
ਪਿਛਲੇ ਦਿਨੀਂ ਭੀਮਾ-ਕੋਰੇਗਾਓਂ ਹਿੰਸਾ ਦੇ ਮਾਮਲੇ ਵਿਚ ਕੁੱਝ ਮਨੁੱਖੀ ਅਧਿਕਾਰ ਵਰਕਰਾਂ ਦੇ ਵਿਰੁਧ ਕਾਰਵਾਈ ਦੇ ਮਾਮਲੇ ਵਿਚ ਗ੍ਰਹਿ ਮੰਤਰੀ ਰਾਜਨਾਥ ਸਿੰਘ...
ਲਖਨਊ : ਪਿਛਲੇ ਦਿਨੀਂ ਭੀਮਾ-ਕੋਰੇਗਾਓਂ ਹਿੰਸਾ ਦੇ ਮਾਮਲੇ ਵਿਚ ਕੁੱਝ ਮਨੁੱਖੀ ਅਧਿਕਾਰ ਵਰਕਰਾਂ ਦੇ ਵਿਰੁਧ ਕਾਰਵਾਈ ਦੇ ਮਾਮਲੇ ਵਿਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਨਿਚਰਵਾਰ ਨੂੰ ਕਿਹਾ ਕਿ ਲੋਕਤੰਤਰ ਵਿਚ ਸਾਰਿਆਂ ਨੂੰ ਬੋਲਣ ਦੀ ਆਜ਼ਾਦੀ ਹੈ, ਸਭ ਕੁੱਝ ਕਰਨ ਦੀ ਆਜ਼ਾਦੀ ਹੈ ਪਰ ਦੇਸ਼ ਤੋੜਨ ਦੀ ਆਜ਼ਾਦੀ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ। ਲਖਨਊ ਤੋਂ ਸਾਂਸਦ ਰਾਜਨਾਥ ਸਿੰਘ ਨੇ ਲਖਨਊ ਵਿਚ ਕਰਵਾਏ ਇਕ ਪ੍ਰੋਗਰਾਮ ਵਿਚ ਕਿਹਾ ਕਿ ਇਸ ਦੇਸ਼ ਦੇ ਲੋਕਤੰਤਰਿਕ ਮੁੱਲਾਂ ਦੀ ਗੱਲ ਹੈ ਤਾਂ ਸਰਕਾਰ ਉਸ ਦੇ ਲਈ ਪ੍ਰਤੀਬੱਧ ਹੈ।
Arresting of Five Activist
ਉਨ੍ਹਾਂ ਨੇ ਪੰਜ ਮਨੁੱਖੀ ਅਧਿਕਾਰ ਵਰਕਰਾਂ 'ਤੇ ਕਾਰਵਾਈ ਨੂੰ ਲੈ ਕੇ ਬੋਲਦਿਆਂ ਆਖਿਆ ਕਿ ਜਿਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਹੈ, ਉਹ ਪਹਿਲਾਂ ਵੀ ਗ੍ਰਿਫ਼ਤਾਰ ਹੋ ਚੁੱਕੇ ਹਨ। ਦੋਸ਼ ਗੰਭੀਰ ਹਨ। ਕਿਸੇ ਸਰਕਾਰ ਨੂੰ ਗਿਰਾਉਣ ਦੀ ਸਾਜਿਸ਼ ਰਚਣਾ, ਹਿੰਸਾ ਨੂੰ ਬੜ੍ਹਾਵਾ ਦੇਣ ਦੇ ਲਈ ਅਪਣੀ ਵਿਚਾਰਧਾਰਾ ਦਾ ਸਹਾਰਾ ਲੈਣਾ ਅਤੇ ਸਭ ਤੋਂ ਵੱਡੀ ਗੱਲ ਕਿਸੇ ਦੇਸ਼ ਨੂੰ ਤੋੜਨ ਦੇ ਲਈ ਸਾਜਿਸ਼ ਰਚਣਾ, ਮੈਂ ਸਮਝਦਾ ਹਾਂ ਕਿ ਇਸ ਤੋਂ ਵੱਡਾ ਅਪਰਾਧ ਕੁੱਝ ਹੋਰ ਨਹੀਂ ਹੋ ਸਕਦਾ। ਰਾਜਨਾਥ ਸਿੰਘ ਨੇ ਆਖਿਆ ਕਿ ਇਸ ਲਈ ਜੋ ਵੀ ਤੱਥ ਸਾਹਮਣੇ ਆਏ ਹਨ, ਉਨ੍ਹਾਂ ਤੱਥਾਂ ਦੇ ਆਧਾਰ 'ਤੇ ਹੀ ਮਹਾਰਾਸ਼ਟਰ ਪੁਲਿਸ ਨੇ ਕਾਰਵਾਈ ਕੀਤੀ ਹੈ।
Rajnath Singh
ਸਿੰਘ ਨੇ ਕਿਹਾ ਕਿ ਕਾਰਵਾਈ ਤੋਂ ਬਾਅਦ ਮੈਂ ਉਥੋਂ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ ਅਤੇ ਪੂਰੀ ਜਾਣਕਾਰੀ ਹਾਸਲ ਕੀਤੀ ਹੈ। ਮੁੱਖ ਮੰਤਰੀ ਨੇ ਦਸਿਆ ਕਿ ਕਿਉਂ ਗ੍ਰਿਫ਼ਤਾਰੀ ਹੋਈ ਹੈ। ਹੁਣ ਮਾਮਲਾ ਅਦਾਲਤ ਵਿਚ ਚਲਾ ਗਿਆ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪ੍ਰੈਸ਼ਰ ਕੁੱਕਰ ਨੂੰ ਅਸੀਂ ਦਬਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ। ਲੋਕਤੰਤਰ ਵਿਚ ਸਾਰਿਆਂ ਨੂੰ ਬੋਲਣ ਦੀ ਆਜ਼ਾਦੀ ਹੈ। ਸਾਰਿਆਂ ਨੂੰ ਚੱਲਣ ਦੀ ਆਜ਼ਾਦੀ ਹੈ, ਸਭ ਕੁੱਝ ਕਰਨ ਦੀ ਆਜ਼ਾਦੀ ਹੈ ਪਰ ਕਿਸੇ ਨੂੰ ਵੀ ਦੇਸ਼ ਤੋੜਨ ਦੀ ਆਜ਼ਾਦੀ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ।
Arresting Activist
ਹਿੰਸਾ ਨੂੰ ਬੜ੍ਹਾਵਾ ਦੇਣ ਦੀ ਆਜ਼ਾਦੀ ਨਹੀਂ ਦਿਤੀ ਜਾ ਸਕਦੀ ਹੈ। ਸਿੰਘ ਦਾ ਇਹ ਬਿਆਨ ਸੁਪਰੀਮ ਕੋਰਟ ਦੀ ਪਿਛਲੇ ਦਿਨੀਂ ਆਈ ਟਿੱਪਣੀ ਦੇ ਪਿਛੋਕੜ ਵਿਚ ਆÎਇਆ ਮੰਨਿਆ ਜਾ ਰਿਹਾ ਹੈ, ਜਿਸ ਵਿਚ ਸੀਨੀਅਰ ਅਦਾਲਤ ਦੀ ਬੈਂਚ ਨੇ ਕਿਹਾ ਸੀ ਕਿ ਅਸਹਿਮਤੀ ਲੋਕਤੰਤਰ ਦਾ ਸੇਫਟੀ ਵਾਲਵ ਹੈ ਅਤੇ ਜੇਕਰ ਤੁਸੀਂ ਇਨ੍ਹਾਂ ਸੇਫਟੀ ਵਾਲਵ ਦੀ ਇਜਾਜ਼ਤ ਨਹੀਂ ਦੇਵੋਗੇ ਤਾਂ ਇਹ ਫਟ ਜਾਵੇਗਾ। ਸਿੰਘ ਨੇ ਕਿਹਾ ਕਿ ਨਕਸਲੀ 126 ਜ਼ਿਲ੍ਹਿਆਂ ਤੋਂ ਸਿਮਟ ਕੇ 10-12 ਜ਼ਿਲ੍ਹਿਆਂ ਵਿਚ ਰਹਿ ਗਏ ਹਨ ਪਰ ਹੁਣ ਨਕਸਲੀ ਦੂਜਾ ਰਸਤਾ ਅਪਣਾ ਰਹੇ ਹਨ। ਉਹ ਸ਼ਹਿਰਾਂ ਵਿਚ ਆ ਗਏ ਹਨ।
ਉਹ ਅਪਣੀ ਵਿਚਾਰਧਾਰਾ ਨਾਲ ਲੋਕਾਂ ਨੂੰ ਪ੍ਰਭਾਵਤ ਕਰਨ ਦਾ ਕੰਮ ਕਰ ਰਹੇ ਹਨ। ਇਹ ਜਾਣਕਾਰੀ ਏਜੰਸੀਆਂ ਜ਼ਰੀਏ ਹਾਸਲ ਹੋਈ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਨਾਲ ਸਬੰਧਾਂ ਦੇ ਸਵਾਲ 'ਤੇ ਬੋਲਦਿਆਂ ਆਖਿਆ ਕਿ ਅਸੀਂ ਚੰਗੇ ਰਿਸ਼ਤਿਆਂ ਲਈ ਸਭ ਕੁੱਝ ਕੀਤਾ ਪਰ ਮੈਂ ਕਹਿੰਦਾ ਹਾਂ ਕਿ ਪਾਕਿਸਤਾਨ ਨੂੰ ਅਪਣੀਆਂ ਹਰਕਤਾਂ ਤੋਂ ਬਾਜ਼ ਆਉਣਾ ਹੋਵੇਗਾ। ਪਟਰੌਲੀਅਮ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਅਤੇ ਰੁਪਏ ਦੇ ਡਿਗਣ ਦੇ ਸਵਾਲ 'ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਵਧਦੀਆਂ ਪਟਰੌਲ ਕੀਮਤਾਂ ਦਾ ਬਦਲ ਅਸੀਂ ਜਲਦ ਕੱਢ ਲਵਾਂਗੇ।
ਉਨ੍ਹਾਂ ਕਿਹਾ ਕਿ ਸਿਰਫ਼ ਭਾਰਤ ਦੀ ਕਰੰਸੀ ਵਿਚ ਗਿਰਾਵਟ ਨਹੀਂ ਆਈ ਹੈ ਬਲਕਿ ਹੋਰ ਦੇਸ਼ਾਂ ਦੀ ਕਰੰਸੀ ਵਿਚ ਵੀ ਭਾਰੀ ਗਿਰਾਵਟ ਆਈ ਹੈ।