ਦੋਸ਼ੀ ਨੂੰ ਬਚਾਉਣ ਲਈ ਬਿਆਨ ਬਦਲਣ ਵਾਲੀ ਬਲਾਤਕਾਰ ਪੀੜਤਾ 'ਤੇ ਵੀ ਚੱਲੇਗਾ ਮੁਕੱਦਮਾ : ਸੁਪਰੀਮ ਕੋਰਟ
Published : Sep 30, 2018, 12:07 pm IST
Updated : Sep 30, 2018, 12:07 pm IST
SHARE ARTICLE
SC
SC

ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਮਾਮਲੇ ਵਿਚ ਪੀੜਤ, ਦੋਸ਼ੀ ਨੂੰ ਬਚਾਉਣ ਦੇ ਲਈ ਉਸ ਨਾਲ ਸਮਝੌਤਾ ਕਰਦਾ...

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਮਾਮਲੇ ਵਿਚ ਪੀੜਤ, ਦੋਸ਼ੀ ਨੂੰ ਬਚਾਉਣ ਦੇ ਲਈ ਉਸ ਨਾਲ ਸਮਝੌਤਾ ਕਰਦਾ ਹੈ ਅਤੇ ਆਪਣੇ ਬਿਆਨ ਤੋਂ ਪਲਟਦਾ ਹੈ ਤਾਂ ਉਸ ਉਤੇ ਵੀ ਮੁਕੱਦਮਾ ਚਲਾਇਆ ਜਾ ਸਕਦਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇਕਰ ਬਲਾਤਕਾਰ ਮਾਮਲੇ ਵਿਚ ਦੋਸ਼ੀ ਦੇ ਖ਼ਿਲਾਫ਼ ਢੁੱਕਵੇਂ ਸਬੂਤ ਹਨ ਅਤੇ ਬਲਾਤਕਾਰ ਪੀੜਤਾ ਆਪਣੇ ਬਿਆਨ ਤੋਂ ਪਲਟ ਕੇ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਦੇ ਖ਼ਿਲਾਫ਼ ਮੁਕੱਦਮਾ ਚਲਾਇਆ ਜਾ ਸਕਦਾ ਹੈ।

Supreme CourtSupreme Courtਜਸਟਿਸ ਰੰਜਨ ਗੋਗੋਈ, ਜਸਟਿਸ ਨਵੀਨ ਸਿਨਹਾ ਅਤੇ ਜਸਟਿਸ ਕੇ.ਐੱਮ. ਜੋਸੈਫ ਦੀ ਬੈਂਚ ਨੇ ਕਿਹਾ ਕਿ ਜੇਕਰ ਬਲਾਤਕਾਰ ਦੇ ਦੋਸ਼ੀ ਨੂੰ ਪੀੜਤਾ ਦੁਆਰਾ ਮੈਡੀਕਲ ਰਿਪੋਰਟ ਦੇ ਇਲਾਵਾ ਹੋਰ ਕਿਸੇ ਵੀ ਆਧਾਰ ਉਤੇ ਕਲੀਨ ਚਿਟ ਵੀ ਦੇ ਦਿੱਤੀ ਜਾਂਦੀ ਹੈ, ਤਾਂ ਵੀ ਉਸਦੇ ਖ਼ਿਲਾਫ਼ ਮੁਕੱਦਮਾ ਚਲਾਇਆ ਜਾ ਸਕਦਾ ਹੈ। ਕੋਰਟ ਨੇ ਇਸ ਤਰ੍ਹਾਂ ਦੇ ਹੀ ਮਾਮਲੇ ਵਿਚ ਇਕ ਦੋਸ਼ੀ ਨੂੰ 10 ਸਾਲ ਦੀ ਸਜ਼ਾ ਸੁਣਾਈ ਜਦੋਂ ਕਿ ਬਲਾਤਕਾਰ ਪੀੜਤਾ ਨੇ ਆਪਣਾ ਬਿਆਨ ਬਦਲਦੇ ਹੋਏ ਕਿਹਾ ਸੀ ਕਿ ਉਸ ਨਾਲ ਬਲਾਤਕਾਰ ਨਹੀਂ ਹੋਇਆ। ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ, ‘ਕ੍ਰਿਮਿਨਲ ਟ੍ਰਾਇਲ ਦਾ ਮਕਸਦ ਸੱਚ ਸਾਹਮਣੇ ਲਿਆਉਣਾ ਹੈ। ਪੁੱਛ ਗਿਛ ਕਿਵੇਂ ਦੀ ਹੋਵੇ ਇਹ ਹਰ ਕੇਸ ਅਤੇ ਉਸਦੇ ਤੱਥਾਂ ਉਤੇ ਨਿਰਭਰ ਕਰਦਾ ਹੈ।

JusticeJustice Ranjan Gogoi ​ਕਿਸੇ ਨੂੰ ਬੇਕਸੂਰ ਮੰਨਣਾ ਅਤੇ ਪੀੜਤਾ ਦੇ ਹੱਕ ਦੇ ਵਿਚ ਸੰਤੁਲਨ ਹੋਣਾ ਜ਼ਰੂਰੀ ਹੈ। ਦੋਸ਼ੀ ਜਾਂ ਪੀੜਤ ਕਿਸੇ ਨੂੰ ਵੀ ਇਹ ਆਗਿਆ ਨਹੀਂ ਹੈ ਕਿ ਉਹ ਝੂਠ ਬੋਲ ਕੇ ਕ੍ਰਿਮਿਨਲ ਟ੍ਰਾਇਲ ਨੂੰ ਬਦਲ ਦੇਵੇ ਅਤੇ ਕੋਰਟ ਨੂੰ ਮਜ਼ਾਕ ਦਾ ਵਿਸ਼ਾ ਬਣਾਵੇ। ਕਿਸੇ ਨੂੰ ਵੀ ਇਹ ਆਗਿਆ ਨਹੀਂ ਹੋਵੇਗੀ ਕਿ ਉਹ ਆਪਣੇ ਬਿਆਨ ਨੂੰ ਬਦਲਦੇ ਹੋਏ ਮੁਕਰ ਜਾਵੇ ਅਤੇ ਕ੍ਰਿਮਿਨਲ ਟ੍ਰਾਇਲ ਜਾਂ ਨਿਆਂ ਪ੍ਰਣਾਲੀ ਦਾ ਮਜ਼ਾਕ ਬਣਾਵੇ।’ 2004 ਦੇ ਇਸ ਬਲਾਤਕਾਰ ਮਾਮਲੇ ਵਿਚ ਪੀੜਤਾ ਸਿਰਫ ਨੌ ਸਾਲ ਦੀ ਸੀ ਅਤੇ ਉਸ ਦੀ ਮਾਂ ਨੇ ਐੱਫ.ਆਈ.ਆਰ. ਦਰਜ ਕਰਵਾਈ ਸੀ। ਉਸੇ ਦਿਨ ਪੀੜਤਾ ਦਾ ਮੈਡੀਕਲ ਚੈਕਅਪ ਕਰਵਾਇਆ ਗਿਆ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਵੀ ਕੀਤਾ, ਜਿਸ ਨੂੰ ਪੀੜਤਾ ਨੇ ਪਹਿਚਾਣ ਲਿਆ ਸੀ।

