ਮੌਜੂਦਾ ਸਰਕਾਰ ਦਾ ਆਖ਼ਰੀ ਬਜਟ- ਅਡਾਨੀ ਵਰਗਿਆਂ ਲਈ ਸ਼ੁੱਭ ਸੰਦੇਸ਼ ਪਰ ਗ਼ਰੀਬ ਲਈ ਸਿਰਫ਼ ਮੁਫ਼ਤ ਆਟਾ ਦਾਲ!
Published : Feb 2, 2023, 7:24 am IST
Updated : Feb 2, 2023, 7:50 am IST
SHARE ARTICLE
Current Government's Last Budget- Good message for Adani likes but only free atta dal for the poor!
Current Government's Last Budget- Good message for Adani likes but only free atta dal for the poor!

2024 ਦਾ ਨਾਹਰਾ ਸਾਹਮਣੇ ਆ ਗਿਆ ‘ਅੰਮ੍ਰਿਤ ਕਾਲ’ ਯਾਨੀ ਆਉਣ ਵਾਲੇ ਸਾਲਾਂ ਵਾਸਤੇ ਭਾਰਤ ਸਰਕਾਰ ਦੀ ਕੰਮ ਕਰਨ ਦੀ ਦਿਸ਼ਾ

 

ਇਸ ਵਾਰ ਦੇ ਬਜਟ ਤੋਂ ਉਮੀਦਾਂ ਤਾਂ ਬਹੁਤ ਸਨ ਕਿਉਂਕਿ ਇਸ ਵਾਰ ਬੜੇ ਪਾਸਿਆਂ ਤੋਂ ਗ਼ਰੀਬਾਂ ਦੀ ਹਾਲਤ ਤੇ ਵਧਦੀ ਮਹਿੰਗਾਈ ਵਲ ਧਿਆਨ ਦਿਵਾਇਆ ਜਾ ਰਿਹਾ ਸੀ। ਇਹ ਬਜਟ ਇਸ ਸਰਕਾਰ ਦਾ ਚੋਣਾਂ ਤੋਂ ਪਹਿਲਾਂ ਦਾ ਆਖ਼ਰੀ ਬਜਟ ਹੈ ਤੇ ਇਸ ਨੇ ਅਪਣੀ ਸੋਚ ਨੂੰ ਸੱਭ ਦੇ ਸਾਹਮਣੇ ਸਪੱਸ਼ਟ ਕਰ ਕੇ ਪੇਸ਼ ਕਰਨਾ ਸੀ। 2024 ਦਾ ਨਾਹਰਾ ਸਾਹਮਣੇ ਆ ਗਿਆ ‘ਅੰਮ੍ਰਿਤ ਕਾਲ’ ਯਾਨੀ ਆਉਣ ਵਾਲੇ ਸਾਲਾਂ ਵਾਸਤੇ ਭਾਰਤ ਸਰਕਾਰ ਦੀ ਕੰਮ ਕਰਨ ਦੀ ਦਿਸ਼ਾ, ਭਾਰਤ ਸਰਕਾਰ ਦੀ ਅਰਥ ਵਿਵਸਥਾ ਤੇ ਉਪਰੋਂ ਹੇਠਾਂ ਜਾਣ ਵਾਲੀ ਸੋਚ ਭਾਵ ਜਦੋਂ ਉਤਲਾ ਹਿੱਸਾ ਦੌਲਤ ਨਾਲ ਮਾਲਾਮਾਲ ਹੋ ਜਾਂਦਾ ਹੈ ਤਾਂ ਉਸ ਦਾ ਫ਼ਾਇਦਾ ਹੇਠਾਂ ਨੂੰ ਆਉਣਾ ਸ਼ੁਰੂ ਹੋ ਜਾਂਦਾ ਹੈ।

Budget will lay strong foundation for developed India: Prime Minister: Prime Minister

ਯਾਨੀ ਜੇ ਪਿਛਲੇ ਸਾਲਾਂ ਵਿਚ ਸਰਕਾਰ ਨੇ 100 ਅਮੀਰ, ਅਤਿ ਅਮੀਰ ਬਣਾ ਦਿਤੇ ਹਨ ਤਾਂ ਉਸ ਦਾ ਲਾਭ ਹੇਠਲੇ ਲੱਖਾਂ ਲੋਕਾਂ ਨੂੰ ਮਿਲੇਗਾ ਹੀ ਮਿਲੇਗਾ ਕਿਉਂਕਿ ਉਹ ਨੌਕਰੀਆਂ ਪੈਦਾ ਕਰਨਗੇ ਤੇ ਕਾਰਖ਼ਾਨੇ ਚਲਣਗੇ ਜਿਨ੍ਹਾਂ ਦੀ ਕਾਮਯਾਬੀ ਦਾ ਲਾਭ ਉਨ੍ਹਾਂ ਦੀਆਂ ਫ਼ੈਕਟਰੀਆਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਮਿਲੇਗਾ ਤੇ ਇਹ ‘ਨਵੇਂ ਖ਼ੁਸ਼ਹਾਲ ਲੋਕ’ ਬਾਜ਼ਾਰ ਵਿਚ ਖ਼ਰੀਦਦਾਰੀ ਕਰਨਗੇ ਤੇ ਜਦ ਲੋਕ ਪੈਸਾ ਖ਼ਰਚਣਗੇ ਤਾਂ ਅਰਥ ਵਿਵਸਥਾ ਤਾਕਤਵਰ ਹੋਵੇਗੀ ਜਿਸ ਨਾਲ ਮਹਿੰਗਾਈ ਘਟੇਗੀ।

GDPGDP

ਪਰ ਅੱਜ ਜੋ ਸੁਣਨ ਨੂੰ ਮਿਲ ਰਿਹਾ ਹੈ, ਉਸ ਵਿਚ ਇਹ ਨਹੀਂ ਲਗਦਾ ਕਿ ਸਰਕਾਰ ਨੇ ਭਾਰਤ ਦੀ ਹਕੀਕਤ ਨੂੰ ਸਮਝਿਆ ਹੈ ਜਾਂ ਅਸੀ ਸ਼ਾਇਦ ਉਨ੍ਹਾਂ ਦੀ ਹਕੀਕਤ ਨੂੰ ਸਮਝ ਨਹੀਂ ਪਾ ਰਹੇ। ਵਿੱਤ ਮੰਤਰੀ ਦਾ, ਅਪਣੇ ਸ਼ੁਰੂਆਤੀ ਭਾਸ਼ਣ ਵਿਚ ਕਹਿਣਾ ਸੀ ਕਿ ਭਾਰਤ ਦੀ ਜੀ.ਡੀ.ਪੀ. ਵਿਚ ਵਾਧੇ ਨਾਲ ਔਸਤ ਆਮਦਨ ਦੁਗਣੀ ਹੋਈ ਹੈ। ਇਸ ਦਾ ਜਵਾਬ ਸਾਰੇ ਪਾਠਕ ਆਪ ਹੀ ਦੇ ਸਕਦੇ ਹਨ ਕਿਉਂਕਿ ਉਹ ਆਪ ਜਾਣਦੇ ਹਨ ਕਿ ਉਨ੍ਹਾਂ ਦੀ ਆਮਦਨ ਦੁਗਣੀ ਨਹੀਂ ਹੋਈ। ਹਾਂ ਗੈਸ ਦੇ ਸਿਲੰਡਰ ਦੀ ਕੀਮਤ ਤੇ ਇਕ ਲਿਟਰ ਪਟਰੌਲ ਦੀ ਕੀਮਤ ਦੁਗਣੀ ਜ਼ਰੂਰ ਹੋਈ ਹੈ। 

Nirmala SitharamanNirmala Sitharaman

ਆਮਦਨ ਦੁਗਣੀ ਹੋਣ ਦਾ ਇਕ ਉਦਾਹਰਣ ਜ਼ਰੂਰ ਮਿਲਦਾ ਹੈ। ਅਡਾਨੀ ਜਿਸ ਦੀ ਦੌਲਤ 40 ਬਿਲੀਅਨ ਤੋਂ 340 ਅਰਬ ਹੋ ਗਈ ਹੈ ਅਤੇ ਵਿੱਤ ਮੰਤਰੀ ਵੀ ਜਾਣਦੇ ਹਨ ਕਿ ਭਾਰਤ ਦੀ ਜੀ.ਡੀ.ਪੀ. ਦਾ ਔਸਤ ਨਹੀਂ ਕਢਿਆ ਜਾ ਸਕਦਾ, ਮਤਲਬ ਉਹ ਔਸਤ ਜੋ ਸਹੀ ਤਸਵੀਰ ਵਿਖਾਵੇ ਕਿਉਂਕਿ ਭਾਰਤ ਵਿਚ ਆਰਥਕਤਾ ਇਸ ਸਮੇਂ ਅਜਿਹੇ ਕੋਨੇ ਵਿਚ ਸਿਮਟੀ ਹੋਈ ਹੈ ਜਿਥੇ 90 ਫ਼ੀ ਸਦੀ ਲੋਕਾਂ ਕੋਲ ਦੇਸ਼ ਦੀ ਕੇਵਲ 10 ਫ਼ੀ ਸਦੀ ਦੌਲਤ ਹੈ, ਬਾਕੀ ਸਾਰੀ ਦੌਲਤ ਥੌੜੇ ਜਹੇ ਅਮੀਰਾਂ ਦੀਆਂ ਤਿਜੋਰੀਆਂ ਵਿਚ ਬੰਦ ਹੈ।

Nirmala SitharamanNirmala Sitharaman

ਬਜਟ ਵਿਚ ਮੱਧਮ ਵਰਗ ਦਾ ਧਿਆਨ ਰਖਦੇ ਹੋਏ, ਕੁੱਝ ਰਾਹਤ ਦਿਤੀ ਗਈ ਹੈ ਜਿਸ ਨਾਲ ਸੱਭ ਯਾਨੀ 134 ਕਰੋੜ ਲੋਕ ਕੇਵਲ 15-20 ਕਰੋੜ ਦੀ ਸਾਲਾਨਾ ਬੱਚਤ ਕਰ ਸਕਦੇ ਹਨ। ਕੀ ਇਸ ਨਾਲ ਅਰਥ ਵਿਵਸਥਾ ਵਿਚ ਸੁਧਾਰ ਆ ਸਕਦਾ ਹੈ? ਹਾਂ ਟੈਕਸ ਦਰ ਵਿਚ ਤਬਦੀਲੀ ਦਾ ਫ਼ਾਇਦਾ 14 ਲੱਖ ਰੁਪਏ ਸਾਲਾਨਾ ਤੋਂ ਵੱਧ ਕਮਾਈ ਕਰਨ ਵਾਲਿਆਂ ਨੂੰ ਹੋਵੇਗਾ ਤੇ ਉਹ ਤਾਂ ਪਹਿਲਾਂ ਵੀ ਹੀ ਹੋ  ਰਿਹਾ ਸੀ ਜਿਸ ਕਾਰਨ ਅੱਜ ਭਾਰਤ ਨੇ ਗ਼ਰੀਬਾਂ ਦੀ ਰਾਜਧਾਨੀ ਵਜੋਂ ਅਫ਼ਰੀਕੀ ਦੇਸ਼ ਨਾਈਜੀਰੀਆ ਨੂੰ ਵੀ ਪਿਛੇ ਛੱਡ ਦਿਤਾ ਹੈ। 

PM ModiPM Modi

ਅੱਜ ਉਮੀਦ ਸੀ ਕਿ ਸਰਕਾਰ ਵਲੋਂ ਅੰਮ੍ਰਿਤ ਕਾਲ ਵਿਚ ਅਪਣੀ ਸੋਚ ਵਿਚ ਗ਼ਰੀਬਾਂ ਨੂੰ ਉਪਰ ਚੁਕਣ ਬਾਰੇ ਜ਼ਿਆਦਾ ਸੋਚਿਆ ਜਾਵੇਗਾ ਪਰ ਗ਼ਰੀਬ ਨੂੰ ਅਜੇ ਗ਼ਰੀਬ ਹੀ ਰੱਖੀ ਰੱਖਣ ਵਿਚ ਫ਼ਾਇਦਾ ਹੈ ਸ਼ਾਇਦ, ਇਸ ਲਈ ਉਹ ਅਪਣੇ ਵਾਸਤੇ ਇਸ ਅੰਮ੍ਰਿਤ ਕਾਲ ਵਿਚ ਵੀ ਮੁਫ਼ਤ ਰਾਸ਼ਨ ਲੈ ਕੇ ਹੀ ਵੋਟ ਦੇ ਦੇਵੇਗਾ। ਅੰਮ੍ਰਿਤ ਕਾਲ ਵਿਚ ਗ਼ਰੀਬ ਨੂੰ ਕੁੱਝ ਹਜ਼ਾਰ ਦੀ ਰਾਹਤ ਦੇ ਕੇ ਖ਼ੁਸ਼ ਕਰਨਾ ਹੀ ਕਾਫ਼ੀ ਹੁੰਦਾ ਹੈ ਅਤੇ ਬੇਬਸੀ ਵੀ ਏਨੀ ਜ਼ਿਆਦਾ ਹੈ ਕਿ ਉਹ ਖ਼ੁਸ਼ ਹੋ ਵੀ ਜਾਵੇਗਾ। 

Adani group's response to Hindenburg report- 'It is nothing but lies', a well thought-out conspiracy against India'Adani  

ਅਡਾਨੀ ਜੀ ਵਾਸਤੇ ਵੀ ਖ਼ੁਸ਼ਖ਼ਬਰੀ ਹੈ ਕਿਉਂਕਿ 50 ਨਵੇਂ ਏਅਰ ਪੋਰਟ ਖੁਲ੍ਹਣ ਜਾ ਰਹੇ ਹਨ ਤੇ ਇਸ ਸਾਲ ਹਿੰਡਨਬਰਗ ਰੀਪੋਰਟ ਨੇ ਅੜਿੱਕੇ ਜ਼ਰੂਰ ਖੜੇ ਕਰ ਦਿਤੇ ਹਨ ਪਰ ਅੰਮ੍ਰਿਤ ਕਾਲ ਵਿਚ ਅਡਾਨੀ ਨੂੰ ਦੁਬਾਰਾ ਦੁਨੀਆਂ ਦਾ ਸੱਭ ਤੋਂ ਅਮੀਰ ਆਦਮੀ ਬਣਾਉਣ ਦਾ ਪ੍ਰਬੰਧ ਤਾਂ ਨਿਰਮਲਾ ਸੀਤਾਰਮਨ ਨੇ ਕਰ ਹੀ ਦਿਤਾ ਹੈ। ਜਿਸ ਪਾਰਟੀ ਕੋਲ ਅਡਾਨੀ ਦੇ ਖ਼ਜ਼ਾਨੇ ਦੀ ਚਾਬੀ ਹੋਵੇ, ਉਸ ਨੇ ਗ਼ਰੀਬ ਤੋਂ ਕੀ ਲੈਣੈ?              -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement