ਚੀਨ ਦੇ ਪਾਣੀ ਨਾਲ ਅਸਾਮ 'ਚ ਹੜ੍ਹ ਦਾ ਡਰ ਬਣਿਆ
Published : Sep 1, 2018, 11:46 am IST
Updated : Sep 1, 2018, 11:46 am IST
SHARE ARTICLE
Brahmaputra River in China
Brahmaputra River in China

ਸਰਹੱਦ ਤੇ ਫੌਜੀ ਪੱਧਰ 'ਤੇ ਭਾਰਤ ਦੀ ਪ੍ਰੇਸ਼ਾਨੀ ਵਧਾਉਣ ਵਾਲਾ ਚੀਨ ਹੁਣ ਪਾਣੀ ਦੇ ਜ਼ਰੀਏ ਦੇਸ਼ ਨੂੰ ਮੁਸ਼ਕਿਲ 'ਚ ਪਾ ਸਕਦਾ ਹੈ.............

ਨਵੀਂ ਦਿੱਲੀ : ਸਰਹੱਦ ਤੇ ਫੌਜੀ ਪੱਧਰ 'ਤੇ ਭਾਰਤ ਦੀ ਪ੍ਰੇਸ਼ਾਨੀ ਵਧਾਉਣ ਵਾਲਾ ਚੀਨ ਹੁਣ ਪਾਣੀ ਦੇ ਜ਼ਰੀਏ ਦੇਸ਼ ਨੂੰ ਮੁਸ਼ਕਿਲ 'ਚ ਪਾ ਸਕਦਾ ਹੈ। ਚੀਨ ਨੇ ਇਕ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ 'ਚ ਕਾਫ਼ੀ ਬਾਰਿਸ਼ ਹੋ ਰਹੀ ਹੈ। ਇਸ ਲਈ ਉਹ ਜਲਦ ਹੀ ਬ੍ਰਹਮਪੁੱਤਰ ਨਦੀ 'ਚ ਪਾਣੀ ਛੱਡ ਸਕਦਾ ਹੈ। ਚੀਨ ਦੀ ਇਸ ਚਿਤਾਵਨੀ ਨੂੰ ਦੇਖਦੇ ਹੋਏ ਅਸਮ 'ਚ ਡਿਬਰੂਗੜ੍ਹ ਦੇ ਅਫਸਰਾਂ ਨੂੰ ਜ਼ਿਲ੍ਹਾ ਮੁੱਖ ਦਫ਼ਤਰ ਨਾ ਛੱਡਣ ਦੀ ਹਿਦਾਇਤ ਦਿਤੀ ਹੈ। ਅਧਿਕਾਰੀਆਂ ਨੂੰ ਕਿਹਾ ਹੈ ਕਿ ਚੀਨ ਵੱਲੋਂ ਪਾਣੀ ਛੱਡੇ ਜਾਣ 'ਤੇ ਬ੍ਰਹਮਪੁੱਤਰ ਨਦੀ ਦਾ ਪਾਣੀ ਵਧ ਸਕਦਾ ਹੈ ਜਿਸ ਨਾਲ ਭਿਆਨਕ ਹੜ੍ਹ ਆ ਸਕਦਾ ਹੈ।

ਅਰੂਣਾਚਲ ਪ੍ਰਦੇਸ਼ ਦੇ ਸੰਸਦ ਨਿਰੋਂਗ ਏਰਿੰਗ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਚੀਨ ਨੇ ਸਿਆਂਗ/ਬ੍ਰਹਮਪੁੱਤਰ ਨਦੀ ਲਈ ਭਾਰਕ ਨੂੰ ਹੜ੍ਹ ਦਾ ਅਲਰਟ ਜਾਰੀ ਕੀਤਾ ਹੈ। ਚੀਨ ਦੇ ਇਸ ਅਲਰਟ ਤੋਂ ਬਾਅਦ ਕੇਂਦਰ ਸਰਕਾਰ ਨੇ ਅਰੂਣਾਚਲ ਪ੍ਰਦੇਸ਼ ਨੂੰ ਵੀ ਇਸ ਦੀ ਸੂਚਨਾ ਦੇ ਦਿਤੀ ਗਈ ਹੈ। ਬ੍ਰਹਮਪੁੱਤਰ ਨਦੀ ਚੀਨ ਵੱਲੋਂ ਆਉਂਦੀ ਹੈ, ਚੀਨ 'ਚ ਇਸ ਨੂੰ ਸਾਂਗਪੋ ਦੇ ਨਾ ਨਾਲ ਜਾਣਿਆ ਜਾਂਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨਦੀ 'ਚ ਪਾਣੀ ਦਾ ਪੱਧਰ 50 ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਹੈ। ਇਹੀ ਕਾਰਨ ਹੈ ਕਿ ਚੀਨ ਬ੍ਰਹਮਪੁੱਤਰ 'ਚ ਪਾਣੀ ਛੱਡ ਸਕਦਾ ਹੈ।

ਅਲਰਟ ਜਾਰੀ ਹੋਣ ਤੋਂ ਬਾਅਦ ਬ੍ਰਹਮਪੁੱਤਰ ਨਦੀ ਦੇ ਨੇੜਲੇ ਇਲਾਕਿਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਭਾਰਤ ਦੇ ਜਲ ਸਰੋਤ, ਨਦੀ ਵਿਕਾਸ ਤੇ ਗੰਗਾ ਰੀਸਸੀਟੇਸ਼ਨ ਮੰਤਰਾਲਾ ਤੇ ਚੀਨ ਦੇ ਜਲ ਸਰੋਤ ਮੰਤਰਾਲਾ ਵਿਚਾਲੇ ਹੋਏ ਸਮਝੌਤੇ ਤਹਿਤ ਇਹ ਤੈਅ ਹੋਇਆ ਸੀ ਕਿ ਚੀਨ ਹਰ ਸਾਲ ਹੜ੍ਹ ਦੇ ਮੌਸਮ ਭਾਵ 15 ਮਈ ਤੋਂ 15 ਅਕਤੂਬਰ ਵਿਚਾਲੇ ਬ੍ਰਹਮਪੁਤਰ ਨਦੀ ਦੇ ਜਲ-ਪ੍ਰਵਾਹ ਨਾਲ ਜੁੜੀਆਂ ਸੁਚਨਾਵਾਂ ਭਾਰਤ ਨੂੰ ਦੇਵੇਗਾ।

ਦੱਸ ਦਈਏ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਜੀ ਮੁਲਾਕਾਤ ਦੌਰਾਨ ਚੀਨ ਬ੍ਰਹਮਪੁੱਤਰ ਨਦੀ ਦੇ ਪ੍ਰਵਾਹ ਦੇ ਪੱਧਰ ਨਾਲ ਜੁੜੀਆਂ ਸੂਚਨਾਵਾਂ ਸਾਂਝੀਆਂ ਕਰਨ ਲਈ ਤਿਆਰ ਹੋ ਗਿਆ ਸੀ। ਪਿਛਲੇ ਸਾਲ ਡੋਕਲਾਮ ਵਿਵਾਦ ਦੇ ਚੱਲਦੇ ਚੀਨ ਨੇ ਭਾਰਤ ਨਾਲ ਬ੍ਰਹਮਪੁੱਤਰ ਦੇ ਪ੍ਰਵਾਹ ਨਾਲ ਜੁੜੇ ਅੰਕੜੇ ਸਾਂਝਾ ਕਰਨੇ ਬੰਦ ਕਰ ਦਿਤੇ ਸਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM
Advertisement