
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਭੜਕਾਇਆ, ਕਿਸਾਨ ਲੀਡਰਾਂ ਦੇ ਖ਼ਿਲਾਫ਼, ਤਿਰੰਗਾ ਨਹੀਂ ਲਾਉਣਾ, ਲਾਲ ਕਿਲੇ ‘ਤੇ ਕੇਸਰੀ ਝੰਡਾ ਲਹਿਰਾਉਣਾ ਵਗੈਰਾ ਵਗੈਰਾ ।
ਚੰਡੀਗੜ੍ਹ : ਚੰਗਾ ਭਲਾ ਵਧੀਆਂ ਚੱਲ ਰਿਹਾ ਸੀ ਮੋਰਚਾ । ਕੱਟੜਪੰਥੀਆ ਨੇ ਇਹਨੂੰ ਕਾਮਰੇਡ ਬਨਾਮ ਸਿੱਖ ਬਣਾ ਦਿੱਤਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਅਦਾਕਾਰ ਅਮਨਦੀਪ ਧਾਲੀਵਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਭੜਕਾਇਆ, .ਕਿਸਾਨ ਲੀਡਰਾਂ ਦੇ ਖ਼ਿਲਾਫ਼, ਤਿਰੰਗਾ ਨਹੀਂ ਲਾਉਣਾ, ਲਾਲ ਕਿਲੇ ‘ਤੇ ਕੇਸਰੀ ਝੰਡਾ ਲਹਿਰਾਉਣਾ ਵਗੈਰਾ ਵਗੈਰਾ ।
photoਧਾਲੀਵਾਲ ਨੇ ਕਿਹਾ ਕਿ ਕਾਮਰੇਡਾਂ ਦਾ ਵਿਰੋਧ ਬਾਅਦ ਵਿੱਚ ਕਰ ਲੈਂਦੇ ਯਾਰ, ਪਹਿਲਾਂ ਲੋਕਾਂ ਨੂੰ ਰੋਟੀ ਦਾ ਜੁਗਾੜ ਤਾਂ ਕਰ ਲੈਣ ਦਿਓ । ਕੱਟੜਪੰਥੀ ਨੇ ਜੋ ਜਾਣੇ ਅਨਜਾਣੇ ਵਿੱਚ ਸਰਕਾਰ ਦੇ ਹੱਥਾ ਵਿੱਚ ਖੇਡ ਗਏ । ਇਹ ਸੰਘਰਸ ਕਿਸੇ ਇੱਕ ਕੋਮ ਜਾ ਸਟੇਟ ਦਾ ਨਹੀਂ , ਸਗੋਂ ਸਮੁੱਚੇ ਦੇਸ਼ ਦੇ ਲੋਕਾਂ ਦਾ ਹੈ । ਕੇਸਰੀ ਨਿਸ਼ਾਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਵਜੋ ਗੁਲਾਬ ਸਿੰਘ ਦੇ ਸੁਝਾਅ ‘ਤੇ ਜਦੋਂ ਰਵਾਇਤੀ ਫੋਜਾ ਨੂੰ French style ਫੋਜਾ ‘ਚ ਤਬਦੀਲ ਕੀਤਾ ਤਾਂ ਕੇਸਰੀ ਹੋਂਦ ਚ ਆਇਆ ।
Amandeep Dhaliwalਉਨ੍ਹਾਂ ਕਿਹਾ ਕਿ ਉਸ ਤੋਂ ਪਹਿਲਾ ਸ਼ੇਰੇ ਪੰਜਾਬ ਦੇ ਰਾਜ ਦੇ ਅਰੰਭਲੇ ਸਮੇਂ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਅਤੇ ਸੁਰਮਈ ਸੀ ਅਤੇ ਫਰਹਰੇ ਉਪਰ ਸ੍ਰੀ ਅਕਾਲ ਸਹਾਇ ਉਕਰਿਆ ਹੁੰਦਾ ਸੀ । ਜਦੋਂ ਡੋਗਰੇ ਸਿੱਖ ਰਾਜ ਵਿੱਚ ਤਾਕਤ ਫੜ ਗਏ ਤਾਂ ਰਣਜੀਤ ਸਿੰਘ ਦੇ ਸਮੇਂ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਤੋਂ ਕੇਸਰੀ ਹੋਇਆ । ਅਮਨਦੀਪ ਧਾਲੀਵਾਲ ਨੇ ਕਿਹਾ ਕਿ ਗੁਰੂ ਅਮਰਦਾਸ ਜੀ ਦੇ ਸਮੇਂ ਨਿਸ਼ਾਨ ਸਾਹਿਬ ਦਾ ਰੰਗ ਸਫੇਦ ਸੀ , ਹਰਿਗੋਬਿੰਦ ਸਾਹਿਬ ਵਕਤ ਇਸਦਾ ਰੰਗ ਬਸੰਤੀ ਸੀ ਤੇ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਾਹਿਬ ਨੇ ਨੀਲਾ (ਨਿਹੰਗ ਸਿੰਘਾਂ ) ਜਾਂ ਸੁਰਮਈ ਰੰਗ ਵੀ ਵਰਤਿਆਂ ।
photoਇਤਿਹਾਸ ਨਹੀਂ ਪੜ ਹੁੰਦਾ ਤਾਂ ਗੂਗਲ ਕਰ ਲੈਣਾ ਬਹਿਸਬਾਜੀ ਨਾਲ਼ੋਂ। ਅਦਾਕਾਰ ਧਾਲੀਵਾਲ ਨੇ ਸਰਕਾਰ ਨੂੰ ਕੇਸਰੀ ਤੋਂ ਖਤਰਾ ਨਹੀਂ ਏਕੇ ਤੋਂ ਖਤਰਾ, ਇਸ ਕਰਕੇ ਕਿਸਾਨਾਂ ਦੇ ਸੰਘਰਸ਼ ਲਈ ਏਕਤਾ ਭਾਈਚਾਰਾ ਮੌਜੂਦਾ ਸਮੇਂ ਦੀ ਮੁੱਖ ਲੋੜ ਹੈ । ਸਾਨੂੰ ਸਭਨਾਂ ਨੂੰ ਧਰਮਾ ਤੋਂ ਉਪਰ ਉਠ ਕੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ।