
ਆਮ ਆਦਮੀ ਪਾਰਟੀ ਦੇ ਵਿਧਾਇਕ ਅਖਿਲੇਸ਼ਪਤੀ ਤ੍ਰਿਪਾਠੀ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ...
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਵਿਧਾਇਕ ਅਖਿਲੇਸ਼ਪਤੀ ਤ੍ਰਿਪਾਠੀ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਦੀ ਰਾਊਜ ਐਵੀਨਿਊ ਕੋਰਟ ਨੇ ਵੀਰ ਨੂੰ ਵਿਧਾਇਕ ਦੇ ਕੋਰਟ ਵਿਚ ਪੇਸ਼ ਨਾ ਹੋਣ ‘ਤੇ ਉਨ੍ਹਾਂ ਵਿਰੁੱਧ ਗੈਰ ਜਮਾਨਤੀ ਵਾਰੰਟ ਜਾਰੀ ਕੀਤੀ ਸੀ। ਇਸ ਕੇਸ਼ ਵਿਚ ਕੋਰਟ ਨੇ ਸ਼ੁਕਰਵਾਰ ਨੂੰ ਸੁਣਵਾਈ ਦੀ ਤਰੀਕ ਦਿੱਤੀ ਸੀ। ਜਿਵੇਂ ਹੀ ਅਖੀਲੇਸ਼ਪਤੀ ਤ੍ਰਿਪਾਠੀ ਕੋਰਟ ਪਹੁੰਚੇ, ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
AAP
ਵਿਧਾਇਕ ਦੇ ਵਕੀਲ ਨੇ ਕੋਰਟ ਦੇ ਸਾਹਮਣੇ ਜਮਾਨਤ ਦੀ ਅਰਜੀ ਲਗਾਈ ਹੈ। ਜਿਸ ਵਿਚ ਕੁਝ ਦੇਰ ਵਿਚ ਸੁਣਵਾਈ ਹੋਵੇਗੀ। ਆਪ ਵਿਧਾਇਕ ‘ਤੇ 2013 ਵਿਚ ਦੰਗੇ ਭੜਕਾਉਣ ਦਾ ਦੋਸ਼ ਹੈ, ਜਿਸ ਵਿਚ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸ ਦਈਏ ਕਿ ਉਸ ਸਮੇਂ ਅਖਿਲੇਸ਼ਪਤੀ ਤ੍ਰਿਪਾਠੀ ਵਿਧਾਇਕ ਨਹੀਂ ਸੀ। ਉਸ ਸਮੇਂ ਆਪ ਆਦਮੀ ਪਾਰਟੀ ਦੇ ਵਰਕਰਾਂ ਨੇ ਇਕ ਮ੍ਰਿਤਕ ਦੇਹ ਨੂੰ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਕੀ ਪੂਰਾ ਮਾਮਲਾ?
ਆਪ ਵਿਧਾਇਕ ਅਖਿਲੇਸ਼ਪਤੀ ਉਤੇ 2013 ਵਿਚ ਦੰਗਾ ਭੜਕਾਉਣ ਵਾਲੇ ਦੋਸ਼ ਹਨ ਨਾਲ ਹੀ ਮਾਤਾ ਪਿਤਾ ਦੇ ਨਾਮ ਉਤੇ ਫਰਜੀ ਮੈਡੀਕਲ ਬਿਲ ਪਾਸ ਕਰਾਉਣ ਦਾ ਵੀ ਦੋਸ਼ ਹੈ। ਦੰਗੇ ਭੜਕਾਉਣ ਦੀ ਕੋਸ਼ਿਸ਼ ਦੇ ਮਾਮਲੇ ਵਚ ਦਿੱਲੀ ਪੁਲਿਸ ਵੱਲੋਂ ਕੋਰਟ ਵਿਚ ਚਾਰਜਸ਼ੀਟ ਦਾਖਲ ਕੀਤੀ ਗਈ। ਪੁਲਿਸ ਵੱਲੋਂ ਤਿੰਨ ਆਫ਼ਆਈਆਰ ਦਰਜ ਕੀਤੀਆਂ ਗਈਆਂ ਸੀ।
AAP
ਜਿਸ ਵਿਚ ਗਵਾਹਾਂ ਦੇ ਅਪਣੇ ਬਿਆਨ ਤੋਂ ਮੁਕਰ ਜਾਣ ਤੋਂ ਬਾਅਦ ਇਕ ਕੇਸ ਵਿਚ ਅਖਿਲੇਸ਼ਪਤੀ ਤ੍ਰਿਪਾਠੀ ਨੂੰ ਕੋਰਟ ਨੇ ਬਰੀ ਕਰ ਦਿੱਤਾ ਸੀ। ਉਥੇ ਹੀ ਮੈਡੀਕਲ ਕਲੇਮ ਘੁਟਾਲੇ ਵਿਚ ਵੀ ਉਨ੍ਹਾਂ ਨੂੰ ਪਟਿਆਲਾ ਹਾਊਸ ਵਿਚ ਪੇਸ਼ ਹੋ ਕੇ ਜਮਾਨਤ ਲੈਣੀ ਪਈ ਸੀ। ਉਨ੍ਹਾਂ ਉਤੇ ਦੋਸ਼ ਹੈ ਕਿ ਉਨ੍ਹਾਂ ਨੇ ਨਕਲੀ ਬਿਲ ਲਗਾ ਕੇ ਧੋਖਾਧੜੀ ਨਾਲ ਲੱਖਾਂ ਰੁਪਏ ਦੇ ਫ਼ਰਜੀ ਬਿਲ ਪਾਸ ਕਰਵਾਏ ਸਨ।