Anant Ambani Wedding news: ਪੁੱਤ ਅਨੰਤ ਅੰਬਾਨੀ ਦੀ ਇਹ ਗੱਲ ਸੁਣ ਭਾਵੁਕ ਹੋਏ ਮੁਕੇਸ਼ ਅੰਬਾਨੀ
Published : Mar 2, 2024, 2:09 pm IST
Updated : Mar 2, 2024, 2:12 pm IST
SHARE ARTICLE
 Mukesh Ambani Emotional at Anant Ambani Radhika Merchant Wedding
Mukesh Ambani Emotional at Anant Ambani Radhika Merchant Wedding

ਦਰਅਸਲ ਅਨੰਤ ਅੰਬਾਨੀ ਨੇ ਇਸ ਭਾਸ਼ਣ 'ਚ ਅਪਣੀ ਬੀਮਾਰੀ ਬਾਰੇ ਜ਼ਿਕਰ ਕੀਤਾ।

Anant Ambani-Radhika Merchant Wedding news:  ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜਾਮਨਗਰ 'ਚ ਤਿੰਨ ਦਿਨਾਂ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਚੱਲ ਰਿਹਾ ਹੈ, ਜੋ 1 ਮਾਰਚ ਤੋਂ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਰਾਤ ਨੂੰ ਅਪਣੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਦੌਰਾਨ ਅਨੰਤ ਅੰਬਾਨੀ ਨੇ ਭਾਵੁਕ ਸਪੀਚ ਦਿਤੀ। ਇਸ ਦੌਰਾਨ ਉਨ੍ਹਾਂ ਨੇ ਅਪਣੀ ਮਾਂ ਨੀਤਾ ਅੰਬਾਨੀ ਅਤੇ ਪਿਤਾ ਮੁਕੇਸ਼ ਅੰਬਾਨੀ ਸਣੇ ਪੂਰੇ ਪਰਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਜ ’ਤੇ ਉਨ੍ਹਾਂ ਨਾਲ ਰਾਧਿਕਾ ਮਰਚੈਂਟ ਵੀ ਮੌਜੂਦ ਸੀ।

ਇਸ ਦੌਰਾਨ ਸਪੀਚ ਸੁਣ ਕੇ ਮੁਕੇਸ਼ ਅੰਬਾਨੀ ਭਾਵੁਕ ਹੋ ਗਏ। ਇਸ ਦਾ ਇਚ ਵੀਡੀਉ ਵੀ ਸਾਹਮਣੇ ਆਇਆ ਹੈ। ਦਰਅਸਲ ਅਨੰਤ ਅੰਬਾਨੀ ਨੇ ਇਸ ਭਾਸ਼ਣ 'ਚ ਅਪਣੀ ਬੀਮਾਰੀ ਬਾਰੇ ਜ਼ਿਕਰ ਕੀਤਾ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਪਿਤਾ ਮੁਕੇਸ਼ ਅੰਬਾਨੀ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ।

ਅਨੰਤ ਅੰਬਾਨੀ ਨੇ ਕਿਹਾ, “ਮੈਂ ਇਥੇ ਮੌਜੂਦ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਜਾਣਦਾ ਹਾਂ ਕਿ ਹਰ ਕੋਈ ਮੈਨੂੰ ਅਤੇ ਰਾਧਿਕਾ ਨੂੰ ਵਿਸ਼ੇਸ਼ ਮਹਿਸੂਸ ਕਰਵਾਉਣ ਲਈ ਜਾਮਨਗਰ ਪਹੁੰਚਿਆ ਹੈ। ਅਸੀਂ ਸਾਰੇ ਤੁਹਾਡੇ ਸਾਰਿਆਂ ਨੂੰ ਇਥੇ ਪਾ ਕੇ ਸਨਮਾਨਿਤ ਅਤੇ ਨਿਮਰ ਮਹਿਸੂਸ ਕਰ ਰਹੇ ਹਾਂ। ਜੇਕਰ ਕਿਸੇ ਨੂੰ ਕੋਈ ਅਸੁਵਿਧਾ ਹੋਈ ਤਾਂ ਮੈਨੂੰ ਅਫਸੋਸ ਹੈ... ਮੈਨੂੰ ਉਮੀਦ ਹੈ ਕਿ ਹਰ ਕੋਈ ਆਉਣ ਵਾਲੇ ਤਿੰਨ ਦਿਨਾਂ ਦਾ ਅਨੰਦ ਲਵੇਗਾ”।

ਉਨ੍ਹਾਂ ਅੱਗੇ ਕਿਹਾ,  “ਮੈਂ ਇਸ ਸਮਾਗਮ ਨੂੰ ਇੰਨਾ ਯਾਦਗਾਰੀ ਬਣਾਉਣ ਲਈ ਆਪਣੀ ਮਾਂ, ਅਪਣੇ ਪਿਤਾ, ਅਪਣੀ ਭੈਣ ਅਤੇ ਜੀਜਾ ਅਤੇ ਅਪਣੇ ਭਰਾ ਅਤੇ ਭਾਬੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ”। ਅਨੰਤ ਅੰਬਾਨੀ ਨੇ ਕਿਹਾ, “ਤੁਸੀਂ ਵੀ ਜਾਣਦੇ ਹੋ ਕਿ ਮੇਰੀ ਜ਼ਿੰਦਗੀ ਇੰਨੀ ਸੌਖੀ ਨਹੀਂ ਰਹੀ। ਮੈਂ ਬਚਪਨ ਤੋਂ ਹੀ ਕਈ ਬਿਮਾਰੀਆਂ ਦਾ ਸ਼ਿਕਾਰ ਹਾਂ। ਹਾਲਾਂਕਿ ਮੇਰੇ ਪਿਤਾ ਅਤੇ ਮਾਤਾ ਜੀ ਨੇ ਮੈਨੂੰ ਕਦੇ ਇਹ ਅਹਿਸਾਸ ਨਹੀਂ ਕਰਵਾਇਆ ਕਿ ਮੈਂ ਬੀਮਾਰ ਸੀ। ਉਨ੍ਹਾਂ ਨੇ ਮੈਨੂੰ ਹਰ ਸਮੇਂ ਹਿੰਮਤ ਦਿਤੀ”। ਅਨੰਤ ਦੀ ਗੱਲ ਸੁਣ ਕੇ ਮੁਕੇਸ਼ ਅੰਬਾਨੀ ਭਾਵੁਕ ਹੋ ਗਏ।

ਕਾਕਟੇਲ ਨਾਈਟ ਦੌਰਾਨ ਮੁਕੇਸ਼ ਅੰਬਾਨੀ ਨੇ ਵੀ ਭਾਸ਼ਣ ਦਿਤਾ। ਉਨ੍ਹਾਂ ਕਿਹਾ, 'ਜਦੋਂ ਵੀ ਮੈਂ ਅਨੰਤ ਨੂੰ ਦੇਖਦਾ ਹਾਂ ਤਾਂ ਮੈਨੂੰ ਅਪਣੇ ਪਿਤਾ ਧੀਰੂਭਾਈ ਅੰਬਾਨੀ ਦੀ ਝਲਕ ਦਿਖਾਈ ਦਿੰਦੀ ਹੈ। ਮੈਂ ਅਨੰਤ ਵਿਚ ਅਨੰਤ ਸ਼ਕਤੀ ਵੇਖਦਾ ਹਾਂ। ਉਹ ਹਮੇਸ਼ਾ ਧੀਰੂਭਾਈ ਦੇ ਚਹੇਤੇ ਰਹੇ ਹਨ’।

 

 
 
 
 
 
 
 
 
 
 
 
 
 
 
 

A post shared by Zoom TV (@zoomtv)

 

ਗਾਇਕ ਰਿਹਾਨਾ ਨੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਦੇ ਪਹਿਲੇ ਦਿਨ ਯਾਨੀ ਸ਼ੁਕਰਵਾਰ ਰਾਤ ਨੂੰ ਸਟੇਜ ਪਰਫਾਰਮੈਂਸ ਦਿਤੀ। ਇਸ ਤੋਂ ਬਾਅਦ ਵੰਤਾਰਾ ਥੀਮ 'ਤੇ ਡਰੋਨ ਸ਼ੋਅ ਕਰਵਾਇਆ ਗਿਆ। ਦੋਵੇਂ ਈਵੈਂਟ ਦੇਰ ਰਾਤ ਤਕ ਚੱਲੇ ਅਤੇ ਪੂਰਾ ਅੰਬਾਨੀ ਪਰਵਾਰ ਅਤੇ ਮਹਿਮਾਨ ਇਥੇ ਮੌਜੂਦ ਸੀ। ਗੁਜਰਾਤ ਦੇ ਜਾਮਨਗਰ ਵਿਚ ਚੱਲਣ ਵਾਲੇ 3 ਦਿਨਾਂ ਸਮਾਗਮ ਵਿਚ ਕਈ ਭਾਰਤੀ ਅਤੇ ਵਿਦੇਸ਼ੀ ਹਸਤੀਆਂ ਨੇ ਸ਼ਿਰਕਤ ਕੀਤੀ।

 (For more Punjabi news apart from 'Bad parenting fee' at Georgia restaurant, stay tuned to Rozana Spokesman)

Location: India, Gujarat, Jamnagar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement