
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿੱਤੀ ਵਿਕਾਸ ਲਈ ਊਰਜਾ ਜ਼ਰੂਰੀ ਹੈ ਅਤੇ ਇਸ ਦੀ ਕਮੀ ਕਿਸੇ ਦੇਸ਼ ਨੂੰ ਗ਼ਰੀਬੀ ਵਿਚੋਂ ਬਾਹਰ ਨਹੀਂ ਨਿਕਲਣ ਦਿੰਦੀ.........
ਅੰਜਾਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿੱਤੀ ਵਿਕਾਸ ਲਈ ਊਰਜਾ ਜ਼ਰੂਰੀ ਹੈ ਅਤੇ ਇਸ ਦੀ ਕਮੀ ਕਿਸੇ ਦੇਸ਼ ਨੂੰ ਗ਼ਰੀਬੀ ਵਿਚੋਂ ਬਾਹਰ ਨਹੀਂ ਨਿਕਲਣ ਦਿੰਦੀ। ਇਹ ਦਾਅਵਾ ਕਰਦਿਆਂ ਕਿ ਉਹ ਦਿਨ ਦੂਰ ਨਹੀਂ ਜਦ ਭਾਰਤ ਬ੍ਰਿਟੇਨ ਦੀ ਅਰਥਵਿਵਸਥਾ ਨੂੰ ਪਛਾੜ ਦੇਵੇਗਾ, ਮੋਦੀ ਨੇ ਕਿਹਾ ਕਿ ਦੇਸ਼ ਵਿਚ 60 ਸਾਲ ਵਿਚ 13 ਕਰੋੜ ਪਰਵਾਰਾਂ ਨੂੰ ਗੈਸ ਕੁਨੈਕਸ਼ਨ ਮਿਲੇ, ਜਦਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿਚ 10 ਕਰੋੜ ਪਰਵਾਰਾਂ ਨੂੰ ਗੈਸ ਕੁਨੈਕਸ਼ਨ ਦਿਤੇ ਹਨ।
ਮੋਦੀ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਅੰਜਾਰ ਵਿਚ ਐਲਐਨਜੀ ਟਰਮੀਨਲ, ਅੰਜਾਰ-ਮੁਦੜਾ ਪਾਈਪਲਾਈਨ ਪ੍ਰਾਜੈਕਟ ਅਤੇ ਪਾਲਨਪੁਰ-ਪਾਲੀ-ਬਾੜਮੇਰ ਪਾਈਪਲਾਈਨ ਪ੍ਰਾਜੈਕਟ ਦੇ ਉਦਘਾਟਨ ਮਗਰੋਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਮੋਦੀ ਨੇ ਕਿਹਾ, 'ਵਿਕਾਸ ਲਈ ਊਰਜਾ ਜ਼ਰੂਰੀ ਹੈ। ਊਰਜਾ ਦੀ ਕਮੀ ਕਿਸੇ ਦੇਸ਼ ਨੂੰ ਗ਼ਰੀਬੀ ਵਿਚੋਂ ਬਾਹਰ ਨਹੀਂ ਨਿਕਲਣ ਦਿੰਦੀ। ਜੇ ਕਿਸੇ ਨੂੰ ਗ਼ਰੀਬੀ ਤੋਂ ਮੁਕਤੀ ਚਾਹੀਦੀ ਹੈ, ਵਿੱਤੀ ਵਿਕਾਸ ਚਾਹੀਦਾ ਹੈ ਤਾਂ ਊਰਜਾ ਜ਼ਰੂਰੀ ਹੈ। ਇਸ ਤੋਂ ਬਿਨਾਂ ਇਥੋਂ ਤਕ ਕਿ ਕੋਈ ਮੋਬਾਈਲ ਫ਼ੋਨ ਵੀ ਚਾਰਜ ਨਹੀਂ ਹੋ ਸਕਦਾ।
ਮੋਦੀ ਨੇ ਕਿਹਾ ਕਿ ਕਈ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਆਏ ਅਤੇ ਚਲੇ ਗਏ ਪਰ ਉਹ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਤੀਜੇ ਐਲਐਨਜੀ ਟਰਮੀਨਲ ਦੇ ਉਦਘਾਟਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ, 'ਗੁਜਰਾਤ ਐਲਐਨਜੀ ਲਈ ਮੁੱਖ ਦਵਾਰ ਅਤੇ ਕੇਂਦਰੀ ਤੇ ਊਰਜਾ ਦਾ ਕੇਂਦਰ ਹੈ ਕਿਉਂਕਿ ਤੀਜਾ ਐਲਐਨਜੀ ਟਰਮੀਨਲ ਰਾਸ਼ਟਰ ਨੂੰ ਸਮਰਪਿਤ ਹੈ,
ਇਸ ਲਈ ਉਨ੍ਹਾਂ ਵਿਚੋਂ ਸਾਰੇ ਪੂਰਬੀ ਤੱਟ ਨੂੰ ਊਰਜਾ ਭੇਜਣ ਦਾ ਫ਼ਰਜ਼ ਅਦਾ ਕਰਨਗੇ।' ਉਨ੍ਹਾਂ ਕਿਹਾ ਕਿ ਕੋਈ ਸਮਾਂ ਜਦ ਲੋਕ ਕੱਚੀਆਂ ਸੜਕਾਂ ਤੋਂ ਖ਼ੁਸ਼ ਸਨ ਪਰ ਹੁਣ ਲੋਕ ਆਧੁਨਿਕ ਵਿਕਾਸ ਚਾਹੁੰਦੇ ਹਨ। ਮੋਦੀ ਨੇ ਕਿਹਾ, 'ਦੇਸ਼ ਵਿਚ 60 ਸਾਲ ਵਿਚ 13 ਕਰੋੜ ਪਰਵਾਰਾਂ ਨੂੰ ਗੈਸ ਕੁਨੈਕਸ਼ਨ ਮਿਲੇ। ਚਾਰ ਸਾਲ ਵਿਚ ਅਸੀਂ 10 ਕਰੋੜ ਪਰਵਾਰਾਂ ਨੂੰ ਗੈਸ ਕੁਨੈਕਸ਼ਨ ਦਿਤੇ।' (ਏਜੰਸੀ)