
ਨਵੇਂ ਸਾਲ ਦੇ ਪਹਿਲੇ ਦਿਨ ਭਾਰਤ ਨੇ ਰਿਕਾਰਡ ਕਾਇਮ ਕਰ ਦਿੱਤਾ ਹੈ। ਜੀ ਹਾਂ ਇਹ ਰਿਕਾਰਡ ਹੈ ਬੱਚੇ ਪੈਦਾ ਕਰਨ ਦਾ। ਦਰਅਸਲ 2019 ਦੇ ਪਹਿਲੇ ਦਿਨ...
ਨਵੀਂ ਦਿੱਲੀ : ਨਵੇਂ ਸਾਲ ਦੇ ਪਹਿਲੇ ਦਿਨ ਭਾਰਤ ਨੇ ਰਿਕਾਰਡ ਕਾਇਮ ਕਰ ਦਿੱਤਾ ਹੈ। ਜੀ ਹਾਂ ਇਹ ਰਿਕਾਰਡ ਹੈ ਬੱਚੇ ਪੈਦਾ ਕਰਨ ਦਾ। ਦਰਅਸਲ 2019 ਦੇ ਪਹਿਲੇ ਦਿਨ ਦੁਨੀਆਂ ‘ਚ ਸਭ ਤੋਂ ਜ਼ਿਆਦਾ ਬੱਚੇ ਭਾਰਤ ‘ਚ ਪੈਦਾ ਹੋਏ ਹਨ। ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੈਫ ਮੁਤਾਬਕ 1 ਜਨਵਰੀ 2019 ਨੂੰ ਭਾਰਤ ‘ਚ ਕਰੀਬ 70 ਹਜ਼ਾਰ ਬੱਚਿਆਂ ਨੇ ਜਨਮ ਲਿਆ ਹੈ। ਯੂਨੀਸੈਫ ਮੁਤਾਬਕ 1 ਜਨਵਰੀ ਨੂੰ ਦੁਨੀਆਂ ਭਰ ‘ਚ 3,95,072 ਬੱਚੇ ਪੈਦਾ ਹੋਏ ਜਿਸ ਚੋਂ ਭਾਰਤ ‘ਚ 69,944 ਬੱਚਿਆਂ ਦਾ ਜਨਮ ਹੋਇਆ। ਯੂਨੀਸੈਫ ਦੇ ਡਾਟਾ ਮੁਤਾਬਕ ਦੁਨੀਆਂ ‘ਚ ਕੁੱਲ ਬੱਚਿਆਂ ਦੇ ਜਨਮ ਦਾ 18 ਫੀਸਦੀ ਹਿੱਸਾ ਭਾਰਤ ਦਾ ਰਿਹਾ।
News Baby Birth
ਯੂਨੀਸੈਫ ਦੀ ਰਿਪੋਰਟ ਦੱਸਦੀ ਹੈ ਕਿ ਦੁਨੀਆਂ ‘ਚ ਬੱਚਿਆਂ ਦੇ ਜਨਮ ਦੀ ਅੱਧੀ ਤੋਂ ਵੱਧ ਸੰਖਿਆ ਸਿਰਫ਼ 7 ਦੇਸ਼ਾਂ ‘ਚ ਪੈਦਾ ਹੋਈ। ਇਨ੍ਹਾਂ ‘ਚ ਭਾਰਤ ਦਾ ਨੰਬਰ ਪਹਿਲਾ ਫ਼ਿਰ ਚੀਨ ਜਿਸ ‘ਚ 44,940 ਬੱਚੇ ਪੈਦਾ ਹੋਏ। ਇਸ ਤੋਂ ਬਾਅਦ ਨਾਈਜ਼ੀਰੀਆ ਜਿੱਥੇ 25,685, ਫ਼ਿਰ ਪਾਕਿਸਤਾਨ ਜਿਥੇ 15,112, ਇੰਡੋਨੇਸ਼ੀਆ (13,256), ਤੇ ਅਮਰੀਕਾ (11,086), ਡੈਮੋਕ੍ਰੇਟਿਕ ਰਿਪਬਲਿਕ ਆੱਫ਼ ਕਾਂਗੋ ਜਿੱਥੇ 10,053) ਤੇ ਬੰਗਲਾਦੇਸ਼ (8,428) ਸ਼ਾਮਿਲ ਹਨ। ਯੂਨੀਸੈਫ ਡਾਟਾ ਮੁਤਾਬਕ 2019 ਦੇ ਪਹਿਲੇ ਦਿਨ ਦਾ ਪਹਿਲਾ ਬੱਚਾ ਫਿਜ਼ੀ ਜਦਕਿ ਅਮਰੀਕਾ ‘ਚ ਆਖਿਰੀ ਬੱਚਾ ਪੈਦਾ ਹੋਇਆ।
