
ਗਣਤੰਤਰ ਦਿਵਸ ‘ਤੇ ਕਿਸਾਨ ਪਰੇਡ ਦੌਰਾਨ ਹੋਈ ਹਿੰਸਾ ‘ਚ ਕਈਂ ਨੌਜਵਾਨਾਂ ਅਤੇ ਕਿਸਾਨਾਂ ਦੇ ਲਾਪਤਾ...
ਨਵੀਂ ਦਿੱਲੀ: ਗਣਤੰਤਰ ਦਿਵਸ ‘ਤੇ ਕਿਸਾਨ ਪਰੇਡ ਦੌਰਾਨ ਹੋਈ ਹਿੰਸਾ ‘ਚ ਕਈਂ ਨੌਜਵਾਨਾਂ ਅਤੇ ਕਿਸਾਨਾਂ ਦੇ ਲਾਪਤਾ ਹੋਣ ਦਾ ਮਾਮਲਾ ਗਰਮਾਇਆ ਹੋਇਆ ਹੈ। ਪੰਜਾਬ ਦੇ ਕਿਸਾਨ ਅਤੇ ਧਾਰਮਿਕ ਸੰਗਠਨਾਂ ਨੇ ਦਿੱਲੀ ਵਿਚ ਪ੍ਰਦਰਸ਼ਨ ਦੌਰਾਨ 400 ਤੋਂ ਜ਼ਿਆਦਾ ਕਿਸਾਨਾਂ ਦੇ ਲਾਪਤਾ ਹੋਣ ਦਾ ਆਰੋਪ ਲਗਾਇਆ ਗਿਆ ਹੈ। ਇਸ ਸੰਬੰਧ ਵਿਚ ਦਿੱਲੀ ਪੁਲਿਸ ਉਤੇ ਸਵਾਲ ਚੁੱਕੇ ਜਾ ਰਹੇ ਹਨ। ਪੰਜਾਬ ਨਾਲ ਜੁੜੇ ਕਈਂ ਕਿਸਾਨ ਅਤੇ ਧਾਰਮਿਕ ਜਥੇਬੰਦੀਆਂ ਦਾ ਆਰੋਪ ਹੈ ਕਿ ਦਿੱਲੀ ਵਿਚ ਹਿੰਸਾ ਦੌਰਾਨ 400 ਤੋਂ ਜ਼ਿਆਦਾ ਨੌਜਵਾਨ ਅਤੇ ਬਜ਼ੁਰਗ ਕਿਸਾਨ ਲਾਪਤਾ ਹਨ।
ਇਸ ਦੌਰਾਨ ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਭੋਗਲ ਨਾਲ ਵਿਸ਼ੇਸ਼ ਤੌਰ ‘ਤੇ ਕਿਸਾਨ ਆਗੂ ਪੀਐਸ ਭੰਗੂ ਨੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਸ ਕਦਰ ਆਪਣੀ ਬੇਈਮਾਨੀ ਉਤੇ ਉਤਰ ਆਈ ਹੈ ਕਿ ਸੰਘਰਸ਼ ਨੂੰ ਖਰਾਬ ਕਰਨ ਅਤੇ ਤੋੜਨ ਲਈ ਕਿਸਾਨ ਆਗੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੰਘਰਸ਼ਾਂ ਦੇ ਵਿਚ ਸੱਤਾਧਾਰੀ ਸਰਕਾਰਾਂ ਦੀ ਇਹ ਪਹੁੰਚ ਰਹਿੰਦੀ ਹੈ ਕਿ ਕਿਸੇ ਵੀ ਤਰ੍ਹਾਂ ਲੋਕਾਂ ਹੌਸਲਿਆਂ ਨੂੰ ਡੇਗਿਆ ਜਾਵੇ ਜਾਂ ਅੰਦੋਲਨ ਨੂੰ ਤੋੜਿਆ ਜਾਵੇ, ਫਿਰ ਉਨ੍ਹਾਂ ਜਾਬਰ ਕਰਨ, ਝੂਠੇ ਪਰਚੇ, ਕੁੱਟਮਾਰ, ਤਸ਼ੱਦਦ ਕਰਨਾ ਇਹ ਹਮੇਸ਼ਾ ਸੱਤਾਧਾਰੀ ਸਰਕਾਰਾਂ ਵੱਲੋਂ ਅੱਜ ਤੱਕ ਕੀਤਾ ਗਿਆ ਹੈ ਪਰ ਸੰਘਰਸ਼ ਕਰਨ ਵਾਲੇ ਲੋਕ ਇਨ੍ਹਾਂ ਚੀਜ਼ਾਂ ਤੋਂ ਕਦੇ ਨਹੀਂ ਡਰੇ।
Prem Singh bhangu
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਿੰਨਾ ਵੀ ਜਾਬਰ ਕੀਤਾ ਗਿਆ ਹੈ, ਸੰਘਰਸ਼ ਵੀ ਉਨਾਂ ਹੀ ਉਪਰ ਉੱਠਿਆ ਹੈ। ਭੰਗੂ ਨੇ ਕਿਹਾ ਕਿ ਸੰਯੁਕਤ ਮੋਰਚੇ ‘ਚ ਹਿੰਸਾ ਦੌਰਾਨ ਗਾਇਬ ਹੋਏ ਨੌਜਵਾਨਾਂ, ਕਿਸਾਨਾਂ ਦਾ ਮੁੱਦਾ ਬਹੁਤ ਗੰਭੀਰ ਤੌਰ ‘ਤੇ ਵਿਚਾਰਿਆ ਗਿਆ ਹੈ ਕਿਉਂਕਿ ਇਸ ਵਿਚ ਹਰਿਆਣਾ, ਪੰਜਾਬ, ਯੂਪੀ, ਬਿਹਾਰ ਹੋਰ ਵੀ ਕਈਂ ਰਾਜਾਂ ਦੇ ਲੋਕ ਸਨ। ਉਨ੍ਹਾਂ ਕਿਹਾ ਕਿ ਅੱਜ ਸੰਯੁਕਤ ਮੋਰਚੇ ਨੇ ਆਪਣੀ 7 ਮੈਂਬਰੀ ਕਮੇਟੀ ਬਣਾਈ ਹੈ ਅਤੇ ਉਸਦਾ ਮੈਨੂੰ ਕਨਵੀਨਰ ਬਣਾਇਆ ਗਿਆ ਹੈ।
Delhi Police
ਭੰਗੂ ਨੇ ਕਿਹਾ ਕਿ ਅਸੀਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਕਿਸਾਨ ਏਕਤਾ ਮੋਰਚੇ ‘ਤੇ ਇਹ ਜਾਣਕਾਰੀ ਪਹਿਲਾਂ ਹੀ ਦਿੱਤੀ ਹੈ ਕਿ ਜਿਨ੍ਹਾਂ ਪਰਿਵਾਰਾਂ ਦੇ ਕਿਸਾਨ, ਨੌਜਵਾਨ ਗਾਇਬ ਹਨ, ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਭੰਗੂ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ 43 ਨੌਜਵਾਨ ਧਾਰਾ 307 ਦੇ ਅਧੀਨ ਤਿਹਾੜ ਜੇਲ੍ਹ ਵਿਚ ਬੰਦ ਹਨ। ਉਨ੍ਹਾਂ ਕਿਹਾ ਕਿ ਸਾਨੂੰ ਫ਼ਿਕਰ ਤਾਂ ਉਨ੍ਹਾਂ ਨੌਜਵਾਨਾਂ ਦਾ ਹੈ ਜੋ ਗਾਇਬ ਹਨ ਕਿ ਉਨ੍ਹਾਂ ਦੇ ਕਿਸੇ ਨੇ ਸੱਟ, ਕੁੱਟਿਆ, ਮਾਰਿਆ ਤਾਂ ਨਹੀਂ, ਜਿਨ੍ਹਾਂ ਬਾਰੇ ਸਾਨੂੰ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦਿੱਲੀ ਪੁਲਿਸ ਵੱਲੋਂ 122 ਵਿਅਕਤੀਆਂ ਦੀ ਸੂਚੀ ਪ੍ਰਾਪਤ ਹੋਈ ਹੈ।
Kissan
ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਹੋਰ ਵੀ ਬਹੁਤ ਨੌਜਵਾਨ ਹਨ ਜਿਨ੍ਹਾਂ ਬਾਰੇ ਸਾਨੂੰ ਹਾਲੇ ਕੋਈ ਵੀ ਉੱਘ-ਸੁੱਘ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਗਾਇਬ ਨੌਜਵਾਨਾਂ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਥੇਬੰਦੀਆਂ ਰਾਹੀਂ, ਪਰਿਵਾਰਾਂ ਰਾਹੀਂ, ਆਈ.ਟੀ ਸੈਲ ਰਾਹੀਂ ਅਸੀਂ ਦਿੱਲੀ ਪੁਲਿਸ ਦੇ ਡੀਸੀਪੀ ਨਾਲ ਮਿਲ ਕੇ ਇਹ ਕੇਸ ਉਠਾਇਆ ਜਾਵੇ। ਉਨ੍ਹਾਂ ਕਿਹਾ ਅਸੀਂ ਕੱਲ੍ਹ ਨੌਜਵਾਨਾਂ ਸੰਬੰਧ ਡੀਸੀਪੀ ਨੂੰ ਮਿਲਣ ਜਾ ਰਹੇ ਹਾਂ ਅਤੇ ਬੇਨਤੀ ਕਰਾਂਗੇ ਕਿ ਤੁਸੀਂ ਆਪਣੇ ਪੁਲਿਸ ਥਾਣਿਆਂ ਤੋਂ ਇਨਫਾਰਮੇਸ਼ਨ ਇੱਕਠੀ ਕਰੋ ਜਾਂ ਥਾਣਿਆਂ ਵਿਚ ਪਤਾ ਕਰੋ ਕਿ ਤੁਹਾਡੇ ਕੋਲ ਹਿਰਾਸਤ ਵਿਚ ਕੋਈ ਨੌਜਵਾਨ ਤਾਂ ਨਹੀਂ ਹੈ।