ਸਿੰਘੂ ਬਾਰਡਰ ‘ਤੇ ਪ੍ਰੇਮ ਸਿੰਘ ਭੰਗੂ ਨੇ ਸਰਕਾਰ ਦੀਆਂ ਚਾਲਾਂ ਦਾ ਦਿੱਤਾ ਮੂੰਹ ਤੋੜਵਾਂ ਜਵਾਬ
Published : Jan 30, 2021, 4:51 pm IST
Updated : Jan 30, 2021, 4:55 pm IST
SHARE ARTICLE
Farmer protest
Farmer protest

ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਮੁੱਢ ਤੋਂ ਹੀ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ ।

ਨਵੀਂ ਦਿੱਲੀ :  ਕੇਂਦਰ ਸਰਕਾਰ ਆਰ ਐਸ ਐਸ ਦੇ ਇਸ਼ਾਰਿਆਂ ਦੀ ਕਿਸਾਨੀ ਅੰਦੋਲਨ ਨੂੰ ਤੋੜਨ ਦੇ ਲਈ ਅਜਿਹੀਆਂ ਚਾਲਾਂ ਚੱਲ ਰਹੀ ਹੈ , ਜਿਨ੍ਹਾਂ ਦਾ ਮੂੰਹ ਤੋੜਵਾਂ ਜਵਾਬ ਦੇਸ਼ ਦੇ ਕਿਸਾਨ ਆਪਣੀ ਕਿਸਾਨੀ ਤਾਕਤ ਨਾਲ ਦੇ ਰਹੇ ਹਨ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੇਮ ਸਿੰਘ ਭੰਗੂ ਨੇ  ਸਿੰਘ  ਸਿੰਘੂ ਬਾਰਡਰ ‘ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ ।

Farmer protest Farmer protestਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਮੁੱਢ ਤੋਂ ਹੀ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ , ਜਿਨ੍ਹਾਂ ਦਾ ਜਵਾਬ ਦੇਣ ਲਈ ਕਿਸਾਨ ਜਥੇਬੰਦੀਆਂ ਆਪਣੀ ਏਕਤਾ ਦਾ ਲਗਾਤਾਰ ਪ੍ਰਗਟਾਵਾ ਕਰ ਰਹੀਆਂ ਹਨ । ਆਰਐਸਐਸ ਦੇ ਵਰਕਰ ਵੱਲੋਂ ਕਿਸਾਨੀ ਅੰਦੋਲਨ ਵਿਚ ਆ ਕੇ ਖਰਾਬ ਕਰਨਾ ਇਸ ਦੀ ਮੁੱਖ ਉਦਾਹਰਣ ਹੈ।

farmer protest farmer protestਉਨ੍ਹਾਂ ਕਿਹਾ ਕਿ ਛੱਬੀ ਜਨਵਰੀ ਨੂੰ ਜੋ ਲਾਲ ਕਿਲ੍ਹੇ ‘ਤੇ ਜੋ ਘਟਨਾ ਵਾਪਰੀ, ਉਸ ਪਿੱਛੇ ਆਰਐਸਐਸ ਦਾ ਹੱਥ ਸੀ, ਆਰਐੱਸਐੱਸ ਆਪਣੇ ਫ਼ਿਰਕੂ ਏਜੰਡੇ ਨਾਲ ਦੇਸ਼ ਦੇ ਭਾਈਚਾਰਕ ਮਾਹੌਲ ਨੂੰ ਖ਼ਰਾਬ ਕਰਨਾ ਚਾਹੁੰਦੀ ਹੈ । ਦੇਸ਼ ਦੇ ਸਮੁੱਚੇ ਲੋਕਾਂ ਨੂੰ ਸੰਘੀ ਚਾਲਾਂ ਤੋਂ ਚੌਕਸ ਹੁੰਦੀਂਆਂ ਆਪਸੀ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖਣਾ ਹੋਵੇਗਾ । ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਮੁੜ ਕੇ ਪੈਰਾਂ ਸਿਰ ਕਰਨ ਵਿੱਚ ਰਾਕੇਸ਼ ਦਾ ਅਹਿਮ ਰੋਲ ਹੈ , ਉਨ੍ਹਾਂ ਕਿਹਾ ਕਿ ਟਿਕੈਤ ਦੀ ਭਾਵੁਕ ਅਪੀਲ ਨੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਇਕਜੁੱਟ ਕਰਕੇ ਬਾਰਡਰ ‘ਤੇ ਲਿਆ ਦਿੱਤਾ ਹੈ ।

photophotoਉਨ੍ਹਾਂ ਕਿਹਾ ਕਿ ਮੈਂ ਟਿਕੈਤ ਜੀ ਨੂੰ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਦੀ ਹਿੰਮਤ ਨਾਲ ਮੋਰਚਾ ਬਚ ਗਿਆ, ਬੇਸ਼ੱਕ ਉਸ ਦਿਨ ਕਿਸਾਨਾਂ ਦੀ ਗਿਣਤੀ ਘੱਟ ਸੀ ਪਰ ਉਹ ਡਟਿਆ ਰਿਹਾ,  ਉਨ੍ਹਾਂ ਨੇ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਮੈਂ ਕਿਸੇ ਜਬਰ ਸਾਹਮਣੇ ਝੁਕਾਂਗਾ ਨਹੀਂ ਅਤੇ ਨਾ ਹੀ ਮੋਰਚਾ ਖਾਲੀ ਕਰਾਂਗਾ, ਉਨ੍ਹਾਂ ਕਿਹਾ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਅੱਜ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਹਰਿਆਣਾ ਅਤੇ ਹੋਰ ਰਾਜਿਆਂ ਦੀ ਕਿਸਾਨ ਗਾਜੀਪੁਰ ਬਾਰਡਰ ਤੇ ਪਹੁੰਚ ਗਏ ਹਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement