ਮੁੰਬਈ ਯੂਨੀਵਰਸਿਟੀ ਨੇ 35 ਹਜ਼ਾਰ ਵਿਦਿਆਰਥੀਆਂ ਨੂੰ ਗਲਤ ਤਰੀਕੇ ਨਾਲ ਕੀਤਾ ਫੇਲ੍ਹ : ਆਰਟੀਆਈ 
Published : Oct 17, 2018, 1:20 pm IST
Updated : Oct 17, 2018, 1:20 pm IST
SHARE ARTICLE
University of Mumbai
University of Mumbai

ਪਿਛਲੇ ਕੁੱਝ ਸਾਲਾਂ ਵਿਚ ਮੁੰਬਈ ਯੂਨੀਵਰਸਿਟੀ ਦੀ ਲੇਖਾ ਜੋਖਾ ਪ੍ਰਕਿਰਿਆ ਵਿਚ ਗਡ਼ਬਡ਼ੀ ਦੇ ਚਲਦੇ ਵਿਦਿਆਰਥੀਆਂ ਦਾ ਭਰੋਸਾ ਘੱਟ ਹੋਇਆ ਹੈ। ਗੱਲ ਕਰੀਏ ...

ਮੁੰਬਈ : (ਪੀਟੀਆਈ) ਪਿਛਲੇ ਕੁੱਝ ਸਾਲਾਂ ਵਿਚ ਮੁੰਬਈ ਯੂਨੀਵਰਸਿਟੀ ਦੀ ਲੇਖਾ ਜੋਖਾ ਪ੍ਰਕਿਰਿਆ ਵਿਚ ਗਡ਼ਬਡ਼ੀ ਦੇ ਚਲਦੇ ਵਿਦਿਆਰਥੀਆਂ ਦਾ ਭਰੋਸਾ ਘੱਟ ਹੋਇਆ ਹੈ। ਗੱਲ ਕਰੀਏ ਪਿਛਲੇ ਸਾਲ ਦੀ ਪ੍ਰੀਖਿਆ ਨਤੀਜਿਆਂ ਦੀ ਤਾਂ ਇਸ ਵਿਚ ਫੇਲ ਕਰਾਰ ਦਿਤੇ ਗਏ ਲਗਭੱਗ 97 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਮੁੜ ਮੁਲਾਂਕਣ ਲਈ ਐਪਲੀਕੇਸ਼ਨ ਦਿਤੀ ਤੱਦ ਸਾਹਮਣੇ ਆਇਆ ਕਿ 36000 ਵਿਦਿਆਰਥੀਆਂ ਦੀਆਂ ਕਾਪੀਆਂ ਗਲਤ ਜਾਂਚੀ ਗਈਆਂ ਸਨ ਅਤੇ ਉਨ੍ਹਾਂ ਨੂੰ ਪਾਸ ਕਰ ਦਿਤਾ ਗਿਆ।  ਇਹ ਖੁਲਾਸਾ ਇਕ ਆਰਟੀਆਈ ਦੇ ਜ਼ਰੀਏ ਹੋਇਆ।  

University of MumbaiUniversity of Mumbai

ਪਿਛਲੇ ਸਾਲ ਦਾ ਨਤੀਜਾ ਆਉਣ ਤੋਂ ਬਾਅਦ 1.81 ਲੱਖ ਤੋਂ ਵੱਧ ਕਾਪੀਆਂ ਲਈ ਲਗਭੱਗ 97313 ਵਿਦਿਆਰਥੀਆਂ ਨੇ ਮੁੜ ਮੁਲਾਂਕਣ ਲਈ ਐਪਲੀਕੇਸ਼ਨ ਦਿਤੀ ਸੀ। ਇਹ ਗਿਣਤੀ ਹੁਣ ਤੱਕ ਦੇ ਇਤਹਾਸ ਵਿਚ ਸੱਭ ਤੋਂ ਵੱਧ ਹੈ। ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਯੂਨੀਵਰਸਿਟੀ ਦਾ ਲੇਖਾ ਜੋਖਾ ਪ੍ਰਕਿਰਿਆ ਵਿਚ ਭਰੋਸਾ ਘੱਟ ਹੋਇਆ ਹੈ। ਪਿਛਲੇ 3 ਸਾਲ -  2014 ਤੋਂ 2016 'ਚ ਲਗਭੱਗ 73 ਹਜ਼ਾਰ ਵਿਦਿਆਰਥੀਆਂ ਦੀਆਂ ਕਾਪੀਆਂ ਯੂਨੀਵਰਸਿਟੀ ਦੀ ਪ੍ਰੀਖਿਆ ਵਿਚ ਗਲਤ ਤਰੀਕੇ ਨਾਲ ਜਾਂਚੀ ਗਈਆਂ ਸਨ। ਇਸ ਤੋਂ ਲੇਖਾ ਜੋਖਾ ਦੀ ਗੁਣਵੱਤਾ 'ਤੇ ਸਵਾਲ ਉਠ ਰਹੇ ਹਨ।  

