
CISCE ਨੇ ਅੱਜ ਪ੍ਰੀਖਿਆ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।
ਨਵੀਂ ਦਿੱਲੀ: ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਦੇ 10ਵੀਂ ਅਤੇ 12ਵੀਂ ਜਮਾਤ ਵਿਚ ਪੜ੍ਹ ਰਹੇ ਲੱਖਾਂ ਵਿਦਿਆਰਥੀ ਆਪਣੇ ਬੋਰਡ ਇਮਤਿਹਾਨ ਦੀ ਡੇਟਸ਼ੀਟ ਦੀ ਉਡੀਕ ਕਰ ਰਹੇ ਸਨ। CISCE ਨੇ ਅੱਜ ਪ੍ਰੀਖਿਆ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।
ਵਿਦਿਆਰਤੀ ਆਪਣੀ ਡੇਟਸ਼ੀਟ ਅਧਿਕਾਰਤ ਵੈੱਬਸਾਈਟ cisce.org. ’ਤੇ ਦੇਖ ਸਕਦੇ ਹਨ। ਅਧਿਕਾਰਤ ਸੂਚਨਾ ਅਨੁਸਾਰ CISCE ਬੋਰਡ ਦੀਆਂ 10ਵੀਂ ਦੀਆਂ ਪ੍ਰੀਖਿਆਵਾਂ 27 ਫਰਵਰੀ ਤੋਂ ਸ਼ੁਰੂ ਹੋਣਗੀਆਂ। ਇਸੇ ਤਰ੍ਹਾਂ 12ਵੀਂ ਦੀਆਂ ਪ੍ਰੀਖਿਆਵਾਂ 13 ਫਰਵਰੀ ਤੋਂ 31 ਮਾਰਚ ਤੱਕ ਚੱਲਣਗੀਆਂ।
ICSE 10ਵੀਂ, ISC 12ਵੀਂ ਦੀ ਡੇਟਸ਼ੀਟ ਕਿਵੇਂ ਡਾਊਨਲੋਡ ਕਰੀਏ
1. ਸਭ ਤੋਂ ਪਹਿਲਾਂ CISCE ਦੀ ਅਧਿਕਾਰਤ ਵੈੱਬਸਾਈਟ cisce.org 'ਤੇ ਜਾਓ
2. ਹੋਮਪੇਜ 'ਤੇ ਨੋਟਿਸ ਬੋਰਡ ਸੈਕਸ਼ਨ 'ਤੇ ਜਾਓ।
3. ਅਗਲੇ ਪੰਨੇ 'ਤੇ ICSE ਸਾਲ 2023 ਪ੍ਰੀਖਿਆ ਡੇਟਸ਼ੀਟ ਜਾਂ ISC ਸਾਲ 2023 ਪ੍ਰੀਖਿਆ ਡੇਟਸ਼ੀਟ ਲਿੰਕ 'ਤੇ ਕਲਿੱਕ ਕਰੋ।
4. ਸਕਰੀਨ 'ਤੇ ਇਕ PDF ਫਾਈਲ ਦਿਖਾਈ ਦੇਵੇਗੀ।
5. ICSE 10ਵੀਂ, ISC 12ਵੀਂ ਟਾਈਮ ਟੇਬਲ 2023 PDF ਡਾਊਨਲੋਡ ਕਰੋ।