News Baby Birth
ਯੂਨੀਸੈਫ ਦੀ ਭਾਰਤ ਪ੍ਰਤੀਨਿਧੀ ਯਾਸਮੀਨ ਅਲੀ ਹੱਕ ਨੇ ਕਿਹਾ, ਕਿ 'ਨਵੇਂ ਸਾਲ ‘ਤੇ ਸਾਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਹਰ ਲੜਕੇ ਤੇ ਲੜਕੀ ਦੇ ਹੱਕਾਂ ਨੂੰ ਪੂਰਾ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਸਥਾਨਕ ਸਿਹਤ ਕਰਮਚਾਰੀਆਂ ਦੇ ਅਗਰ ਪ੍ਰੀਖਣ ਤੇ ਸਾਜ਼ੋ ਸਾਮਾਨ ਨਾਲ ਲੈਸ ਕਰਨ ‘ਚ ਨਿਵੇਸ਼ ਕਰ ਸਕੇ ਤਾਂ ਲੱਖਾਂ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਹੈ। ਅਜਿਹਾ ਇਸ ਲਈ ਆਖਿਆ ਗਿਆ ਕਿਉਂਕਿ ਯੂਨੀਸੈਫ ਤੇ ਵਿਸ਼ਵ ਸਿਹਤ ਸੰਗਠਨ ਸਮੇਤ ਕਈ ਵਿਸ਼ਵ ਸੰਸਥਾਵਾਂ ਦੀ ਇੱਕ ਰਿਪੋਰਟ ਅਨੁਸਾਰ ਜਲਦ ਹੀ ਜਨਮ ਲੈਣ ਵਾਲੇ ਕਰੀਬ 3 ਕਰੋੜ ਬੱਚੇ ਬਹੁਤ ਛੋਟੇ ਜਾਂ ਕਮਜ਼ੋਰ ਹੋਣਗੇ ਤੇ ਉਨ੍ਹਾਂ ਨੂੰ ਜੀਊਂਦਾ ਰੱਖਣ ਲਈ ਕਾਫ਼ੀ ਦੇਖਭਾਲ ਦੀ ਜ਼ਰੂਰਤ ਹੋਵੇਗੀ।
News Baby Birth
ਰਿਪੋਰਟ ਮੁਤਬਾਕ ਬੱਚਿਆਂ ‘ਚ ਪ੍ਰੀ-ਮੇਚਿਓਰਿਟੀ, ਬ੍ਰੇਨ ਇੰਜਰੀ, ਗੰਭੀਰ ਬੈਕਟੀਰੀਆ ਇਨਫੈਕਸ਼ਨ ਜਾਂ ਜਾਂਡਿਸ ਵਰਗੀਆਂ ਸਮੱਸਿਆਵਾਂ ਦੇਖੀਆਂ ਜਾ ਸਕਦੀਆਂ ਹਨ। ਯੂਨੀਸੈਫ ਦੇ ਆਂਕੜਿਆਂ ਮੁਤਾਬਕ 2017 ‘ਚ ਤਕਰੀਬਨ 10 ਲੱਖ ਬੱਚੇ ਜਨਮ ਲੈਣ ਦੇ ਪਹਿਲੇ ਹੀ ਦਿਨ ਜਦਕਿ 25 ਲੱਖ ਬੱਚੇ ਜਨਮ ਤੋਂ ਮਹਿਨੇ ਦੇ ਅੰਦਰ-2 ਦੁਨੀਆ ਨੂੰ ਅਲਵੀਦਾ ਆਖ ਗਏ ਸਨ।