
- ਕਿਹਾ ਕਿਸਾਨੀ ਅੰਦੋਲਨ ਵਿੱਚ ਮੈਨੂੰ ਕਿਸਾਨ ਦੀ ਧੀ ਹੋਣ ਦੇ ਨਾਤੇ ਬਹੁਤ ਪਿਆਰ ਮਿਲਿਆ ਹੈ ।
ਰੁਦਰੁਪੁਰ (ਉਤਰਾਖੰਡ ), ਸੈਸ਼ਵ ਨਾਗਰਾ: ਉੱਤਰਾਖੰਡ ਦੇ ਰੁਦਰਪੁਰ ਵਿਚ ਕੀਤੀ ਜਾ ਰਹੀ ਕਿਸਾਨ ਪੰਚਾਇਤ ਵਿੱਚ ਪਹੁੰਚੀ ਪੰਜਾਬੀ ਗਾਇਕ ਭੁਪਿੰਦਰ ਹਾਂਡਾ ਨੇ ਕਿਹਾ ਕਿਸਾਨੀ ਅੰਦੋਲਨ ਦਾ ਸਮਰਥਨ ਕਰਕੇ ਮੈ ਆਪਣੇ ਆਪ ਵਿੱਚ ਮਾਣ ਮਹਿਸੂਸ ਕਰਦੀ ਹਾਂ । ਰੁਪਿੰਦਰ ਹਾਂਡਾ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ ਮੈਨੂੰ ਕਿਸਾਨ ਦੀ ਧੀ ਹੋਣ ਦੇ ਨਾਤੇ ਬਹੁਤ ਪਿਆਰ ਮਿਲਿਆ ਹੈ । ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਬਿਗਾਨੇ ਲੋਕਾਂ ਦਾ ਨਹੀਂ ਸਗੋਂ ਸਾਡੇ ਆਪਣੇ ਹੀ ਕਿਸਾਨਾਂ ਦਾ ਹੈ ।
Rupinder Handaਰੁਪਿੰਦਰ ਹਾਂਡਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਨਾਲ ਜੁੜੇ ਹੋਏ ਗੀਤਾਂ ਨੂੰ ਸਰਕਾਰ ਵੱਲੋਂ ਯੂ ਟਿਊਬ ਜਾਂ ਹੋਰ ਸੋਸ਼ਲ ਮੀਡੀਏ ਤੋਂ ਹਟਾਉਣ ਨੂੰ ਸਾਨੂੰ ਨਕਾਰਾਤਮਕ ਨਹੀਂ ਸਗੋਂ ਸਾਕਾਰਾਤਮਕ ਲੈਣਾ ਚਾਹੀਦਾ ਹੈ ਕਿਉਂਕਿ ਕਿਸਾਨੀ ਅੰਦੋਲਨ ਦਾ ਪ੍ਰਭਾਵ ਹੀ ਹੈ ਜਿਸ ਕਾਰਨ ਸਰਕਾਰ ਨੂੰ ਅਜਿਹੇ ਕਦਮ ਚੁੱਕਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿਸਾਨੀ ਅੰਦੋਲਨ ਨਾਲ ਜੁੜੇ ਚਾਰ ਗੀਤ ਆ ਚੁੱਕੇ ਹਨ। ਜੋ ਕਿਸਾਨਾਂ ਵਿਚ ਜ਼ੋਸ ਭਰਨ ਦਾ ਕੰਮ ਕਰ ਰਹੇ ਹਨ ।
Rupinder Handaਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ‘ਚ ਹਿੱਸੇਦਾਰੀ ਪਾਉਣ ਦਾ ਮਤਲਬ ਵੀ ਨਹੀਂ ਹੈ ਕਿ ਅਸੀਂ ਇਕ ਵੀ ਰਾਜਨੀਤੀ ਵਾਲੇ ਪਾਸੇ ਜਾਣਾ ਹੈ, ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੀ ਸੇਵਾ ਕਰਨਾ ਸਾਡਾ ਮੁੱਢਲਾ ਫਰਜ਼ ਹੈ , ਉਹ ਅਸੀਂ ਕਰ ਰਹੇ ਹਾਂ, ਉਨ੍ਹਾਂ ਕਿਹਾ ਕਿ ਰਾਜਨੀਤੀ ਬਹੁਤ ਔਖਾ ਕੰਮ ਹੈ ਜੋ ਸਾਡੀ ਪਹੁੰਚ ਤੋਂ ਬਾਹਰ ਹੈ। ਇਸੇ ਕਰਕੇ ਰਾਜਨੀਤੀ ਵਿਚ ਆਉਣ ਦਾ ਮੇਰਾ ਕੋਈ ਇਰਾਦਾ ਨਹੀਂ ਹੈ ।
Rupinder Handaਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਉਤਰਾਖੰਡ ਯੂਪੀ ਦੀ ਕਿਸਾਨਾਂ ਵੱਲੋਂ ਮੈਨੂੰ ਆਪਣੀ ਧੀ ਬਣਾ ਕੇ ਪਿਆਰ ਦਿੱਤਾ ਗਿਆ, ਜਿਸ ਨੂੰ ਮੈਂ ਕਦੇ ਵੀ ਨਹੀਂ ਭੁੱਲ ਸਕਦੀ । ਇਸੇ ਕਰਕੇ ਮੈਂ ਅੱਜ ਫੇਰ ਉਤਰਾਖੰਡ ਰੁਦਰਪੁਰ ਵਿਚ ਕੀਤੀ ਜਾ ਰਹੀ ਮਹਾਂ ਪੰਚਾਇਤ ਵਿਚ ਸ਼ਾਮਲ ਹੋ ਕੇ ਸਮਰਥਨ ਦੇਣ ਆਈ ਹਾਂ ਅਤੇ ਜਦੋਂ ਤੱਕ ਕਿ ਸੰਘਰਸ਼ ਚੱਲਦਾ ਰਹੇਗਾ ਉਸ ਸਮੇਂ ਤਕ ਮੈਂ ਆਪਣਾ ਸਮਰਥਨ ਦਿੰਦੀ ਰਹਾਂਗੀ ।