ਕਰਜ਼ ਚੁਕਾਉਣ 'ਚ ਅਸਫ਼ਲ ਰਿਲਾਇੰਸ ਕਮਿਊਨੀਕੇਸ਼ਨਜ਼ ਕਾਨੂੰਨ ਦੀ ਪ੍ਰਕਿਰਿਆ 'ਚ ਜਾਏਗੀ 
Published : Feb 2, 2019, 11:46 am IST
Updated : Feb 2, 2019, 11:46 am IST
SHARE ARTICLE
Anil Ambani
Anil Ambani

ਦੇਸ਼ ਦੇ ਮੰਨੇ - ਪ੍ਰਮੰਨੇ ਉਦਯੋਗਿਕ ਪਰਵਾਰ 'ਚ ਸ਼ਾਮਲ ਅਨਿਲ ਅੰਬਾਨੀ ਕੰਪਨੀ ਦਿਵਾਲੀਆ ਹੋਣ ਦੀ ਕਗਾਰ 'ਤੇ ਹੈ। ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕੰੰਮਿਊਨਿਕੇਸ਼ਨ ...

ਨਵੀਂ ਦਿੱਲੀ : ਦੇਸ਼ ਦੇ ਮੰਨੇ - ਪ੍ਰਮੰਨੇ ਉਦਯੋਗਿਕ ਪਰਵਾਰ 'ਚ ਸ਼ਾਮਲ ਅਨਿਲ ਅੰਬਾਨੀ ਕੰਪਨੀ ਦਿਵਾਲੀਆ ਹੋਣ ਦੀ ਕਗਾਰ 'ਤੇ ਹੈ। ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕੰੰਮਿਊਨਿਕੇਸ਼ਨ ਲਿ. (ਆਰਕਾਮ) ਨੇ ਦੀਵਾਲੀਆ ਐਲਾਨ ਕਰਨ ਦੀ ਅਰਜੀ ਦਾਖਲ ਕੀਤੀ ਹੈ। ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ 'ਚ ਰਿਲਾਇੰਸ ਕੰਮਿਊਨੀਕੇਸ਼ਨ ਲਿਮਿਟੇਡ ਨੇ ਕਿਹਾ ਕਿ ਕੰਪਨੀ ਨੇ NCLT (ਨੈਸ਼ਨਲ ਕੰਪਨੀ ਲਾ ਟਰਿਬਿਊਨਲ) ਦੇ ਪ੍ਰਾਵਧਾਨਾਂ ਦੇ ਤਹਿਤ ਡੇਬਟ ਰਿਜਾਲੂਸ਼ਨ ਪਲਾਨ 'ਤੇ ਕੰਮ ਕਰਨ ਦਾ ਫ਼ੈਸਲਾ ਲਿਆ ਹੈ।

Reliance CommunicationsReliance Communications

ਕੰਪਨੀ ਨੇ ਕਿਹਾ ਹੈ ਕਿ ਕਾਨੂੰਨੀ ਚੁਨੌਤੀਆਂ ਦੀ ਵਜ੍ਹਾ ਨਾਲ ਆਰਕਾਮ ਨੂੰ ਕਰਜ ਚੁਕਾਉਣ 'ਚ ਮੁਸ਼ਕਿਲਾਂ ਆ ਰਹੀਆਂ ਹਨ। ਨਾਲ ਹੀ ਉਧਾਰ ਦੇਣ ਵਾਲਿਆਂ ਦੇ ਵਿਚ ਸਹਿਮਤੀ ਨਹੀਂ ਬਣ ਪਾ ਰਹੀ ਹੈ। ਕਰਜ ਦੇ ਬੋਝ ਤਲੇ ਦੱਬੀ ਕੰਪਨੀ ਨੇ ਅਪਣੇ ਬਿਆਨ 'ਚ ਕਿਹਾ “ਆਰਕਾਮ ਦੇ ਬੋਰਡ ਆਫ ਡਾਇਰੇਕਟਰ ਨੇ ਅੱਜ (ਸ਼ੁੱਕਰਵਾਰ) ਕੰਪਨੀ ਦੀ ਕਰਜ ਨਿਪਟਾਉਣ ਯੋਜਨਾ ਦੀ ਸਮੀਖਿਆ ਕੀਤੀ। ਬੋਰਡ ਨੇ ਪਾਇਆ ਕਿ 18 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸੰਪਤੀਆਂ ਨੂੰ ਵੇਚਣ ਦੀਆਂ ਯੋਜਨਾਵਾਂ ਨਾਲ ਰਿਣਦਾਤਾ ਨੂੰ ਹਲੇ ਤੱਕ ਕੁੱਝ ਵੀ ਹਾਸਲ ਨਹੀਂ ਹੋ ਪਾਇਆ ਹੈ।


ਬੋਰਡ ਨੇ ਤੈਅ ਕੀਤਾ ਹੈ ਕਿ ਕੰਪਨੀ ਐਨਸੀਐਲਟੀ ਮੁੰਬਈ ਦੇ ਜਰੀਏ ਤੇਜੀ ਨਾਲ ਸਮਾਧਾਨ ਦਾ ਵਿਕਲਪ ਚੁਣੇਗੀ। ਕੰਪਨੀ ਦੇ ਬੋਰਡ ਆਫ ਡਾਇਰੈਕਟਰ ਦਾ ਕਹਿਣਾ ਹੈ ਕਿ ਇਹ ਕਦਮ ਸਾਰੇ ਸਬੰਧਤ ਪੱਖਾਂ ਦੇ ਹਿੱਤ 'ਚ ਹੋਵੇਗਾ। ਐਨਸੀਐਲਟੀ ਦੇ ਤਹਿਤ ਸਾਰੇ ਕਰਜਾਂ ਦਾ ਪਾਰਦਰਸ਼ੀ ਅਤੇ ਸਮਾਂ ਸੀਮਾ ਢੰਗ ਨਾਲ 270 ਦਿਨਾਂ ਦੇ ਅੰਦਰ ਨਬੇੜਾ ਹੋ ਸਕੇਗਾ।

Anil AmbaniAnil Ambani

ਐਨਸੀਐਲਟੀ ਦੇ ਕੋਲ ਜਾਣ ਦੇ ਫੈਸਲੇ ਦੇ ਪਿੱਛੇ ਦਾ ਤਰਕ ਦੱਸਦੇ ਹੋਏ ਕੰਪਨੀ ਨੇ ਕਿਹਾ ਹੈ ਕਿ ਆਰਕਾਮ ਨੂੰ ਉਧਾਰ ਦੇਣ ਵਾਲੀਆਂ ਸੰਸਥਾਵਾਂ ਦੇ ਵਿਚ ਕਾਫ਼ੀ ਮੱਤਭੇਦ ਹਨ। ਪਿਛਲੇ 12 ਮਹੀਨਿਆਂ ਦੇ ਦੌਰਾਨ ਸਹਿਮਤੀ ਬਣਾਉਣ ਲਈ 45 ਬੈਠਕਾਂ ਹੋਈਆਂ। ਇਸ ਤੋਂ ਇਲਾਵਾ ਹਾਈ ਕੋਰਟ, ਸੁਪ੍ਰੀਮ ਕੋਰਟ ਅਤੇ ਦੂਰਸੰਚਾਰ ਵਿਵਾਦ ਅਤੇ ਅਪੀਲ ਟ੍ਰਿਬਿਊਨਲ (TDSAT) ਦੇ ਕੋਲ ਕੰਪਨੀ ਦੇ ਖਿਲਾਫ ਕਈ ਮਾਮਲੇ ਲੰਬਿਤ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement