
ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਦਰਜ ਕੀਤੇ ਗਏ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਦਿੱਲੀ ਦੀ ਇਕ...
ਨਵੀਂ ਦਿੱਲੀ : ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਦਰਜ ਕੀਤੇ ਗਏ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਨੇ ਸਨਿਚਰਵਾਰ ਨੂੰ ਰਾਬਰਟ ਵਾਡਰਾ ਨੂੰ ਗ੍ਰਿਫ਼ਤਾਰੀ 'ਚ ਦਿਤੀ ਅੰਤਰਿਮ ਸੁਰਖਿਆ ਦੀ ਸੀਮਾ 19 ਮਾਰਚ ਤਕ ਵਧਾ ਦਿਤੀ ਹੈ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਭਨਵੱਈਏ ਵਾਡਰਾ ਨੂੰ ਰਾਹਤ ਦਿਤੇ।
ਇਹ ਮਾਮਲਾ ਲੰਡਨ ਦੇ 12 ਬ੍ਰਾਇੰਸਟਨ ਸੁਕੇਅਰ ਸਥਿਤ ਇਕ ਜਾਇਦਾਦ ਦੀ ਖ਼ਰੀਦ ਵਿਚ ਮਨੀ ਲਾਂਡਰਿੰਗ ਦੇ ਦੋਸ਼ਾਂ ਨਾਲ ਸਬੰਧਤ ਹੈ। ਇਸ ਬੰਗਲੇ ਨੂੰ ਕਥਿਤ ਤੌਰ 'ਤੇ 19 ਲੱਖ ਪੌਂਡ ਵਿਚ ਖ਼ਰੀਦਿਆ ਗਿਆ ਸੀ ਅਤੇ ਇਸ ਦੀ ਮਲਕੀਅਤ ਕਥਿਤ ਰੂਪ ਵਿਚ ਵਾਡਰਾ ਕੋਲ ਹੈ।