ਪਿਛਲੇ ਸਾਲ ਜਦੋਂ ਸਮਰ ਸੈਸ਼ਨ ਐਗਜ਼ਾਮ (ਗਰਮੀਆਂ ਦੇ ਸੈਸ਼ਨਾਂ ਦੀਆਂ ਪ੍ਰੀਖਿਆਵਾਂ) ਸ਼ੁਰੂ ਹੋਈਆਂ ਤਾਂ 49, 596 ਵਿਦਿਆਰਥੀਆਂ ਨੂੰ ਅਪਣੀ 85,068 ਕਾਪੀਆਂ ਵਿਚ ਮਿਲੇ ਨੰਬਰਾਂ ਨੂੰ ਲੈ ਕੇ ਸ਼ੱਕ ਹੋਈ ਅਤੇ ਫਿਰ ਤੋਂ ਲੇਖਾ ਜੋਖਾ ਲਈ ਅਰਜ਼ੀ ਦਿਤੀ। ਇਹਨਾਂ ਵਿਚੋਂ 16,739 ਵਿਦਿਆਰਥੀਆਂ ਦੀ ਕਾਪਿਆ ਗਲਤ ਜਾਂਚੀ ਗਈਆਂ ਸਨ ਅਤੇ ਫਿਰ ਉਨ੍ਹਾਂ ਨੂੰ ਕੋਲ ਕੀਤਾ ਗਿਆ। ਇਸ ਤੋਂ ਬਾਅਦ 2017 ਦੇ ਦੂਜੇ ਹਾਫ ਵਿਚ ਲਗਭੱਗ 47,717 ਵਿਦਿਆਰਥੀਆਂ ਨੇ 76,086 ਆਂਸਰ ਸ਼ੀਟਸ ਦੇ ਮੁੜ ਮੁਲਾਂਕਣ ਲਈ ਅਰਜ਼ੀ ਦਿਤੀ ਜਿਸ ਵਿਚ ਸਾਹਮਣੇ ਆਇਆ ਕਿ 18,254 ਵਿਦਿਆਰਥੀਆਂ ਨੂੰ ਗਲਤ ਨੰਬਰ ਦਿਤੇ ਸਨ।

ExamsExams

ਇਸੇ ਤਰ੍ਹਾਂ 2016 ਦੇ ਪਹਿਲੇ ਹਾਫ ਵਿਚ 44,441 ਵਿਚੋਂ 16,934 ਵਿਦਿਆਰਥੀਆਂ ਨੇ ਮੁੜ ਮੁਲਾਂਕਣ ਵਿਚ ਪ੍ਰਖਿਆ ਪਾਸ ਕੀਤੀ ਜਿਸ ਵਿਚ ਉਹ ਪਹਿਲਾਂ ਫੇਲ ਕਰਾਰ ਦਿਤੇ ਗਏ ਸਨ। ਆਰਟੀਆਈ ਕਰਮਚਾਰੀ ਵਿਹਾਰ ਦੁਰਵੇ ਨੇ ਕਿਹਾ ਕਿ ਵਿਦਿਆਰਥੀਆਂ ਦਾ ਮੁੰਬਈ ਯੂਨੀਵਰਸਿਟੀ ਦੀ ਪ੍ਰੀਖਿਆ ਲੇਖਾ ਜੋਖਾ ਪ੍ਰਕਿਰਿਆ ਤੋਂ ਵਿਸ਼ਵਾਸ ਘੱਟ ਹੋਇਆ ਹੈ। 2014 ਵਿਚ ਲਗਭੱਗ 80 ਹਜ਼ਾਰ ਵਿਦਿਆਰਥੀਆਂ ਨੇ ਮੁੜ ਮੁਲਾਂਕਣ ਲਈ ਅਰਜ਼ੀ ਦਿਤੀ ਸੀ ਅਤੇ ਹੁਣ ਇਹ ਗਿਣਤੀ ਲੱਖ ਤੱਕ ਪੁੱਜਣ ਵਾਲੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement