
ਇਕ ਬੁਲਾਰੇ ਨੇ ਦਸਿਆ ਕਿ ਸੰਘਣੀ ਧੁੰਦ ਦੇ ਵਿਚਕਾਰ ਸ਼ਰਮਾ ਸਵੇਰੇ ਜੈਪੁਰ ਦੇ ਮਾਨਸਰੋਵਰ ਸਥਿਤ ਸਿਟੀ ਪਾਰਕ ਵਿਚ ਸੈਰ ਕਰਨ ਲਈ ਗਏ ਸਨ।
Bhajan Lal Sharma: ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਮੰਗਲਵਾਰ ਸਵੇਰੇ ਮਾਨਸਰੋਵਰ ਖੇਤਰ ਦੇ ਸਿਟੀ ਪਾਰਕ ਵਿਚ ਸੈਰ ਕਰਨ ਗਏ ਅਤੇ ਉਨ੍ਹਾਂ ਨੇ ਉਥੇ ਰਹਿ ਰਹੇ ਲੋਕਾਂ ਨਾਲ ਗੱਲਬਾਤ ਕੀਤੀ। ਰਾਜਸਥਾਨ ਵਿਚ ਇਨ੍ਹੀਂ ਦਿਨੀਂ ਕੜਾਕੇ ਦੀ ਠੰਢ ਅਤੇ ਧੁੰਦ ਦਾ ਕਹਿਰ ਜਾਰੀ ਹੈ।
ਇਕ ਬੁਲਾਰੇ ਨੇ ਦਸਿਆ ਕਿ ਸੰਘਣੀ ਧੁੰਦ ਦੇ ਵਿਚਕਾਰ ਸ਼ਰਮਾ ਸਵੇਰੇ ਜੈਪੁਰ ਦੇ ਮਾਨਸਰੋਵਰ ਸਥਿਤ ਸਿਟੀ ਪਾਰਕ ਵਿਚ ਸੈਰ ਕਰਨ ਲਈ ਗਏ ਸਨ। ਇਸ ਦੌਰਾਨ ਉਨ੍ਹਾਂ ਲੋਕਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਫਿੱਟ ਇੰਡੀਆ’ ਮੁਹਿੰਮ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਅਹਿਮ ਯੋਗਦਾਨ ਪਾਉਣ ਦਾ ਸੁਨੇਹਾ ਦਿਤਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸਵੇਰ ਦੀ ਸੈਰ ਲਈ ਨਿਕਲੇ ਕਈ ਲੋਕ ਸ਼ਰਮਾ ਨਾਲ ਸੈਰ ਕਰਦੇ ਦੇਖੇ ਗਏ। ਕਈ ਲੋਕਾਂ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਮੁੱਖ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਨਵੇਂ ਸਾਲ ਦੀ ਸਵੇਰ ਨੂੰ ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਤੰਦਰੁਸਤ ਰਹਿਣ ਦਾ ਸੰਦੇਸ਼ ਵੀ ਦਿਤਾ ਸੀ, ਇਸ ਲਈ ਹਰੇਕ ਵਿਅਕਤੀ ਨੂੰ ‘ਸਰੀਰਕ ਗਤੀਵਿਧੀਆਂ’ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ।
(For more Punjabi news apart from Rajasthan CM Bhajanlal Sharma morning walk news, stay tuned to Rozana Spokesman)