ਰਿਲਾਇੰਸ ਨੇ 5 ਜਹਾਜ਼ ਸਪਲਾਈ ਨਹੀਂ ਕੀਤੇ, ਨੌਸੇਨਾ ਵਲੋਂ ਬੈਂਕ ਗਰੰਟੀ ਜ਼ਬਤ
Published : Dec 4, 2018, 3:33 pm IST
Updated : Dec 4, 2018, 3:33 pm IST
SHARE ARTICLE
Navy Aircraft
Navy Aircraft

ਨੌਸੇਨਾ ਨੇ ਪੰਜ ਗਸ਼ਤ ਕਰਨ ਵਾਲੇ ਜਹਾਜ਼ਾਂ ਦੀ ਸਪਲਾਈ ਨਾ ਕਰਨ ‘ਤੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਨੇਵਲ ਐਂਡ ਇੰਜੀਨੀਅਰਿੰਗ...

ਨਵੀਂ ਦਿੱਲੀ (ਭਾਸ਼ਾ) : ਨੌਸੇਨਾ ਨੇ ਪੰਜ ਗਸ਼ਤ ਕਰਨ ਵਾਲੇ ਜਹਾਜ਼ਾਂ ਦੀ ਸਪਲਾਈ ਨਾ ਕਰਨ ‘ਤੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਨੇਵਲ ਐਂਡ ਇੰਜੀਨੀਅਰਿੰਗ ਲਿਮੀਟਡ  (ਆਰਐਨਈਐਲ) ਦੀ ਬੈਂਕ ਗਰੰਟੀ ਜ਼ਬਤ ਕਰ ਲਈ ਹੈ। ਸੌਦਾ 2500 ਕਰੋੜ ਰੁਪਏ ਦਾ ਸੀ। ਨੇਵੀ ਮੁਖੀ ਸੁਨੀਲ ਲਾਂਬਾ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਇਹ ਜਾਣਕਾਰੀ ਦਿਤੀ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਬੈਂਕ ਗਰੰਟੀ ਦੀ ਰਕਮ ਕਿੰਨੀ ਸੀ।

NavyNavyਨੇਵੀ ਮੁਖੀ ਨੇ ਕਿਹਾ ਕਿ ਆਰਐਨਈਐਲ ਨਿਯੁਕਤ ਸਮੇਂ ਵਿਚ ਜਹਾਜ਼ਾਂ ਦੀ ਸਪਲਾਈ ਨਹੀਂ ਕਰ ਸਕੀ। ਮਾਮਲੇ ਵਿਚ ਆਰਐਨਈਐਲ ਦੇ ਨਾਲ ਕੋਈ ਰਿਆਇਤ ਨਹੀਂ ਵਰਤੀ ਜਾ ਰਹੀ ਹੈ। ਹਾਲਾਂਕਿ, ਉਸ ਦੇ ਨਾਲ ਕਰਾਰ ਅਜੇ ਰੱਦ ਨਹੀਂ ਕੀਤਾ ਗਿਆ ਹੈ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਨੇਵੀ ਜਾਂਚ ਰਿਪੋਰਟ ਵੇਖ ਕੇ ਅਗਲਾ ਕਦਮ ਚੁੱਕੇਗੀ। ਆਈਡੀਬੀਆਈ ਕੰਪਨੀ ਨੂੰ ਦਿਤੇ ਗਏ ਕਰਜ਼ ਭੁਗਤਾਨ ਦੀ ਸੂਚੀ ਦੁਬਾਰਾ ਬਣਾ ਰਿਹਾ ਹੈ।

ਬੈਂਕ ਨੇ ਕੰਪਨੀ ਦੇ ਖਿਲਾਫ਼ ਅਦਾਲਤ ਦਾ ਦਰਵਾਜਾ ਖੜਕਾਇਆ ਹੈ। ਜਹਾਜ਼ਾਂ ਦੀ ਸਪਲਾਈ ਲਈ ਨੌਸੇਨਾ ਸਰਵਜਨਿਕ ਖੇਤਰ ਦੀਆਂ ਕੰਪਨੀਆਂ ਨਾਲ ਵੀ ਗੱਲ ਕਰ ਸਕਦੀ ਹੈ। ਇਸ ਸੌਦੇ ਵਿਚ ਲਾਰਸਨ ਐਂਡ ਟੂਬਰੋ ਪਹਿਲਾਂ ਤੋਂ ਸ਼ਾਮਿਲ ਹੈ। ਨੌਸੇਨਾ ਮੁਖੀ ਲਾਂਬਾ ਨੇ ਦੱਸਿਆ ਕਿ ਨੌਸੇਨਾ ਵਿਚ ਹੋਰ 56 ਜੰਗੀ ਜਹਾਜ਼ ਸ਼ਾਮਿਲ ਕਰਨ ਦੀ ਯੋਜਨਾ ਹੈ। ਇਹਨਾਂ ਵਿਚ ਲੜਾਕੂ ਪਨਡੁੱਬੀਆਂ ਵੀ ਹੋਣਗੀਆਂ। ਇਹ ਨਿਰਮਾਣ ਅਧੀਨ 32 ਜਹਾਜ਼ਾਂ ਤੋਂ ਵੱਖ ਹੋਣਗੇ।

Navy AircraftNavy Aircraftਨਵੇਂ ਜਹਾਜ਼ ਮਹਿਲਾਂ ਅਫ਼ਸਰਾਂ ਦੀ ਨਿਯੁਕਤੀ ਦੇ ਲਿਹਾਜ਼ ਨਾਲ ਬਣਾਏ ਜਾਣਗੇ। ਨੌਸੇਨਾ ਦੇ ਕੋਲ ਪਹਿਲਾਂ ਤੋਂ ਵਿਕਰਮਾਦਿਤ ਅਤੇ ਕਲਕੱਤਾ ਕਲਾਸ ਵਰਗੇ ਜਹਾਜ਼ ਹਨ। ਇਹ ਮਹਿਲਾ ਅਫ਼ਸਰਾਂ ਲਈ ਢੁਕਵੇਂ ਹਨ। ਤੀਜਾ ਏਅਰਕਰਾਫਟ ਕੈਰੀਅਰ ਜਹਾਜ਼ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement