
ਸਾਬਕਾ ਭਾਰਤੀ ਕ੍ਰਿਕਟਰ ਅਤੇ ਦਿੱਲੀ ਤੋਂ ਬੀਜੇਪੀ ਸਾਂਸਦ ਗੌਤਮ ਗੰਬੀਰ ਨੇ ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਵਿਚਕਾਰ ਕਰਾਂਚੀ ਵਿਚਕਾਰ ਆਯੋਜਿਤ ਦੂਸਰੇ ਵਨਡੇ ਮੈਚ.....
ਨਵੀਂ ਦਿੱਲੀ- ਸਾਬਕਾ ਭਾਰਤੀ ਕ੍ਰਿਕਟਰ ਅਤੇ ਦਿੱਲੀ ਤੋਂ ਬੀਜੇਪੀ ਸਾਂਸਦ ਗੌਤਮ ਗੰਬੀਰ ਨੇ ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਵਿਚਕਾਰ ਕਰਾਂਚੀ ਵਿਚਕਾਰ ਆਯੋਜਿਤ ਦੂਸਰੇ ਵਨਡੇ ਮੈਚ ਦੀ ਸਕਿਊਰਟੀ ਨੂੰ ਲੈ ਕੇ ਪਾਕਿਸਤਾਨ 'ਤੇ ਤੰਜ ਕੱਸਿਆ। ਗੰਭੀਰ ਨੇ ਕਿਹਾ ਕਿ ਪਾਕਿਸਤਾਨ ਨੇ ਐਨਾ ਕਸ਼ਮੀਰ-ਕਸ਼ਮੀਰ ਕੀਤਾ ਕਿ ਉਹ ਕਰਾਂਚੀ ਨੂੰ ਭੁੱਲ ਗਏ। ਦਰਅਸਲ ਸ਼੍ਰੀਲੰਕਾ ਦੀ ਟੀਮ ਨੇ ਪਾਕਿਸਤਾਨ ਵਿਚ ਹਾਈ ਸਕਿਊਰਟੀ ਦੀ ਮੰਗ ਕਰ ਕੇ ਕ੍ਰਿਕਟ ਖੇਡਣ ਦੀ ਹਾਮੀ ਭਰੀ ਹੈ। ਜਿਸ ਤੋਂ ਬਾਅਦ ਉਹਨਾਂ ਨੂੰ ਰਾਸ਼ਟਰਪਤੀ ਪੱਧਰ ਦੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
ਗੰਭੀਰ ਨੇ ਮਹਿਮਾਨ ਟੀਮ ਦੇ ਸਟੇਡੀਅਮ ਵਿਚ ਐਂਟਰੀ ਦੀ ਵੀਡੀਓ ਆਪਣੇ ਟਵਿੱਟਰ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਇਹ ਵੀਡੀਓ ਪਾਕਿਸਤਾਨੀ ਨਾਗਰਿਕ ਨੇ ਸ਼ੂਟ ਕੀਤੀ ਹੈ ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਪਾਕਿਸਤਾਨੀ ਨਾਗਰਿਕ ਕਹਿੰਦਾ ਹੈ ਕਿ ਪਾਕਿਸਤਾਨ ਵਿਚ ਕਰਫਿਊ ਲਗਾ ਕੇ ਕਿਵੇਂ ਮੈਚ ਦਾ ਆਯੋਜਨ ਕੀਤਾ ਜਾ ਰਿਹਾ ਹੈ।
Itna Kashmir kiya ke Karachi bhool gaye ??? pic.twitter.com/TRqqe0s7qd
— Gautam Gambhir (@GautamGambhir) September 30, 2019
ਇਸ ਤੋਂ ਬਾਅਦ ਉਹ ਸੁਰੱਖਿਆ ਦੇ ਲੀ ਕਾਫ਼ਲੇ ਵਿਚ ਤੈਨਾਤ ਗੱਡੀਆਂ ਦੀ ਗਿਣਤੀ ਕਰਦਾ ਹੈ। ਇਹ ਮੈਚ ਕੱਲ੍ਹ ਆਯੋਜਿਤ ਕੀਤਾ ਗਿਆ ਸੀ। ਇਸ ਵੀਡੀਓ ਵਿਚ ਸ਼੍ਰੀਲੰਕਾਈ ਟੀਮ ਹੋਟਲ ਨਾਲ ਸਟੇਡੀਅਮ ਵੱਲ ਕੂਚ ਕਰਦੀ ਨਜ਼ਰ ਆ ਰਹੀ ਹੈ। ਭਾਰੀ ਸੁਰੱਖਿਆ ਅਤੇ ਕਮਾਡੋਜ਼ ਦੀ ਨਿਗਰਾਨੀ ਦੇ ਵਿਚਕਾਰ ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਸ਼ਹਿਰ ਵਿਚ ਕਰਫਿਊ ਵਰਗੇ ਹਲਾਤ ਹੋਣ। ਇਸ ਦੌਰਾਨ ਟ੍ਰੈਫਿਕ ਨੂੰ ਥੋੜ੍ਹੀ ਦੇਰ ਲਈ ਰੋਕਿਆ ਗਿਆ ਸੀ।
ਦੱਸ ਦਈਏ ਕਿ ਜ਼ਿਆਦਾਤਰ ਦੇਸ਼ ਪਾਕਿਸਤਾਨ ਵਿਚ ਅਤਿਵਾਦ ਹਮਲੇ ਹੋਣ ਦੀ ਵਜ੍ਹਾਂ ਨਾਲ ਕ੍ਰਿਕਟ ਖੇਡਣ ਤੋਂ ਮਨ੍ਹਾਂ ਕਰਦੇ ਹਨ। 2009 ਵਿਚ ਸ੍ਰੀਲੰਕਾ ਟੀਮ ਦੀ ਬੱਸ ਵਿਚ ਲਾਹੌਰ ਵਿਚ ਹਮਲਾ ਕਰ ਦਿੱਤਾ ਗਿਆ ਸੀ ਜਿਸ ਵਿਚ 8 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ ਅਤੇ ਕੁੱਝ ਲੋਕ ਜਖ਼ਮੀ ਵੀ ਹੋਏ ਸਨ। ਉੱਥੇ ਹੀ ਮੌਜੂਦਾ ਸੀਰੀਜ਼ ਵਿਚ ਵੀ ਪਾਕਿਸਤਾਨ ਦੇ ਕਈ ਵੱਡੇ ਖਿਡਾਰੀਆਂ ਨੇ ਖੁਦ ਨੂੰ ਇਸ ਟੂਰ ਨਾਲ ਸਕਿਊਰਟੀ ਦੀ ਵਜ੍ਹਾਂ ਨਾਲ ਬਾਹਰ ਰੱਖਿਆ ਹੈ।
Gautam Gambhir
ਹਾਲਾਂਕਿ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਰੱਖਿਆ ਮੰਤਰਾਲੇ ਵੱਲੋਂ ਸੀਰੀਜ਼ ਦੇ ਆਯੋਜਨ ਲਈ ਮਨਜ਼ੂਰੀ ਦੇ ਦਿੱਤੀ ਗਈ ਸੀ ਪਰ ਫਿਰ ਵੀ ਖਿਡਾਰੀਆਂ ਨੇ ਇਸ ਟੂਰ ਤੋਂ ਦੂਰੀਆਂ ਬਣਾਉਣੀਆਂ ਬਿਹਤਰ ਸਮਝੀਆਂ। ਉੱਥੇ ਹੀ ਪੀਸੀਸੀ ਚੇਅਰਮੈਨ ਅਹਿਸਾਨ ਮਾਨੀ ਨੇ ਕਿਹਾ ਇਸ ਸੀਰੀਜ਼ ਦੇ ਸ਼ਾਤੀਪੂਰਨ ਤਰੀਕੇ ਨਾਲ ਖਤਮ ਹੋਣ 'ਤੇ ਦੁਨੀਆਂ ਭਰ ਵਿਚ ਸੰਦੇਸ਼ ਜਾਵੇਗਾ ਕਿ ਅਤਿਵਾਦ ਦੇ ਉੱਪਰ ਕ੍ਰਿਕਟ ਦੀ ਜਿੱਤ ਹੋਵੇਗੀ।