11 ਸਾਲ ਦਾ 7ਵੀਂ 'ਚ ਪੜ੍ਹਨ ਵਾਲਾ ਵਿਦਿਆਰਥੀ ਦਿੰਦਾ ਹੈ ਐਮਟੈਕ ਦੀ ਕੋਚਿੰਗ
Published : Nov 1, 2018, 3:40 pm IST
Updated : Nov 1, 2018, 3:50 pm IST
SHARE ARTICLE
Mohammad hassan
Mohammad hassan

ਇਸ ਲੜਕੇ ਦਾ ਨਾਮ ਮੁਹੰਮਦ ਹਸਨ ਅਲੀ ਹੈ ਤੇ ਉਹ 7ਵੀਂ ਵਿਚ ਪੜ੍ਹਾਈ ਕਰਦਾ ਹੈ। ਇਹ ਬੀਟੇਕ ਅਤੇ ਐਮਟੈਕ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ।

ਹੈਦਰਾਬਾਦ , ( ਭਾਸ਼ਾ ) : ਹੈਦਰਾਬਾਦ ਵਿਚ ਰਹਿਣ ਵਾਲਾ 11 ਸਾਲ ਦਾ ਬੱਚਾ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਕੋਚਿੰਗ ਦੇ ਰਿਹਾ ਹੈ। ਇਹ ਅਪਣੇ ਤੋਂ ਦੁਗਣੀ ਉਮਰ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ। ਬਹੁਤ ਘੱਟ ਉਮਰ ਵਿਚ ਇਹ ਲੜਕਾ ਜੀਨੀਅਸ ਬਣ ਗਿਆ ਹੈ। ਇਸ ਲੜਕੇ ਦਾ ਨਾਮ ਮੁਹੰਮਦ ਹਸਨ ਅਲੀ ਹੈ ਤੇ ਉਹ 7ਵੀਂ ਵਿਚ ਪੜ੍ਹਾਈ ਕਰਦਾ ਹੈ। ਇਹ ਬੀਟੇਕ ਅਤੇ ਐਮਟੈਕ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਪੜ੍ਹਾ ਰਿਹਾ ਹੈ

Mohammad is in 7th standardMohammad is in 7th standard

ਜੋ ਇੰਜੀਨੀਅਰਿੰਗ ਵਿਚ ਗ੍ਰੈਜੇਸ਼ਨ ਅਤੇ ਮਾਸਟਰ ਦੇ ਲਈ ਪੜ੍ਹਾਈ  ਕਰ ਰਹੇ ਹਨ। ਮੁਹੰਮਦ ਹਸਨ ਅਲੀ ਪੜ੍ਹਾਉਣ ਦੇ ਲਈ ਕੋਈ ਫੀਸ ਨਹੀਂ ਲੈਂਦੇ ਅਤੇ ਉਹ 2020 ਦੇ ਅੰਤ ਤਕ ਇਕ ਹਜ਼ਾਰ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਪੜ੍ਹਾਉਣਾ ਚਾਹੁੰਦੇ ਹਨ। ਦੱਸ ਦਈਏ ਕਿ ਉਹ 30 ਸਿਵਲ, ਮੈਕੇਨਿਕਲ ਅਤੇ ਇਲੈਕਟਰੀਕਲ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਡਿਜ਼ਾਈਨ ਅਤੇ ਡਰਾਫਟਿੰਗ ਦੀ ਕੋਚਿੰਗ ਦੇ ਰਹੇ ਹਨ। ਅਲੀ ਨੇ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਮੁਫਤ ਕੋਚਿੰਗ ਦੇ ਰਹੇ ਹਨ।

 Drafting and DesigningDrafting and Designing

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਉਣ ਨਾਲ ਮੇਰੀ ਪੜ੍ਹਾਈ ਤੇ ਕੋਈ ਫ਼ਰਕ ਨਹੀਂ ਪੈਂਦਾ। ਮੈਂ ਸਵੇਰੇ 6 ਵਜੇ ਉਠ ਕੇ ਸਕੂਲ ਜਾਂਦਾ ਹਾਂ ਅੇਤ 3 ਵਜੇ ਘਰ ਆ ਜਾਂਦਾ ਹਾਂ। ਜਿਸ ਤੋਂ ਬਾਅਦ ਮੈਂ ਘਰ ਜਾਂਦਾ ਹਾਂ, ਖੇਲਦਾ ਹਾਂ ਅਤੇ ਸਕੂਲ ਵੱਲੋਂ ਦਿਤਾ ਗਿਆ ਕੰਮ ਕਰਦਾ ਹਾਂ। ਫਿਰ ਸ਼ਾਮ 6 ਵਜੇ ਕੋਚਿੰਗ ਸੈਂਟਰ ਪੜ੍ਹਾਉਣ ਜਾਂਦਾ ਹਾਂ। ਉਸ ਨੇ ਕਿਹਾ ਕਿ ਉਹ ਕੋਚਿੰਗ ਲਈ ਕੋਈ ਫੀਸ ਨਹੀਂ ਲੈਂਦੇ ਕਿਉਂਕਿ ਉਹ ਦੇਸ਼ ਲਈ ਕੁਝ ਕਰਨਾ ਚਾਹੁੰਦੇ ਹਨ। ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਕਿਵੇਂ ਚੰਗੀ ਤਰਾਂ ਪੜ੍ਹਾਇਆ ਜਾ ਸਕੇ,

Uses interner for his coaching classesUses interner for his coaching classes

ਇਸ ਦੇ ਲਈ ਉਹ ਇੰਟਰਨੈਟ ਦੀ ਭਰਪੂਰ ਵਰਤੋਂ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇੰਟਰਨੈਟ ਮੇਰਾ ਸਿੱਖਣ ਦਾ ਸਾਧਨ ਹੈ। ਹਸਨ ਨੂੰ ਅਜਿਹਾ ਕਰਨ ਦੀ ਪ੍ਰੇਰਣਾ ਇਕ ਵੀਡਿਓ ਤੋਂ ਮਿਲੀ। ਉਹ ਇਸ ਤੋਂ ਇੰਨਾਂ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਇੰਜੀਨੀਅਰਿੰਗ ਕਰ ਰਹੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਨਿਸ਼ਚਾ ਕਰ ਲਿਆ। ਦਰਅਸਲ ਉਨ੍ਹਾਂ ਨੇ ਇਕ ਵੀਡਿਓ ਵਿਚ ਦੇਖਿਆ ਕਿ ਕਿਵੇਂ ਭਾਰਤੀ ਵਿਦਿਆਰਥੀ

EngineeringEngineering

ਅਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੀ ਵਿਦੇਸ਼ਾਂ ਵਿਚ ਨੌਕਰੀਆਂ ਕਰ ਰਹੇ ਹਨ। ਜਿਸ ਕਾਰਨ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸਾਡੇ ਦੇਸ਼ ਦੇ ਇੰਜੀਨੀਅਰਾਂ ਵਿਚ ਕੀ ਕਮੀ ਹੈ ? ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ ਟੈਕਨੀਕਲ ਅਤੇ ਕਮਨਿਊਕੇਸ਼ਨ ਤਕਨੀਕ ਤੋਂ ਪੂਰੀ ਤਰਾਂ ਜਾਣੂ ਨਹੀਂ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਡਿਜ਼ਾਈਨਿੰਗ ਸਿੱਖਣਾ ਅਤੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਕਿਉਂਕਿ ਉਨ੍ਹਾਂ ਦੀ ਦਿਲਚਸਪੀ ਇਸ ਵਿਸ਼ੇ ਵਿਚ ਵਿਚ ਜ਼ਿਆਦਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement