ED ਨੇ ਜ਼ਬਤ ਕੀਤੀ ਨੀਰਵ ਮੋਦੀ ਦੀ 637 ਕਰੋੜ ਰੁਪਏ ਦੀ ਪ੍ਰਾਪਰਟੀ
Published : Oct 1, 2018, 12:59 pm IST
Updated : Oct 1, 2018, 12:59 pm IST
SHARE ARTICLE
PNB fraud case
PNB fraud case

ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਮੁੱਖ ਆਰੋਪੀ ਨੀਰਵ ਮੋਦੀ ਦੀ 637 ਕਰੋੜ ਦੀ ਪ੍ਰਾਪਰਟੀ ਜ਼ਬਤ ਕਰ ਲਈ ਹੈ। ਈਡੀ ਮਨੀ ਲਾਂਡਰਿੰਗ ...

ਨਵੀਂ ਦਿੱਲੀ :- ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਨੈਸ਼ਨਲ ਬੈਂਕ ਘਪਲਾ ਦੇ ਮੁੱਖ ਆਰੋਪੀ ਨੀਰਵ ਮੋਦੀ ਦੀ 637 ਕਰੋੜ ਦੀ ਪ੍ਰਾਪਰਟੀ ਜ਼ਬਤ ਕਰ ਲਈ ਹੈ। ਈਡੀ ਮਨੀ ਲਾਂਡਰਿੰਗ ਪ੍ਰੀਵੈਨਸ਼ਨ ਐਕਟ (ਪੀਐਮਐਲਏ) ਦੇ ਤਹਿਤ ਨੀਰਵ ਮੋਦੀ ਦੀ ਵਿਦੇਸ਼ੀ ਸੰਪੱਤੀ ਨੂੰ ਵੀ ਜ਼ਬਤ ਕਰਨ ਉੱਤੇ ਵਿਚਾਰ ਕਰ ਰਿਹਾ ਹੈ। ਵਿਦੇਸ਼ੀ ਸੰਪੱਤੀ ਦਾ ਅਨੁਮਾਨਿਤ ਮੁੱਲ ਕਰੀਬ 4000 ਕਰੋੜ ਰੁਪਏ ਹੈ।

Enforcement Directorate (ED)Enforcement Directorate (ED)

ਜ਼ਿਕਰਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ ਵਿਚ 13 ਹਜ਼ਾਰ ਕਰੋੜ ਤੋਂ ਜਿਆਦਾ ਦਾ ਘਪਲਾ ਕਰ ਵਿਦੇਸ਼ ਭੱਜੇ ਹੀਰਾ ਕਰੋਬਾਰੀ ਨੀਰਵ ਮੋਦੀ ਨੂੰ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਇਕ ਮਹੀਨੇ ਵਿਚ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿਤਾ ਹੈ। ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਪਟੀਸ਼ਨ ਉੱਤੇ ਸੁਣਵਾਈ ਕਰਦੇ ਹੋਏ ਨੀਰਵ ਮੋਦੀ ਨੂੰ 29 ਅਕਤੂਬਰ ਤੱਕ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਹੈ। ਈਡੀ ਨੇ ਨਵੇਂ ਕਨੂੰਨ ਦੇ ਤਹਿਤ ਨੀਰਵ ਮੋਦੀ ਨੂੰ ਭਗੌੜਾ ਐਲਾਨ ਕਰਨ ਦੀ ਮੰਗ ਕੀਤੀ ਸੀ।

Nirav ModiNirav Modi

ਨੀਰਵ ਮੋਦੀ ਅਤੇ ਉਸ ਦੇ ਰਿਸ਼ਤੇਦਾਰ ਮੇਹੁਲ ਚੋਕਸੀ ਉੱਤੇ ਫਰਜੀ ਗਾਰੰਟੀ ਪੇਪਰ ਦੇ ਜਰੀਏ ਪੀਐਨਬੀ ਤੋਂ ਕਰਜ਼ ਲੈਣ ਦਾ ਇਲਜ਼ਾਮ ਹੈ। ਇੰਟਰਪੋਲ ਨੇ ਇਸ ਸਾਲ ਜੁਲਾਈ ਵਿਚ ਨੀਰਵ ਮੋਦੀ ਨੂੰ ਲੱਭਣ ਅਤੇ ਗ੍ਰਿਫ਼ਤਾਰ ਕਰਨ ਦਾ ਨਿਰਦੇਸ਼ ਜਾਰੀ ਕੀਤਾ ਸੀ। ਵਿਦੇਸ਼ ਮੰਤਰਾਲਾ ਨੇ ਅਗਸਤ ਦੇ ਪਹਿਲੇ ਹਫ਼ਤੇ ਵਿਚ ਦੱਸਿਆ ਸੀ ਨੀਰਵ ਮੋਦੀ ਲੰਦਨ ਵਿਚ ਹੈ ਅਤੇ ਗ੍ਰਹਿ ਮੰਤਰਾਲੇ ਨੇ ਮੋਦੀ ਦੇ ਸਪੁਰਦਗੀ ਲਈ ਐਪਲੀਕੇਸ਼ਨ ਵੀ ਭੇਜੀ ਸੀ। ਵਿਦੇਸ਼ ਮੰਤਰਾਲਾ ਨੇ ਨੀਰਵ ਮੋਦੀ ਦਾ ਪਾਸਪੋਰਟ ਇਸ ਸਾਲ ਫਰਵਰੀ ਵਿਚ ਰੱਦ ਕਰ ਦਿਤਾ ਸੀ।

ਪਿਛਲੇ ਦਿਨੋਂ ਖ਼ਬਰ ਆਈ ਸੀ ਕਿ ਬ੍ਰਿਟਿਸ਼ ਅਧਿਕਾਰੀ ਹਵਾਲਗੀ ਲਈ ਭਾਰਤ ਦੇ ਵੱਲੋਂ ਬ੍ਰਿਟੇਨ ਨੂੰ ਦਿਤਾ ਗਿਆ ਲੇਟਰ ਆਫ ਰਿਕਵੇਸਟ ਆਰੋਪੀ ਨੀਰਵ ਮੋਦੀ ਦੇ ਨਾਲ ਸ਼ੇਅਰ ਕਰ ਸਕਦੇ ਹਨ। ਇਸ ਲੇਟਰ ਆਫ ਰਿਕਵੇਸਟ ਵਿਚ ਪੀਐਨਬੀ ਘਪਲਾ ਮਾਮਲੇ ਨਾਲ ਜੁੜੀ ਜਾਂਚ ਦੀ ਪੂਰੀ ਡਿਟੇਲ ਹੈ। ਉਥੇ ਹੀ ਮੇਹੁਲ ਚੋਕਸੀ ਐਂਟੀਗੁਆ ਵਿਚ ਹੈ ਅਤੇ ਉੱਥੇ ਦੀ ਸਰਕਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਭਰੋਸਾ ਦਵਾਇਆ ਹੈ ਕਿ ਚੋਕਸੀ ਦੀ ਸਪੁਰਦਗੀ ਵਿਚ ਭਾਰਤ ਦੀ ਪੂਰੀ ਮਦਦ ਕੀਤੀ ਜਾਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement