ਇਸ਼ਰਤ ਜਹਾਂ ਫਰਜ਼ੀ ਮੁਠਭੇੜ ਮਾਮਲੇ 'ਚ ਮੁੱਖ ਦੋਸ਼ੀ ਅਧਿਕਾਰੀ ਨੂੰ ਮਿਲੀ ਤੱਰਕੀ
Published : Jan 2, 2019, 11:48 am IST
Updated : Jan 2, 2019, 11:48 am IST
SHARE ARTICLE
Gujarat Police
Gujarat Police

ਜੀਐਲ ਸਿੰਘਲ ਨੂੰ ਗਾਂਧੀ ਨਗਰ ਦੇ ਕਮਾਂਡੋ ਸਿਖਲਾਈ ਕੇਂਦਰ ਦੇ ਡਿਪਟੀ ਇੰਸਪੈਕਟਰ ਜਨਰਲ ਦੇ ਅਹੁਦੇ ਤੋਂ ਤਰੱਕੀ ਦੇ ਕੇ ਇੰਸਪੈਕਟਰ ਜਨਰਲ ਦਾ ਰੈਂਕ ਦਿਤਾ ਗਿਆ ਹੈ।

ਅਹਿਮਦਾਬਾਦ : ਗੁਜਰਾਤ ਸਰਕਾਰ ਨੇ ਇਸ਼ਰਤ ਜਹਾਂ ਕਥਿਤ ਫਰਜ਼ੀ ਮੁਠਭੇੜ ਮਾਮਲੇ ਵਿਚ ਦੋਸ਼ੀ ਅਧਿਕਾਰੀ ਜੀਐਲ ਸਿੰਘਲ ਅਤੇ ਸੋਹਰਾਬੂਦੀਨ ਸ਼ੇਖ ਮਾਮਲੇ ਵਿਚ ਬਰੀ ਹੋਏ ਹੋਰਨਾਂ 6 ਅਧਿਕਾਰੀਆਂ ਸਮੇਤ 6 ਆਈਪੈਐਸ ਅਧਿਕਾਰੀਆਂ ਦੀ ਤਰੱਕੀ ਕਰ ਦਿਤੀ। ਸੀਬੀਆਈ ਨੇ 7 ਆਈਪੀਐਸ ਅਧਿਕਾਰੀਆਂ ਵਿਰੁਧ ਇਸ਼ਰਤ ਜਹਾਂ ਮਾਮਲੇ ਵਿਚ ਦੋਸ਼ ਪੱਤਰ ਦਾਖਲ ਕੀਤਾ ਸੀ ਜਿਹਨਾਂ ਵਿਚ ਸ਼ਾਮਲ ਜੀਐਲ ਸਿੰਘਲ ਨੂੰ ਗਾਂਧੀ ਨਗਰ ਦੇ ਕਮਾਂਡੋ ਸਿਖਲਾਈ ਕੇਂਦਰ ਦੇ ਡਿਪਟੀ ਇੰਸਪੈਕਟਰ ਜਨਰਲ ਦੇ ਅਹੁਦੇ ਤੋਂ ਤਰੱਕੀ ਦੇ ਕੇ ਇੰਸਪੈਕਟਰ ਜਨਰਲ ਦਾ ਰੈਂਕ ਦਿਤਾ ਗਿਆ ਹੈ।

G L SinghalG L Singhal

ਸੋਹਰਾਬੂਦੀਨ ਸ਼ੇਖ ਦੀ ਕਥਿਤ ਫਰਜ਼ੀ ਮੁਠਭੇੜ ਮਾਮਲੇ ਵਿਚ ਬੰਬੇ ਹਾਈ ਕੋਰਟ ਵੱਲੋਂ ਦੋਸ਼ ਮੁਕਤ ਕੀਤੇ ਗਏ ਵਿਪੁਲ ਅਗਰਵਾਲ ਨੂੰ ਅਹਿਮਦਾਬਾਦ ਵਿਚ ਪੁਲਿਸ ਦੇ ਸੰਯੁਕਤ ਕਮਿਸ਼ਨਰ ( ਪ੍ਰਸ਼ਾਸਨ ) ਦੇ ਅਹੁਦੇ ਤੋਂ ਤਰੱਕੀ ਦਿਤੀ ਗਈ ਹੈ। ਸਿੰਘਲ 2001 ਬੈਚ ਦੇ ਆਈਪੀਐਸ ਅਧਿਕਾਰੀ ਹਨ। ਇਸ਼ਰਤ ਜਹਾਂ ਇੰਨਕਾਉਂਟਰ ਮਾਮਲੇ ਵਿਚ ਉਹਨਾਂ ਨੂੰ ਸੀਬੀਆਈ ਨੇ 2013 ਵਿਚ ਗ੍ਰਿਫਤਾਰ ਕੀਤਾ ਸੀ। ਸੀਬੀਆਈ ਵੱਲੋਂ ਨਿਰਧਾਰਤ ਸਮੇਂ ਵਿਚ ਦੋਸ਼ ਪੱਤਰ ਦਾਖਲ ਨਹੀਂ ਕੀਤੇ ਜਾਣ ਕਾਰਨ ਉਹਨਾਂ ਨੂੰ ਕੋਰਟ ਨੇ ਜਮਾਨਤ  ਦੇ ਦਿਤੀ ਸੀ।