Jusitce Naveen SinhaJusitce Naveen Sinhaਛੇ ਮਹੀਨੇ ਬਾਅਦ ਕੋਰਟ ਦੇ ਸਾਹਮਣੇ ਪੀੜਤਾ ਅਤੇ ਮੁੱਖ ਗਵਾਹ (ਪੀੜਤਾ ਦੀ ਭੈਣ) ਨੇ ਬਲਾਤਕਾਰ ਦੀ ਗੱਲ ਨੂੰ ਨਾਕਾਰ ਦਿੱਤਾ ਅਤੇ ਕਿਹਾ ਕਿ ਜੋ ਸੱਟ ਲੱਗੀ ਸੀ, ਉਹ ਡਿੱਗਣ ਕਰਕੇ ਲੱਗੀ ਸੀ। ਇਸ ਤੋਂ ਬਾਅਦ ਟ੍ਰਾਇਲ ਕੋਰਟ ਨੇ ਦੋਸ਼ੀ ਨੂੰ ਬਰੀ ਕਰ ਦਿੱਤਾ। ਹਾਲਾਂਕਿ, ਗੁਜਰਾਤ ਹਾਈ ਕੋਰਟ ਨੇ ਇਸ ਫ਼ੈਸਲੇ ਨੂੰ ਬਦਲ ਦਿੱਤਾ ਅਤੇ ਬਲਾਤਕਾਰ ਪੀੜਤਾ ਦੀ ਮੈਡੀਕਲ ਰਿਪੋਰਟ ਅਤੇ ਹੋਰ ਸਬੂਤਾਂ ਦੇ ਆਧਾਰ ਉਤੇ ਦੋਸ਼ੀ ਨੂੰ ਦੋਸ਼ੀ ਕਰਾਰ ਦਿੱਤਾ। ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਪਰ ਬੇਨਤੀ ਖਾਰਿਜ ਕਰ ਦਿੱਤੀ ਗਈ। ਸਬੂਤਾਂ ਨੂੰ ਵੇਖਦੇ ਹੋਏ ਸੁਪਰੀਮ ਕੋਰਟ ਨੇ ਕਿਹਾ, ‘ਪੀੜਤਾ ਦਾ ਪਰਿਵਾਰ ਗਰੀਬ ਸੀ ਅਤੇ ਉਸ ਦੇ ਕੁੱਲ ਪੰਜ ਭੈਣ-ਭਰਾ ਹੈ। ਬਲਾਤਕਾਰ ਉਸ ਸਮੇਂ ਹੋਇਆ ਜਦੋਂ ਉਹ ਮੱਝ ਚਰਾਉਣ ਗਈ ਸੀ। ਛੇ ਮਹੀਨੇ ਬਾਅਦ ਬਲਾਤਕਾਰ ਪੀੜਤਾ ਨੇ ਆਪਣਾ ਬਿਆਨ ਬਦਲ ਲਿਆ।’

Justice K.M. JosephJustice K.M. Josephਬੈਂਚ ਨੇ ਅੱਗੋਂ ਕਿਹਾ, ‘ਜੇਕਰ ਕੋਈ ਪੀੜਤ/ਪੀੜਤਾ ਨਿਆਂ ਪ੍ਰਣਾਲੀ ਨੂੰ ਪਲਟ ਦੇਣ ਲਈ ਆਪਣਾ ਬਿਆਨ ਬਦਲਦਾ ਹੈ ਤਾਂ ਕੋਰਟ ਚੁੱਪ ਨਹੀਂ ਬੈਠੇਗਾ। ਸੱਚ ਸਾਹਮਣੇ ਲਿਆਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਸਬੂਤ ਹੋਣ ਦੇ ਬਾਵਜੂਦ ਕਿਸੇ ਦੇ ਦਬਾਉ ਦੇ ਚਲਦੇ ਬਿਆਨ ਬਦਲਨਾ ਸਵੀਕਾਰ ਨਹੀ ਹੋਏਗਾ। ਪੀੜਤਾ ਦੁਆਰਾ ਬਿਆਨ ਬਦਲਣ ਤੇ ਉਸ ਦੇ ਖਿਲਾਫ਼ ਕੇਸ ਚਲਾਇਆ ਜਾਣ ਦੇ ਲਈ ਇਹ ਮਾਮਲਾ ਬਿਲਕੁਲ ਉਚਿਤ ਹੈ ਪਰ ਇਹ ਮਾਮਲਾ 14 ਸਾਲ ਪੁਰਾਣਾ ਹੋਣ ਕਾਰਨ ਉਹਨਾਂ ਨੂੰ ਛੱਡਿਆ ਜਾਂਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement