ਪ੍ਰੋ ਕਬੱਡੀ ਲੀਗ : ਪਟਨਾ ਲੇਗ ਤੋਂ ਬਾਅਦ ਅੰਕ ਸੂਚੀ, ਟਾਪ ਰੇਡਰਜ਼ ਤੇ ਡਿਫੈਂਡਰਸ ਨਵੇਂ ਅੰਕੜੇ
Published : Aug 10, 2019, 10:00 am IST
Updated : Aug 10, 2019, 10:00 am IST
SHARE ARTICLE
Pro Kabaddi 2019 updated points
Pro Kabaddi 2019 updated points

ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜਨ ਦਾ ਤੀਜਾ ਲੇਗ ਪਟਨਾ 'ਚ ਕਾਫ਼ੀ ਸ਼ਾਨਦਾਰ ਰਿਹਾ। ਪਟਨਾ ਪਾਇਰੇਟਸ ਨੂੰ ਆਪਣੇ ਹੋਮ ਲੇਗ 'ਚ ਪਹਿਲੀ....

ਪਟਨਾ :  ਪ੍ਰੋ-ਕਬੱਡੀ ਲੀਗ ਦੇ ਸੱਤਵੇਂ ਸੀਜਨ ਦਾ ਤੀਜਾ ਲੇਗ ਪਟਨਾ 'ਚ ਕਾਫ਼ੀ ਸ਼ਾਨਦਾਰ ਰਿਹਾ। ਪਟਨਾ ਪਾਇਰੇਟਸ ਨੂੰ ਆਪਣੇ ਹੋਮ ਲੇਗ 'ਚ ਪਹਿਲੀ ਜਿੱਤ ਆਖਰੀ ਦਿਨ ਯੂਪੀ ਜੋਧੇ ਦੇ ਖਿਲਾਫ ਮਿਲੀ ਤਾਂ ਲੇਗ 'ਚ ਕਾਫ਼ੀ ਰੋਮਾਂਚਕ ਮੈਚ ਵੀ ਦੇਖਣ ਨੂੰ ਮਿਲੇ। ਪੁਨੇਰੀ ਫੌਜ ਨੇ ਸੀਜਨ ਦੀ ਪਹਿਲੀ ਜਿੱਤ ਦਰਜ ਕੀਤੀ, ਜੈਪੁਰ ਪਿੰਕ ਪੈਂਥਰਸ ਨੂੰ ਸੀਜਨ ਦੀ ਪਹਿਲੀ ਹਾਰ ਇਸ ਲੇਗ 'ਚ ਮਿਲੀ।  ਪਟਨਾ ਲੇਗ ਤੋਂ ਬਾਅਦ ਦਬੰਗ ਦਿੱਲੀ 21 ਅੰਕਾਂ ਦੇ ਨਾਲ ਪਹਿਲੇ ਸਥਾਨ 'ਤੇ ਰਹੀ, ਤਾਂ ਤੇਲਗੂ ਟਾਇਟਸ 5 ਅੰਕਾਂ ਦੇ ਨਾਲ ਆਖਰੀ ਸਥਾਨ 'ਤੇ ਹੈ।  ਤੀਸਰੇ ਲੇਗ ਤੋਂ ਬਾਅਦ ਪਾਇਟਸ ਟੇਬਲ ਕੁਝ ਇਸ ਪ੍ਰਕਾਰ ਹੈ।

Pro Kabaddi 2019 updated pointsPro Kabaddi 2019 updated points

ਪਹਿਲੇ ਦੋ ਲੇਗ ਦੇ ਮੁਕਾਬਲੇ ਪਟਨਾ ਲੇਗ ਰੇਡਰਸ ਲਈ ਕਾਫ਼ੀ ਬਿਹਤਰ ਸਾਬਤ ਹੋਇਆ। ਇਸ ਲੇਗ 'ਚ ਰੇਡਰਸ ਦੇ ਵੱਲੋਂ ਕਾਫ਼ੀ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਪਰਦੀਪ ਨਰਵਾਲ, ਰਾਹੁਲ ਚੌਧਰੀ, ਦੀਪਕ ਹੁੱਡਾ ਅਤੇ ਨਵੀਨ ਜਿਹੇ ਰੇਡਰਸ ਨੇ ਆਪਣੀ ਛਾਪ ਛੱਡੀ ਪਰ ਸਭ ਤੋਂ ਜ਼ਿਆਦਾ ਪ੍ਰਭਾਵ ਪਿਆ ਬੇਂਗਲੁਰੂ ਬੁਲਸ ਦੇ ਰੇਡਰ ਪਵਨ ਕੁਮਾਰ ਸੇਹਰਾਵਤ ਦਾ। ਪਵਨ ਨੇ ਪਟਨਾ ਲੇਗ 'ਚ ਦੋ ਮੈਚ ਖੇਡੇ ਅਤੇ ਦੋਵਾਂ 'ਚ ਹੀ ਸੁਪਰ 10 ਲਗਾਇਆ ਅਤੇ ਕੁਲ ਮਿਲਾ ਕੇ 42 ਅੰਕ ਹਾਸਲ ਕੀਤੇ। ਪਵਨ ਸੇਹਰਾਵਤ ਦੇ ਹੁਣ 5 ਮੈਚਾਂ 'ਚ 70 ਪੁਆਇੰਟ ਹੋ ਗਏ ਹਨ ਅਤੇ ਉਹ ਪਹਿਲੇ ਸਥਾਨ 'ਤੇ ਹੈ। 

Pro Kabaddi 2019 updated pointsPro Kabaddi 2019 updated points

ਪਟਨਾ ਲੇਗ ਉਝ ਤਾਂ ਡਿਫੈਂਡਰਸ ਲਈ ਇੰਨਾ ਸ਼ਾਨਦਾਰ ਨਹੀਂ ਰਿਹਾ ਪਰ ਫਿਰ ਵੀ ਕੁਝ ਡਿਫੈਂਡਰਸ ਅਜਿਹੇ ਰਹੇ ਜਿਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਪਟਨਾ ਦੇ ਸਟਾਰ ਡਿਫੈਂਡਰ ਜੈਦੀਪ ਦਾ ਪ੍ਰਦਰਸ਼ਨ ਚੰਗਾ ਰਿਹਾ ਅਤੇ ਉਨ੍ਹਾਂ ਨੇ 24 ਅੰਕਾਂ ਦੇ ਨਾਲ ਟਾਪ 5 ਵਿੱਚ ਜਗ੍ਹਾ ਬਣਾਈ। ਮੁੰਬਈ ਲੇਗ ਤੋਂ ਬਾਅਦ ਟਾਪ 5 ਡਿਫੈਂਡਰਸ 'ਚ ਬਸ ਇਹ ਹੀ ਬਦਲਾਵ ਹੋਇਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement