
ਦੱਖਣ-ਪੱਛਮੀ ਦਿੱਲੀ ‘ਚ ਸੈਨਾ ਦੇ ਇਕ ਮੇਜਰ ਦੇ ਖ਼ਿਲਾਫ਼ ਘਰੇਲੂ ਨੌਕਰਾਣੀ ਨਾਲ ਗਲਤ ਵਿਵਹਾਰ ਕਰਨ ਦੇ ਦੋਸ਼ ਵਿਚ...
ਨਵੀਂ ਦਿੱਲੀ : ਦੱਖਣ-ਪੱਛਮੀ ਦਿੱਲੀ ‘ਚ ਸੈਨਾ ਦੇ ਇਕ ਮੇਜਰ ਦੇ ਖ਼ਿਲਾਫ਼ ਘਰੇਲੂ ਨੌਕਰਾਣੀ ਨਾਲ ਗਲਤ ਵਿਵਹਾਰ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਔਰਤ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਗਾਇਆ ਹੈ ਕਿ ਮੇਜਰ ਨੇ 12 ਜੁਲਾਈ ਨੂੰ ਉਸ ਨਾਲ ਗਲਤ ਹਰਕਤ ਕੀਤੀ ਅਤੇ ਉਸੇ ਦਿਨ ਹੀ ਉਸਦੇ ਪਤੀ ਨੇ ਆਤਮ ਹੱਤਿਆ ਕਰ ਲਈ ਸੀ। ਉਨ੍ਹਾਂ ਨੇ ਦੱਸਿਆ ਕਿ ਔਰਤ ਦਾ ਦੋਸ਼ ਹੈ ਕਿ ਮੇਜਰ ਨੇ ਉਸ ਦੇ ਪਤੀ ਨੂੰ ਕਿਸੇ ਕੰਮ ਲਈ ਬਾਹਰ ਭੇਜ ਕੇ ਉਸ ਨੂੰ ਆਪਣੇ ਕਮਰੇ ਅੰਦਰ ਬੁਲਾਇਆ।
Victim maid womenਔਰਤ ਦੇ ਮਨ੍ਹਾ ਕਰਨ ਤੇ ਮੇਜਰ ਨੇ ਉਸ ਨੂੰ ਕੁੱਟਿਆ ਅਤੇ ਕਮਰੇ ਵਿਚ ਖਿੱਚ ਕੇ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਵਾਪਸ ਆਇਆ ਤਾਂ ਉਸ ਨੇ ਮੇਜਰ ਨੂੰ ਉਸ ਦੇ ਨਾਲ ਗਲਤ ਹਰਕਤ ਕਰਦੇ ਵੇਖਿਆ ਜਿਸ ਤੋਂ ਬਾਅਦ ਦੋਨਾਂ ਦੇ ਵਿਚ ਝਗੜਾ ਹੋਇਆ ਅਤੇ ਦੋਸ਼ੀ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਇਹ ਵੀ ਦੋਸ਼ ਹੈ ਕਿ ਮੇਜਰ ਨੇ ਪੀੜਤਾ ਨੂੰ ਉਸ ਦੀ ਗੱਲ ਨਾ ਮੰਨਣ ‘ਤੇ ਅਤੇ ਘਟਨਾ ਦੇ ਬਾਰੇ ਵਿਚ ਕਿਸੇ ਨੂੰ ਦੱਸਣ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।
Rape attempted by majorਉਨ੍ਹਾਂ ਨੇ ਕਿਹਾ ਕਿ ਜਾਂਚ ਦੇ ਦੌਰਾਨ ਪੁਲਿਸ ਨੂੰ ਇਹ ਪਤਾ ਲੱਗਿਆ ਹੈ ਕਿ ਔਰਤ ਦੇ ਪਤੀ ਨੇ ਸਰਵੈਂਟ ਕੁਆਰਟਰ ‘ਚ ਖ਼ੁਦਕੁਸ਼ੀ ਕੀਤੀ ਸੀ ਜਿੱਥੇ ਉਹ ਰਹਿੰਦੇ ਸੀ। ਉਨ੍ਹਾਂ ਨੇ ਦੱਸਿਆ ਕਿ ਬਲਾਤਕਾਰ ਦੀ ਘਟਨਾ ਤੋਂ ਬਾਅਦ ਵੀ ਔਰਤ ਮੇਜਰ ਦੇ ਘਰ ਵਿਚ ਕੰਮ ਕਰ ਰਹੀ ਸੀ। ਪੁਲਿਸ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।