
ਚੀਨ ਦੇ ਨਾਲ 1962 ਦਾ ਯੁੱਧ ਹਾਰਨ ਤੋਂ ਬਾਅਦ ਵੀ ਪੂਰੇ ਦੇਸ਼ ਦੀ ਸਰਹੱਦ ਸਰੁੱਖਿਆ ਨੂੰ ਲੈ ਕਿ ਇਕ ਨੀਤੀ ਨਹੀਂ ਸੀ। ਉਦੋਂ ਤਕ ਸੂਬੇ ਦੀ ਪੁਲਿਸ ਹੀ ਅਪਣੇ ....
ਚੰਡੀਗੜ੍ਹ (ਭਾਸ਼ਾ) : ਚੀਨ ਦੇ ਨਾਲ 1962 ਦਾ ਯੁੱਧ ਹਾਰਨ ਤੋਂ ਬਾਅਦ ਵੀ ਪੂਰੇ ਦੇਸ਼ ਦੀ ਸਰਹੱਦ ਸਰੁੱਖਿਆ ਨੂੰ ਲੈ ਕਿ ਇਕ ਨੀਤੀ ਨਹੀਂ ਸੀ। ਉਦੋਂ ਤਕ ਸੂਬੇ ਦੀ ਪੁਲਿਸ ਹੀ ਅਪਣੇ ਅਪਣੇ ਰਾਜਾਂ ਨਾਲ ਲਗਦੇ ਅੰਤਰਰਾਸ਼ਟਰੀ ਬਾਰਡਰਾਂ ਦੀ ਰਖਵਾਲੀ ਕਰਦੀ ਸੀ। ਜਿਵੇਂ ਕਿ ਪੰਜਾਬ ਵਿਚ ਪਾਕਿਸਤਾਨ ਸਰਹੱਦ ਦਾ ਜਿੰਮਾ ਪੰਜਾਬ ਪੁਲਿਸ ਦੇ ਮੋਢਿਆਂ ਉਤੇ ਸੀ ਤਾਂ ਬੰਗਾਲ, ਗੁਜਰਾਤ ਜਾਂ ਜੰਮੂ-ਕਸ਼ਮੀਰ ਵਿਚ ਉਥੋਂ ਦੀ ਪੁਲਿਸ ਦਾ। ਚੀਨ ਨਾਲ ਲੜਾਈ 20 ਅਕਤੂਬਰ ਨੂੰ ਸ਼ੁਰੂ ਹੋ ਚੁੱਕੀ ਸੀ। ਇਸ ਤੋਂ ਪੰਜਵੇਂ ਦਿਨ 24 ਅਕਤੂਬਰ ਨੂੰ ਸਰਹੱਦ ਸੁਰੱਖਿਆ ਲਈ ਪਹਿਲੀ ਵੱਡੀ ਪਹਿਲ ਕੀਤੀ ਗਈ ਸੀ।
ਉਸੇ ਦਿਨ ਭਾਰਤ-ਤਿੱਬਤ ਸਰਹੱਦ ਪੁਲਿਸ ਬਣਾਈ ਗਈ ਸੀ। 21 ਨਵੰਬਰ ਨੂੰ ਇਸ ਲੜਾਈ ਦਾ ਨਤੀਜ਼ਾ ਸਾਨੂੰ ਕਰਾਰੀ ਹਾਰ ਦੇ ਰੂਪ ਵਿਚ ਮਿਲਿਆ ਸੀ। ਚੀਨ ਤੋਂ ਬਾਅਦ ਪਾਕਿਸਤਾਨ ਨਾਲ ਲਗਤੀ ਸਰਹੱਦ ਸਭ ਤੋਂ ਜ਼ਿਆਦਾ ਅਸੁਰੱਖਿਅਤ ਸੀ। ਚੀਨ-ਤਿੱਬਤ ਸਰਹੱਦ ਦੇ ਲਈ ਵੱਖਰੀ ਫ਼ੌਜ ਬਣਾਈ ਗਈ, ਪਰ ਪਾਕਿਸਤਾਨ ਸਰਹੱਦ ਦੀ ਸੁਰੱਖਿਆ ਲਈ ਰਾਜਾਂ ਦੀ ਜਿੰਮੇਵਾਰੀ ਬਣਾਈ ਗਈ ਸੀ। ਪਾਕਿਸਤਾਨ ਨੇ ਵੀ 1965 ਦੀ ਜੰਗ ਛੇੜ ਦਿਤੀ ਸੀ। ਉਤੋਂ ਗੁਜਰਾਤ ਦੇ ਵਿਚ ਜਿਵੇਂ ਪਾਕਿਸਤਾਨੀ ਫੌਜਾਂ ਦਖਲ ਹੋਈਆਂ, ਉਸ ਨਾਲ ਸਰਹੱਦ ਦੀ ਖ਼ਸਤਾ ਹਾਲਤ ਦਿਖ ਰਹੀ ਸੀ।
ਅਸੀਂ ਕਿਸੇ ਵੀ ਤਰ੍ਹਾਂ ਜੰਗ ਤਾਂ ਜਿੱਤ ਗਏ, ਪਰ ਦੁਨੀਆਂ ਦੀ ਕਈਂ ਤਾਕਤਾਂ ਅਜਿਹਾ ਨਹੀਂ ਮੰਨਦੀਆਂ, ਉਹ ਕਹਿੰਦੀਆਂ ਹਨ ਜੰਗ ਬਰਾਬਰੀ ‘ਤੇ ਛੁਟੀ ਹੈ। ਪਰ ਇਸ ਦਾ ਸਬਕ ਵੀ ਮਿਲਿਆ। ਇਸ ਤੋਂ ਬਾਅਦ ਹੀ 1 ਦਸੰਬਰ 1965 ਨੂੰ ਸਰਹੱਦ ਸੁਰੱਖਿਆ ਲਈ ਬੀ.ਐਸ.ਐਫ਼ ਤਿਆਰ ਕੀਤੀ ਗਈ। ਹੁਣ ਸਰਹੱਦ ਸੁਰੱਖਿਆ ਦੀ ਜਿੰਮੇਵਾਰੀ ਰਾਜਾਂ ਦੀ ਪੁਲਿਸ ਦੇ ਕੋਲ ਨਹੀਂ ਹੈ, ਇਕ ਕੇਂਦਰੀ ਬਲ ਦੇ ਕੋਲ ਆ ਗਈ ਹੈ। ਇਹ ਜਿੰਮੇਵਾਰੀ ਕੇਂਦਰੀ ਗ੍ਰਹਿ ਮੰਤਰਾਲਾ ਦੇ ਅਧੀਨ ਹੈ। ਇਸ ਨਾਲ ਪਾਕਿਸਤਾਨ ਨਾਲ ਲਗਦੀ ਪੱਛਮੀ ਅਤੇ ਪੂਰਬੀ ਸਰਹੱਦਾਂ ਦੀ ਰਖਵਾਲੀ ਸੌਂਪੀ ਗਈ।
ਕੇ.ਐਫ਼ ਰੁਸਤਮਜੀ ਪਹਿਲੇ ਡਾਇਕੈਕਟਰ ਜਨਰਲ ਨਿਯੁਕਤ ਕੀਤੇ ਗਏ। ਪੰਜਾਬ ਰੇਂਜ ਦੀ ਜਿੰਮੇਵਾਰੀ ਜਲੰਧਰ ਦੇ ਕਿਲਾ ਮੁਹੱਲੇ ਦੇ ਨਿਵਾਸੀ ਲੈਜੇਂਡਰੀ ਇੰਡੀਅਨ ਪੁਲਿਸ ਅਫ਼ਸਰ ਅਸ਼ਵਨੀ ਕੁਮਾਰ ਨੂੰ ਸੌਂਪੀ ਗਈ ਸੀ। ਉਦ ਦੂਜੇ ਡਾਇਰੈਕਟਰ ਜਨਰਲ (1974-78) ਵੀ ਰਹੇ। ਇਸ ਤੋਂ ਵਧੀਆ ਨਤੀਜ਼ੇ ਵੀ ਮਿਲੇ। 1971 ਦੀ ਲੜਾਈ ਜੇਕਰ ਅਸੀਂ ਜਿੱਤੇ ਤਾਂ ਇਸ ਵਿਚ ਬੀ.ਐਸ.ਐਫ਼ ਦਾ ਵੱਡਾ ਯੋਗਦਾਨ ਹੈ। ਲੌਂਗੋਵਾਲ ਦੀ ਲੜਾਈ ਵਿਚ ਵੀ ਬੀਐਸਐਫ਼ ਨੇ ਵੱਡੀ ਭੂਮਿਕਾ ਨਿਭਾਈ ਹੈ।