
ਪੱਛਮੀ ਬੰਗਾਲ ਦੇ ਪੁਰੂਲੀਆ ਵਿਚ ਇਕ ਹੋਰ ਭਾਜਪਾ ਵਰਕਰ ਦੀ ਲਾਸ਼ ਮਿਲੀ ਹੈ। ਪੁਰੂਲੀਆ ਦੇ ਡਾਭਾ ਪਿੰਡ ਵਚ ਇਹ ਲਾਸ਼ ਇਕ ਬਿਜਲੀ ਦੇ ਖੰਭੇ ...
ਕੋਲਕੱਤਾ : ਪੱਛਮੀ ਬੰਗਾਲ ਦੇ ਪੁਰੂਲੀਆ ਵਿਚ ਇਕ ਹੋਰ ਭਾਜਪਾ ਵਰਕਰ ਦੀ ਲਾਸ਼ ਮਿਲੀ ਹੈ। ਪੁਰੂਲੀਆ ਦੇ ਡਾਭਾ ਪਿੰਡ ਵਚ ਇਹ ਲਾਸ਼ ਇਕ ਬਿਜਲੀ ਦੇ ਖੰਭੇ ਨਾਲ ਲਟਕਦੀ ਹੋਈ ਮਿਲੀ। ਦਸਿਆ ਜਾ ਰਿਹਾ ਹੈ ਕਿ ਭਾਜਪਾ ਕਰਮਚਾਰੀ ਦੀ ਲਾਸ਼ ਇਕ ਖੰਭੇ ਨਾਲ ਲਟਕਦੀ ਹੋਈ ਮਿਲੀ। ਫਿਲਹਾਲ ਪੁਲਿਸ ਇਸ ਘਟਨਾ ਨੂੰ ਖੁਦਕੁਸ਼ੀ ਮੰਨ ਰਹੀ ਹੈ, ਜਦਕਿ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
bjp employee deathਦਸ ਦਈਏ ਕਿ ਇਹ ਦੂਜੀ ਘਟਨਾ ਹੈ, ਜਿਸ 'ਚ ਪੁਰੂਲੀਆ 'ਚ ਭਾਜਪਾ ਵਰਕਰ ਦੀ ਲਾਸ਼ ਇਸ ਤਰ੍ਹਾਂ ਲਟਕਦੀ ਹੋਈ ਮਿਲੀ ਹੈ। ਇਸ ਹਫ਼ਤੇ ਇਕ ਹੋਰ ਮਾਮਲੇ 'ਚ ਵੀ ਭਾਜਪਾ ਕਰਮਚਾਰੀ ਤ੍ਰਿਲੋਚਨ ਮਹਿਲਾ ਦੀ ਲਾਸ਼ ਇਕ ਦਰੱਖਤ ਨਾਲ ਲਟਕਦੀ ਮਿਲੀ ਸੀ। ਭਾਜਪਾ ਦਾ ਦੋਸ਼ ਹੈ ਕਿ ਇਸ ਦੇ ਪਿੱਛੇ ਟੀਐੱਮਸੀ ਦਾ ਹੱਥ ਹੈ ਅਤੇ ਟੀਐੱਮਸੀ ਪੁਰੂਲੀਆ ਤੋਂ ਵਿਰੋਧੀ ਧਿਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ।
bjp employee deathਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਨ੍ਹਾਂ ਘਟਨਾਵਾਂ ਦੀ ਨਿੰਦਾ ਕੀਤੀ ਹੈ ਅਤੇ ਸੂਬੇ ਦੀ ਟੀਐੱਸਸੀ ਸਰਕਾਰ 'ਤੇ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਟੀਐੱਮਸੀ ਨੇ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਬੇਬੁਨਿਆਦ ਦਸਿਆ ਹੈ। ਜ਼ਿਕਰਯੋਗ ਹੈ ਕਿ ਪੁਰੂਲੀਆ ਤੋਂ ਤ੍ਰਿਣਮੂਲ ਕਾਂਗਰਸ ਦੇ ਸਾਂਸਦ ਅਭਿਸ਼ੇਕ ਬੈਨਰਜੀ, ਜੋ ਕਿ ਟੀਐੱਮਸੀ ਮੁਖੀ ਅਤੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਹਨ।
bjp protestਪੱਛਮੀ ਬੰਗਾਲ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨੇ ਭਾਜਪਾ ਵਰਕਰ ਦੀ ਮੌਤ ਨੂੰ ਲੈ ਕੇ ਚੇਤਾਵਨੀ ਦਿਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਸਥਿਤੀ ਖ਼ਤਰਨਾਕ ਹੋ ਸਕਦੀ ਹੈ, ਕਿਉਂਕਿ ਇਸ ਨਾਲ ਮਕਸਦ ਦੀ ਪ੍ਰਪਾਤੀ ਲਈ ਕਈ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ ਹਨ।
bjp employee deathਲੀਪ ਘੋਸ਼ ਨੇ 24 ਉੱਤਰੀ ਪਰਗਨਾ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਤੋਂ ਟੀਐੱਮਸੀ ਲੋਕਾਂ ਦੀ ਹੱਤਿਆ ਕਰਕੇ ਸੂਬੇ ਨੂੰ ਵਿਰੋਧੀ ਧਿਰ ਖ਼ਤਮ ਕਰਨਾ ਚਾਹੁੰਦੀ ਹੈ ਉਹ ਬਹੁਤ ਖਤਰਨਾਕ ਹੋ ਸਕਦਾ ਹੈ। ਉਨ੍ਹਾਂ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਹ ਕਿਸ ਤਰ੍ਹਾਂ ਦੀ ਰਾਤਨੀਤੀ ਹੈ? ਕਿਸ ਤਰ੍ਹਾਂ ਦਾ ਪ੍ਰਸ਼ਾਸਨ ਹੈ?