ਦੇਸ਼ ਛੱਡ ਕੇ ਭੱਜ ਸਕਦਾ ਹੈ ਗੌਤਮ ਅਡਾਨੀ, ਜ਼ਬਤ ਕੀਤਾ ਜਾਵੇ ਪਾਸਪੋਰਟ - ਸੰਜੇ ਸਿੰਘ
Published : Feb 2, 2023, 2:09 pm IST
Updated : Feb 2, 2023, 2:09 pm IST
SHARE ARTICLE
AAP MP Sanjay Singh demands confiscation of Adani’s passport
AAP MP Sanjay Singh demands confiscation of Adani’s passport

ਉਹਨਾਂ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਬੈਂਕਾਂ ਅਤੇ ਐਲਆਈਸੀ ਵਿਚ ਆਪਣਾ ਪੈਸਾ ਰੱਖਿਆ ਹੈ, ਉਹ ਬਹੁਤ ਚਿੰਤਤ ਹਨ।

 

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਹੈ ਕਿ ਅਡਾਨੀ ਦੇਸ਼ ਛੱਡ ਕੇ ਭੱਜ ਸਕਦੇ ਹਨ, ਇਸ ਲਈ ਉਹਨਾਂ ਦਾ ਪਾਸਪੋਰਟ ਜ਼ਬਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਬੈਂਕਾਂ ਅਤੇ ਐਲਆਈਸੀ ਵਿਚ ਆਪਣਾ ਪੈਸਾ ਰੱਖਿਆ ਹੈ, ਉਹ ਬਹੁਤ ਚਿੰਤਤ ਹਨ।

ਇਹ ਵੀ ਪੜ੍ਹੋ: SSP ਕੁਲਦੀਪ ਚਾਹਲ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜਾਂਚ ਸ਼ੁਰੂ

ਸੰਜੇ ਸਿੰਘ ਨੇ ਕਿਹਾ, 'ਅੱਜ ਪੂਰੀ ਵਿਰੋਧੀ ਧਿਰ ਇਕ ਆਵਾਜ਼ ਵਿਚ ਕਹਿ ਰਹੀ ਹੈ ਕਿ ਸਰਕਾਰ ਨੂੰ ਅੰਮ੍ਰਿਤਕਲ ਵਿਚ ਹੋਏ ਜ਼ਹਿਰੀਲੇ ਘੁਟਾਲੇ ਦਾ ਜਵਾਬ ਦੇਣਾ ਚਾਹੀਦਾ ਹੈ। ਇਸ ਘਪਲੇ ਨੂੰ ਕੋਈ ਵੀ ਆਮ ਆਦਮੀ ਆਸਾਨੀ ਨਾਲ ਸਮਝ ਸਕਦਾ ਹੈ। ਮਾਰੀਸ਼ਸ ਵਰਗੇ ਦੇਸ਼ ਵਿਚ ਜਾਅਲੀ ਕੰਪਨੀਆਂ ਖੋਲ੍ਹ ਕੇ ਅਡਾਨੀ ਨੇ ਹਜ਼ਾਰਾਂ ਕਰੋੜ ਰੁਪਏ ਵਿਚ ਆਪਣੇ ਹੀ ਸ਼ੇਅਰ ਖਰੀਦੇ, ਉਹਨਾਂ ਨੂੰ ਓਵਰਵੈਲਿਊ ਕੀਤਾ ਅਤੇ ਬੈਂਕਾਂ ਤੋਂ ਲੱਖਾਂ ਕਰੋੜ ਰੁਪਏ ਦੇ ਕਰਜ਼ੇ ਲਏ। ਜਿਨ੍ਹਾਂ ਬੈਂਕਾਂ ਤੋਂ ਇਹ ਪੈਸਾ ਲਿਆ ਗਿਆ ਹੈ, ਉਹਨਾਂ ਵਿਚ ਜਨਤਾ ਨੇ ਆਪਣੀ ਮਿਹਨਤ ਦੀ ਕਮਾਈ ਦਾ ਨਿਵੇਸ਼ ਕੀਤਾ ਹੈ। ਉਹ ਸਾਰੇ ਲੋਕ ਅੱਜ ਫਿਕਰਮੰਦ ਹਨ। ਉਹਨਾਂ ਦਾ ਪੈਸਾ ਡੁੱਬ ਰਿਹਾ ਹੈ”।

ਇਹ ਵੀ ਪੜ੍ਹੋ: ਸ਼ੁਭਮਨ ਗਿੱਲ ਨੇ 6 ਮਹੀਨਿਆਂ 'ਚ ਤਿੰਨਾਂ ਫਾਰਮੈਟਾਂ 'ਚ ਲਗਾਏ 6 ਸੈਂਕੜੇ

ਸੰਜੇ ਸਿੰਘ ਨੇ ਅੱਗੇ ਕਿਹਾ, 'ਮੋਦੀ ਜੀ ਆਪਣੇ ਦੋਸਤ ਨੂੰ ਬਚਾਉਣ ਦਾ ਕੰਮ ਕਰ ਰਹੇ ਹਨ। ਉਸ ਨੂੰ ਸਭ ਕੁਝ ਦੇ ਦਿੱਤਾ ਹੈ। ਬੰਦਰਗਾਹ, ਹਵਾਈ ਅੱਡੇ, ਬਿਜਲੀ, ਪਾਣੀ, ਸੜਕ, ਕੋਲਾ, ਸਟੀਲ, ਸਭ ਕੁਝ ਦੇ ਦਿੱਤਾ। ਇਸ ਵਿਚ ਜੇਪੀਸੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ, ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਜਾਂਚ ਹੋਣੀ ਚਾਹੀਦੀ ਹੈ। ਸਰਕਾਰ ਨੂੰ ਇਸ ਸਬੰਧੀ ਸਪੱਸ਼ਟ ਬਿਆਨ ਦੇਣਾ ਚਾਹੀਦਾ ਹੈ। ਕਿੱਥੇ ਹੈ ਸੀਬੀਆਈ, ਕਿੱਥੇ ਹੈ ਈਡੀ, ਕਿੱਥੇ ਹੈ ਸੇਬੀ? ਕੱਲ੍ਹ ਉਹ ਬੰਦਾ ਭੱਜ ਜਾਵੇਗਾ, ਮੈਂ ਲਿਖ ਕੇ ਦਿੱਤਾ ਹੈ ਕਿ ਉਸ ਦਾ ਪਾਸਪੋਰਟ ਜ਼ਬਤ ਕਰੋ, ਕੱਲ੍ਹ ਭੱਜ ਗਿਆ ਤਾਂ ਕੀ ਕਰੋਗੇ।'

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement