
ਉੱਤਰ ਪ੍ਰਦੇਸ਼ ਦੀ ਬਸਤੀ ‘ਚ ਨੈਸ਼ਨਲ ਹਾਈਵੇ ਉਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਲਖਨਊ-ਗੋਰਖਪੁਰ ਨੈਸ਼ਨਲ ਹਾਈਵੇ 28 ਉਤੇ ਇਕ ਰੋਡਵੇਜ਼ ਬੱਸ ਨੂੰ ਧੱਕਾ...
ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੀ ਬਸਤੀ ‘ਚ ਨੈਸ਼ਨਲ ਹਾਈਵੇ ਉਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਲਖਨਊ-ਗੋਰਖਪੁਰ ਨੈਸ਼ਨਲ ਹਾਈਵੇ 28 ਉਤੇ ਇਕ ਰੋਡਵੇਜ਼ ਬੱਸ ਨੂੰ ਧੱਕਾ ਲਗਾ ਰਹੇ ਕੁਝ ਯਾਤਰੀਆਂ ਨੂੰ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਨੇ ਹੇਠਾਂ ਕੁਚਲ ਦਿੱਤਾ। ਹਾਦਸੇ ਵਿਚ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਟਰੱਕ ਡਰਾਇਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਛਾਉਣੀ ਇਲਾਕੇ ਵਿਚ ਭਦੌਹੀ ਪਿੰਡ ਦੇ ਕੋਲ ਬੰਦ ਹੋਈ ਡੱਗਾਮਾਰ ਰੋਡਵੇਜ਼ ਬੱਸ ਨੂੰ ਕੁਝ ਯਾਤਰੀ ਧੱਕਾ ਲਗਾ ਰਹੇ ਸੀ। ਇਸ ਦੌਰਾਨ ਹਾਈਵੇ ਤੋਂ ਲੰਘ ਰਹੇ ਟਰੱਕ ਨੇ ਯਾਤਰੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ।
Bus Passengers crashedਹਾਦਸੇ ਵਿਚ ਬੱਸ ਦੇ ਕਡੰਕਟਰ ਸਮੇਤ 6 ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਭੱਜ ਰਹੇ ਟਰੱਕ ਡਰਾਈਵਰ ਨੂੰ ਪੁਲਿਸ ਨੇ ਫੜ ਲਿਆ ਹੈ। ਦੱਸਿਆ ਜਾਂਦਾ ਹੈ ਕਿ ਸੋਮਵਾਰ ਨੂੰ ਸਵੇਰੇ 3 ਦੇ ਕਰੀਬ ਇਹ ਘਟਨਾ ਵਾਪਰੀ ਸੀ। ਬਸਤੀ ਦੇ ਅਡੀਸ਼ਨਲ ਐਸ.ਪੀ. ਪੰਕਜ ਪਾਂਡੇ ਨੇ ਦੱਸਿਆ ਹੈ ਕਿ ਵਿਕਰਮਜੀਤ ਅਤੇ ਘਘੋਵਾ ਚੌਂਕੀ ਦੇ ਵਿਚਕਾਰ ਇਕ ਢਾਬੇ ‘ਤੇ ਪ੍ਰਯਾਗ ਡਿਪੋ ਦੀ ਬੱਸ ਰੁਕੀ ਸੀ। ਬੱਸ ਇਲਾਹਾਬਾਦ ਤੋਂ ਬਸਤੀ ਵੱਲ ਨੂੰ ਆ ਰਹੀ ਸੀ। ਚਾਹ-ਨਾਸ਼ਤਾ ਕਰਨ ਤੋਂ ਬਾਅਦ ਜਦੋਂ ਡਰਾਇਵਰ ਬੱਸ ਨੂੰ ਸਟਾਰਟ ਕਰਨ ਲੱਗਾ ਤਾਂ ਬੱਸ ਵਿਚ ਖਰਾਬੀ ਆ ਗਈ।
Busਇਸ ਤੋਂ ਬਾਅਦ ਯਾਤਰੀਆਂ ਨੂੰ ਬੱਸ ਨੂੰ ਧੱਕਾ ਲਾਉਣ ਲਈ ਕਿਹਾ ਗਿਆ। ਕੁਝ ਦੂਰ ਧੱਕਾ ਲਗਾਉਣ ਤੋਂ ਬਾਅਦ ਯਾਤਰੀ ਪਰੇਸ਼ਾਨ ਹੋ ਗਏ ਪਰ ਬੱਸ ਸਟਾਰਟ ਨਹੀਂ ਹੋਈ। ਇਸ ਤੋਂ ਬਾਅਦ ਡਰਾਇਵਰ ਨੂੰ ਸ਼ਿਕਾਇਤ ਕਰਨ ਲਈ ਬੱਸ ਯਾਤਰੀ ਸੱਜੇ ਪਾਸੋਂ ਬਾਹਰ ਆਉਣ ਲੱਗੇ, ਉਸ ਸਮੇਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਸੜਕ ਉਤੇ ਮੌਜੂਦ ਸਾਰੇ ਯਾਤਰੀਆਂ ਨੂੰ ਕੁਚਲ ਦਿੱਤਾ। ਹਾਦਸੇ ਵਿਚ ਗੰਭੀਰ ਹਾਲਤ ਵਿਚ ਜ਼ਖਮੀ ਦੋ ਯਾਤਰੀਆਂ ਨੂੰ ਜ਼ਿਲ੍ਹਾ ਹਸਪਤਾਲ ਫ਼ੈਜਾਬਾਦ ਵਿਚ ਭਰਤੀ ਕਰਾਇਆ ਗਿਆ। ਏ.ਐੱਸ.ਪੀ. ਨੇ ਦੱਸਿਆ ਕਿ ਕਰੀਬ 40 ਕਿਲੋਮੀਟਰ ਭੱਜਣ ਤੋਂ ਬਾਅਦ ਟਰੱਕ ਨੂੰ ਡਰਾਈਵਰ ਸਮੇਤ ਫੜ੍ਹ ਲਿਆ ਗਿਆ ਹੈ।