣਾ ਨਾਂਅ ਬਦਲ ਕੇ ‘ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਦੇ ਗੁਨਾਹਾਂ’ ਨੂੰ ਧੋ ਨਹੀਂ ਸਕੇਗਾ।
ਨਵੀਂ ਦਿੱਲੀ: 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ਵਿਚ ਰਾਸ਼ਟਰੀ ਜਮਹੂਰੀ ਗਠਜੋੜ (ਐਨ.ਡੀ.ਏ.) ਦੇ ਸੰਸਦ ਮੈਂਬਰਾਂ ਦੀ ਇਕ ਮੀਟਿੰਗ ਹੋਈ। ਮੀਟਿੰਗ ਵਿਚ ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਦੇ ਸੰਸਦ ਮੈਂਬਰ ਮੌਜੂਦ ਸਨ। ਮੀਟਿੰਗ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ‘ਸਾਨੂੰ ਇਸ ਵਾਰ ਜ਼ਿਆਦਾ ਸੀਟਾਂ ਜਿੱਤਣੀਆਂ ਪੈਣਗੀਆਂ ਅਤੇ ਅਗਲੇ 25 ਸਾਲਾਂ ਵਿਚ ਭਾਰਤ ਨੂੰ ਇਕ ਵਿਕਸਤ ਦੇਸ਼ ਬਣਾਉਣਾ ਹੈ।’
ਇਹ ਵੀ ਪੜ੍ਹੋ: ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਨੂੰ ਅਗਵਾ ਕਰਨ ਦੀ ਕੋਸ਼ਿਸ਼!
ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਤੱਕ ਯੂ.ਪੀ.ਏ. ਸਰਕਾਰ ਦਾ ਨਾਂਅ ਕਈ ਭ੍ਰਿਸ਼ਟ ਨੀਤੀਆਂ ਜਿਵੇਂ ਕਿ 2ਜੀ, 3ਜੀ. , ਕੋਲਗੇਟ ਆਦਿ ਘੁਟਾਲਿਆਂ ਨਾਲ ਜੁੜਿਆ ਸੀ। ਇਸੇ ਲਈ ਹੁਣ ਇਸ ਦਾ ਨਾਂਅ ਬਦਲ ਕੇ ‘ਇੰਡੀਆ’ ਕਰ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਠਾਣੇ : ਪੁੱਲ ਦੇ ਨਿਰਮਾਣ ਦੌਰਾਨ ਗਾਰਡਰ ਲਾਂਚਿੰਗ ਮਸ਼ੀਨ ਡਿੱਗਣ ਕਾਰਨ 17 ਮਜ਼ਦੂਰਾਂ ਦੀ ਮੌਤ
ਸੂਤਰਾਂ ਮੁਤਾਬਕ ਪਛਮੀ ਉਤਰ ਪ੍ਰਦੇਸ਼ ਤੋਂ ਲੈ ਕੇ ਕਾਨਪੁਰ-ਬੁੰਦੇਲਖੰਡ ਖੇਤਰ ਵਿਚ ਐਨ.ਡੀ.ਏ. ਦੇ 45 ਸੰਸਦ ਮੈਂਬਰਾਂ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਸੱਤਾਧਾਰੀ ਗਠਜੋੜ ਸਮਾਜ ਅਤੇ ਦੇਸ਼ ਦੀ ਸੇਵਾ ਕਰ ਰਿਹਾ ਹੈ ਅਤੇ ਲੋਕਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਰਿਹਾ ਹੈ। ਮੋਦੀ ਨੇ ਸੰਸਦ ਮੈਂਬਰਾਂ ਨੂੰ ਸਰਕਾਰ ਦੇ ਕੰਮਕਾਜ ਬਾਰੇ ਸਕਾਰਾਤਮਕ ਸੰਦੇਸ਼ ਲੈ ਕੇ ਲੋਕਾਂ ਵਿਚ ਜਾਣ ਲਈ ਕਿਹਾ ਅਤੇ ਉਨ੍ਹਾਂ ਨੂੰ ਲੋਕਾਂ ਵਿਚ ਵੱਧ ਤੋਂ ਵੱਧ ਸਮਾਂ ਲਗਾਉਣ ਦੀ ਸਲਾਹ ਦਿਤੀ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਗਠਜੋੜ ਅਪਣਾ ਨਾਂਅ ਬਦਲ ਕੇ ‘ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਦੇ ਗੁਨਾਹਾਂ’ ਨੂੰ ਧੋ ਨਹੀਂ ਸਕੇਗਾ।
ਇਹ ਵੀ ਪੜ੍ਹੋ: ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਿਚ ਕਟੌਤੀ; ਕਰੀਬ 100 ਰੁਪਏ ਸਸਤਾ ਹੋਇਆ ਸਿਲੰਡਰ
ਸੂਤਰਾਂ ਨੇ ਦਸਿਆ ਕਿ ਮੋਦੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਪਣੇ ਭਾਈਵਾਲਾਂ ਪ੍ਰਤੀ ਵਚਨਬੱਧਤਾ ਨੂੰ ਵੀ ਉਜਾਗਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਕਈ ਵਾਰ ਅਪਣੇ ਸਹਿਯੋਗੀਆਂ ਨੂੰ ਘੱਟ ਸ਼ਕਤੀ ਨਾਲ ਸਮਰਥਨ ਦਿਤਾ ਹੈ ਤਾਂ ਜੋ ਉਨ੍ਹਾਂ ਨੂੰ ਸੂਬਾ ਸਰਕਾਰਾਂ ਵਿਚ ਮੁੱਖ ਅਹੁਦੇ ਹਾਸਲ ਕਰਨ ਵਿਚ ਮਦਦ ਕੀਤੀ ਜਾ ਸਕੇ। ਭਾਜਪਾ ਨੇ ਐਨ.ਡੀ.ਏ. ਦੇ ਸੰਸਦ ਮੈਂਬਰਾਂ ਨੂੰ ਲਗਭਗ 40 ਸਮੂਹਾਂ ਵਿਚ ਵੰਡਿਆ ਹੈ ਅਤੇ ਸੰਸਦ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਮੋਦੀ ਦੇ ਉਨ੍ਹਾਂ ਨਾਲ ਵੱਖਰੇ ਤੌਰ 'ਤੇ ਗੱਲ ਕਰਨ ਦੀ ਉਮੀਦ ਹੈ। ਇਸ ਦੀਆਂ ਪਹਿਲੀਆਂ ਦੋ ਮੀਟਿੰਗਾਂ ਸੋਮਵਾਰ ਨੂੰ ਹੋਈਆਂ ਹਨ।