Bombay high courtBombay high court

15 ਜੂਨ 2004 ਨੂੰ ਅਹਿਮਦਾਬਾਦ ਵਿਚ ਹੋਏ ਇਕ ਪੁਲਿਸ ਇੰਨਕਾਉਂਟਰ ਵਿਚ ਇਸ਼ਰਤ ਜਹਾਂ, ਜਾਵੇਦ ਸ਼ੇਖ, ਅਮਜ਼ਦ ਰਾਣਾ ਅਤੇ ਜੌਸ਼ੀਨ ਜ਼ੌਹਰ ਨਾਮ ਦੇ ਚਾਰ ਲੋਕਾਂ ਦੀ ਮੌਤ ਹੋਈ ਸੀ। ਪੁਲਿਸ ਦੇ ਨਾਲ-ਨਾਲ ਖੁਫੀਆ ਏਜੰਸੀਆਂ ਨੇ ਦਾਅਵਾ ਕੀਤਾ ਕਿ ਇਹ ਚਾਰੋ ਲਸ਼ਕਰ-ਏ-ਤਾਈਬਾ ਦੇ ਅਤਿਵਾਦੀ ਸਨ ਅਤੇ ਉਹਨਾਂ ਦੀ ਯੋਜਨਾ ਗੁਜਰਾਤ ਦੇ ਉਸ ਵੇਲ੍ਹੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਕਤਲ ਕਰਨਾ ਸੀ। ਸੀਬੀਆਈ ਮੁਤਾਬਕ ਗੁਜਰਾਤ ਦੇ ਅਤਿਵਾਦੀ ਵਿਰੋਧੀ ਦਸਤੇ ਨੇ ਸੋਹਰਾਬੂਦੀਨ ਸ਼ੇਖ ਅਤੇ ਉਸ ਦੀ ਪਤਨੀ ਕੌਸਰ ਬੀ ਨੂੰ ਉਸ ਵੇਲ੍ਹੇ ਅਗਵਾ ਕਰ ਲਿਆ ਸੀ,

CBICBI

ਜਦ ਉਹ ਹੈਦਰਾਬਾਦ ਤੋਂ ਮਹਾਰਾਸ਼ਟਰਾ ਦੇ ਸਾਂਗਲੀ ਜਾ ਰਹੇ ਸਨ। ਇਹ ਦਾਅਵਾ ਕੀਤਾ ਗਿਆ ਕਿ ਉਸ ਦੇ ਪਾਕਿਸਤਾਨ ਦੇ ਅਤਿਵਾਦੀ ਸੰਗਠਨ ਲਸ਼ਕਰ-ਏ-ਤਾਈਬਾ ਦੇ ਨਾਲ ਸਬੰਧ ਸਨ। ਇਸ ਤੋਂ ਬਾਅਦ ਸ਼ੇਖ ਦੇ ਸਹਿਯੋਗੀ ਤੁਲਸੀਰਾਮ ਪ੍ਰਜਾਪਤੀ ਦਾ ਵੀ ਇੰਨਕਾਉਂਟਰ ਹੋਇਆ ਸੀ। ਅਮਿਤ ਸ਼ਾਹ ਉਸ ਵੇਲ੍ਹੇ ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਸਨ। ਉਹਨਾਂ ਤੇ ਦੋਹਾਂ ਘਟਨਾਵਾਂ ਵਿਚ ਹੀ ਸ਼ਾਮਲ ਹੋਣ ਦਾ ਦੋਸ਼ ਲਗਾ ਸੀ। ਬੀਤੇ ਦਿਨੀ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ ਦੇ ਸਾਰੇ 22 ਦੋਸ਼ੀਆਂ ਨੂੰ ਬਰੀ ਕਰ ਦਿਤਾ ਸੀ।

Location: India, Gujarat, Ahmedabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement