
ਕਸ਼ਮੀਰ ਘਾਟੀ ਵਿਚ ਖ਼ੁਫ਼ੀਆ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿਉਂਕਿ ਸੂਬੇ ਵਿਚ 12 ਅਤਿਵਾਦੀਆਂ ਦੇ ਦਾਖ਼ਲ ਹੋਣ ਦੀ ਖ਼ੁਫ਼ੀਆ ਸੂਚਨਾ ਮਿਲੀ ਹੈ। ਕਸ਼ਮੀਰ ਘਾਟੀ ...
ਸ੍ਰੀਨਗਰ, ਕਸ਼ਮੀਰ ਘਾਟੀ ਵਿਚ ਖ਼ੁਫ਼ੀਆ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿਉਂਕਿ ਸੂਬੇ ਵਿਚ 12 ਅਤਿਵਾਦੀਆਂ ਦੇ ਦਾਖ਼ਲ ਹੋਣ ਦੀ ਖ਼ੁਫ਼ੀਆ ਸੂਚਨਾ ਮਿਲੀ ਹੈ। ਕਸ਼ਮੀਰ ਘਾਟੀ ਵਿਚ ਅਗਲੇ ਤਿੰਨ ਚਾਰ ਦਿਨਾਂ ਲਈ ਅਤਿਵਾਦੀ ਹਮਲਿਆਂ ਸਬੰਧੀ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ। ਪਾਕਿਸਤਾਨੀ ਅਤਿਵਾਦੀ ਸ੍ਰੀਨਗਰ ਖ਼ਾਸਕਰ ਕਸ਼ਸਮੀਰ ਦੇ ਦਖਣੀ ਜ਼ਿਲ੍ਹਿਆਂ ਵਿਚ ਫ਼ਿਦਾਇਨ ਹਮਲਿਆਂ ਨੂੰ ਅੰਜਾਮ ਦੇ ਸਕਦੇ ਹਨ। ਰੀਪੋਰਟਾਂ ਮੁਤਾਬਕ ਜੈਸ਼ ਏ ਮੁਹੰਮਦ ਦੇ 12 ਅਤਿਵਾਦੀ ਕਸ਼ਮੀਰ ਵਿਚ ਪ੍ਰਵੇਸ਼ ਕਰ ਚੁੱਕੇ ਹਨ। ਅਤਿਵਾਦੀ ਵੱਡੇ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਸ਼ ਰਚ ਰਹੇ ਹਨ।
ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਰਾਜ ਅਤੇ ਦਿੱਲੀ ਐਨਸੀਆਰ ਵਿਚ ਹਾਈ ਅਲਰਟ 'ਤੇ ਰਖਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਖ਼ਬਰ ਹੈ ਕਿ ਅਤਿਵਾਦੀ ਕਈ ਗੁੱਟਾਂ ਵਿਚ ਵੰਡੇ ਹੋਏ ਹਨ ਅਤੇ ਖ਼ੁਫ਼ੀਆ ਜਾਣਕਾਰੀ ਮੁਤਾਬਕ ਰਮਜ਼ਾਨ ਦੇ 17ਵੇਂ ਦਿਨ ਸਨਿਚਰਵਾਰ ਨੂੰ ਬਦਰ ਦੀ ਲੜਾਈ ਦੀ ਬਰਸੀ ਮੌਕੇ ਅਤਿਵਾਦੀ ਹਮਲੇ ਨੂੰ ਅੰਜਾਮ ਦੇ ਸਕਦੇ ਹਨ। ਪਾਕਿਸਤਾਨ ਕਸ਼ਮੀਰ ਵਿਚ ਸ਼ਾਂਤੀਪੂਰਨ ਰਮਜ਼ਾਨ ਨਹੀਂ ਚਾਹੁੰਦਾ। ਪਿਛਲੇ ਸਾਲ ਬਦਰ ਦੀ ਬਰਸੀ ਮੌਕੇ ਘਾਟੀ ਵਿਚ ਕਈ ਅਤਿਵਾਦੀ ਘਟਨਾਵਾਂ ਨੂੰ ਅੰਜਾਮ ਦਿਤਾ ਗਿਆ ਸੀ। ਉਸ ਸਮੇਂ ਵੀ ਅਤਿਵਾਦੀ ਘਟਨਾਵਾਂ ਦੀ ਜ਼ਿੰਮੇਵਾਰੀ ਜੈਸ਼ ਅਤਿਵਾਦੀ ਸੰਗਠਨ ਨੇ ਲਈ ਸੀ। (ਏਜੰਸੀ)