
ਮਾਂ, ਪਤਨੀ ਸੂਚੀ 'ਚੋਂ ਬਾਹਰ
ਨਵੀਂ ਦਿੱਲੀ: ਅਸਾਮ ਵਿਚ ਜਾਰ ਐਨਆਰਸੀ ਲਿਸਟ ਨੇ ਇਸ ਸੂਬੇ ਵਿਚ ਰਹਿ ਰਹੇ ਲੋਕਾਂ ਲਈ ਪਹਿਚਾਣ ਦਾ ਸੰਕਟ ਪੈਦਾ ਕਰ ਦਿੱਤਾ ਹੈ। ਅਜਿਹੇ ਕਈ ਲੋਕ ਹਨ ਜਿਹਨਾਂ ਦਾ ਨਾਮ ਇਸ ਸੂਚੀ ਵਿਚ ਦਰਜ ਹੀ ਨਹੀਂ ਹੈ। 32 ਦੇ ਇਕ ਵਿਅਕਤੀ ਜਿਸ ਦਾ ਨਾਮ ਅਬਦੁਲ ਸਮਦ ਚੌਧਰੀ ਉਹਨਾਂ 19 ਲੱਖ ਲੋਕਾਂ ਵਿਚੋਂ ਹੈ ਜਿਸ ਦਾ ਨਾਮ 31 ਅਗਸਤ ਨੂੰ ਜਾਰੀ ਐਨਆਰਸੀ ਦੀ ਫਾਈਨਲ ਸੂਚੀ ਵਿਚ ਨਹੀਂ ਹੈ। ਅਬਦੁਲ ਸਮਦ ਚੌਧਰੀ ਦੇ ਦਾਦਾ ਬ੍ਰਿਟਿਸ਼ ਆਰਮੀ ਵਿਚ ਫ਼ੌਜੀ ਸਨ ਪਰ ਆਜ਼ਾਦੀ ਦੀ ਲੜਾਈ ਦੌਰਾਨ ਉਹ ਅੰਗਰੇਜ਼ਾਂ ਨਾਲ ਲੜੇ ਸਨ।
Photo
ਉਸ ਨੇ ਦਸਿਆ ਕਿ ਉਸ ਦੀ ਮਾਂ ਅਤੇ ਉਹਨਾਂ ਦੀ ਇਕ ਭੈਣ ਦਾ ਨਾਮ ਤਾਂ ਸੂਚੀ ਵਿਚ ਹੈ ਪਰ ਉਸ ਦਾ, ਉਸ ਦੀਆਂ ਦੋ ਭੈਣਾਂ ਅਤੇ ਉਸ ਦੇ ਭਰਾ ਦਾ ਨਾਮ ਇਸ ਸੂਚੀ ਵਿਚ ਨਹੀਂ ਹੈ। ਉਸ ਨੇ ਅੱਗੇ ਦਸਿਆ ਕਿ ਉਸ ਕੋਲ 1951-52 ਦੇ ਜ਼ਮੀਨ ਦੇ ਕਾਗ਼ਜ਼ ਵੀ ਹਨ ਜੋ ਉਸ ਦੇ ਦਾਦੇ ਦੇ ਹਨ। ਉਸ ਕੋਲ ਦਾਦੇ ਦਾ ਪਾਸਪੋਰਟ ਵੀ ਹੈ। ਇਹਨਾਂ ਦਸਤਾਵੇਜ਼ਾਂ ਦੇ ਬਾਵਜੂਦ ਫਾਈਨਲ ਸੂਚੀ ਵਿਚ ਉਸ ਦਾ ਨਾਮ ਨਹੀਂ ਹੈ।
NRC List
ਇਸ ਤੋਂ ਇਲਾਵਾ ਇਕ ਹੋਰ ਵਿਅਕਤੀ ਜਿਸ ਦਾ ਨਾਮ ਜਮਾਲ ਹੁਸੈਨ ਹੈ। ਜਮਾਲ ਡਾਕ ਵਿਭਾਗ ਤੋਂ ਰਿਟਾਇਰ ਹੋ ਚੁੱਕੇ ਹਨ ਪਰ ਐਨਆਰਸੀ ਵਿਚ ਉਹਨਾਂ ਦਾ ਵੀ ਨਾਮ ਨਹੀਂ ਹੈ। ਉਸ ਦੀ ਪਤਨੀ ਉਸ ਦੇ ਭਰਾ ਦਾ ਨਾਮ ਹੈ ਪਰ ਉਸ ਦਾ ਨਹੀਂ ਹੈ। ਐਨਆਰਸੀ ਦੀ ਆਖਰੀ ਸੂਚੀ ਵਿਚ ਨਾਮ ਨਾ ਬਣਾ ਸਕਣ ਵਾਲਿਆਂ ਵਿਚ ਮੁਸਲਿਮ ਸਮਾਜ ਤੋਂ ਇਲਾਵਾ ਹਿੰਦੂ ਵੀ ਸ਼ਾਮਲ ਹਨ। ਗੁਵਾਹਾਟੀ ਦੇ ਲਾਲ ਗਣੇਸ਼ ਇਲਾਕੇ ਦੇ ਸਵਪਨ ਦਾਸ ਵਪਾਰਕ ਹਨ।
NRC List
ਉਹਨਾਂ ਦਸਿਆ ਕਿ ਫਾਈਨਲ ਸੂਚੀ ਵਿਚ ਉਸ ਦੀ ਮਾਂ ਦਾ ਨਾਮ ਨਹੀਂ ਆਇਆ। ਹੋਰ ਪਤਾ ਨਹੀਂ ਕਿੰਨੇ ਹੀ ਲੋਕ ਹਨ ਜਿਹਨਾਂ ਤੋਂ ਉਹਨਾਂ ਦੀ ਨਾਗਰਿਕਤਾ ਖੋਹ ਲਈ ਗਈ ਹੈ। ਉਹਨਾਂ ਕੋਲ ਸਬੂਤ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਨਾਗਰਿਕਤਾ ਨਹੀਂ ਮਿਲੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।