
ਰਾਜ ਦੇ ਗ੍ਰਹਿ ਵਿਭਾਗ ਨੂੰ ਸੂਚਨਾ ਗੁਪਤ ਰੱਖਣ ਲਈ ਕਿਹਾ ਗਿਆ ਸੀ ਪਰ ਵਿਭਾਗ ਨੇ ਅਪਣੇ ਏਸੀਬੀ ਨਾਲ ਇਹ ਸੂਚਨਾ ਸਾਂਝੀ ਕੀਤੀ ।
ਨਵੀਂ ਦਿੱਲੀ, ( ਭਾਸ਼ਾ ) : ਸੀਬੀਆਈ ਨੇ ਆਂਧਰਾ ਪ੍ਰਦੇਸ਼ ਸਰਕਾਰ 'ਤੇ ਕੁਝ ਭ੍ਰਿਸ਼ਟ ਅਧਿਕਾਰੀਆਂ ਨੂੰ ਫੜ੍ਹਨ ਸਬੰਧੀ ਗੁਪਤ ਸੂਚਨਾ ਨੂੰ ਲੀਕ ਕਰਨ ਦਾ ਦੋਸ਼ ਲਗਾਇਆ ਹੈ। ਸੀਬੀਆਈ ਨੇ ਕਿਹਾ ਕਿ ਇਸ ਕਾਰਨ ਸਿਰਫ ਇਕ ਵਿਅਕਤੀ ਨੂੰ ਹੀ ਫੜ੍ਹਿਆ ਜਾ ਸਕਿਆ, ਜਦਕਿ ਬਾਕੀ ਫਰਾਰ ਹੋ ਗਏ। ਰਾਜ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਓਰੋ ਦੇ ਇਕ ਗਲਤ ਕਦਮ ਨਾਲ ਕੇਂਦਰ ਸਰਕਾਰ ਦੀ ਭ੍ਰਿਸ਼ਟ ਅਧਿਕਾਰੀਆਂ ਨੂੰ ਫੜ੍ਹਨ ਦੀ ਯੋਜਨਾ ਸਫਲ ਨਾ ਹੋਣ 'ਤੇ ਨਾਰਾਜ ਸੀਬੀਆਈ ਨੇ ਕਿਹਾ ਕਿ ਉਸ ਨੇ ਆਂਧਰਾ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੂੰ ਇਨ੍ਹਾਂ ਸੂਚਨਾਵਾਂ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਰੱਖਣ ਲਈ ਕਿਹਾ ਸੀ।
CBI
ਕੇਂਦਰੀ ਏਜੰਸੀ ਅਤੇ ਰਾਜ ਸਰਕਾਰ ਵਿਚਕਾਰ ਟਕਰਾਅ ਉਸ ਵੇਲੇ ਜਨਤਕ ਹੋ ਗਿਆ ਸੀ ਜਦ ਏਸੀਬੀ ਨੇ ਸ਼ੁਕਰਵਾਰ ਨੂੰ ਮਛਲੀਪਟਨਮ ਜਿਲ੍ਹੇ ਵਿਚ ਕਥਿਤ ਤੌਰ 'ਤੇ ਰਿਸ਼ਵਤ ਲੈਂਦੇ ਹੋਏ ਕੇਂਦਰੀ ਕਸਟਮਜ਼ ਦੇ ਇਕ ਅਧਿਕਾਰੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਸੀਬੀਆਈ ਦੇ ਬੁਲਾਰੇ ਅਭਿਸ਼ੇਕ ਦਿਆਲ ਨੇ ਕਿਹਾ ਕਿ ਸੀਬੀਆਈ ਨੇ ਭ੍ਰਿਸ਼ਟ ਰਵਾਇਤਾਂ ਵਿਚ ਸ਼ੱਕੀ ਤੌਰ 'ਤੇ ਸ਼ਾਮਲ ਕੇਂਦਰ ਸਰਕਾਰ ਦੇ ਕੁਝ ਕਰਮਚਾਰੀਆਂ ਨੂੰ ਫੜ੍ਹਨ ਲਈ ਜਾਲ ਵਿਛਾਉਣ ਸਬੰਧੀ ਰਾਜ ਸਰਕਾਰ ਦੀ ਮੰਜੂਰੀ ਮੰਗੀ ਸੀ। ਉਨ੍ਹਾਂ ਕਿਹਾ ਕਿ
ACB
ਰਾਜ ਦੇ ਗ੍ਰਹਿ ਵਿਭਾਗ ਨੂੰ ਸੂਚਨਾ ਗੁਪਤ ਰੱਖਣ ਲਈ ਕਿਹਾ ਗਿਆ ਸੀ ਪਰ ਵਿਭਾਗ ਨੇ ਅਪਣੇ ਏਸੀਬੀ ਨਾਲ ਇਹ ਸੂਚਨਾ ਸਾਂਝੀ ਕੀਤੀ । ਸੀਬੀਆਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਓਰੋ ਦੀ ਇਸ ਮੁਹਿੰਮ ਦੌਰਾਨ ਸਿਰਫ ਇਕ ਸ਼ੱਕੀ ਦੀ ਗ੍ਰਿਫਤਾਰੀ ਹੋ ਸਕੀ। ਜਦਕਿ ਕਈ ਹੋਰ ਸੰਭਾਵਿਤ ਵਿਅਕਤੀ ਗ੍ਰਿਫਤਾਰੀ ਤੋਂ ਬਚ ਨਿਕਲਣ ਵਿਚ ਕਾਮਯਾਬ ਹੋ ਗਏ ।