
ਬਿਲਾੜਾ ਤੋਂ ਭਾਜਪਾ ਵਿਧਾਇਕ ਅਰਜੁਨ ਲਾਲ ਗਰਗ ਨੇ ਇਕ ਰੈਲੀ ਵਿਚ ਕਥਿਤ ਤੌਰ 'ਤੇ ਲੋਕਾਂ ਨੂੰ ਨਸ਼ੇ ਦੀ ਤਸਕਰੀ ਦੀ ਬਜਾਏ ਸੋਨੇ ਦੀ ਤਸਕਰੀ ...
ਜੋਧਪੁਰ : ਬਿਲਾੜਾ ਤੋਂ ਭਾਜਪਾ ਵਿਧਾਇਕ ਅਰਜੁਨ ਲਾਲ ਗਰਗ ਨੇ ਇਕ ਰੈਲੀ ਵਿਚ ਕਥਿਤ ਤੌਰ 'ਤੇ ਲੋਕਾਂ ਨੂੰ ਨਸ਼ੇ ਦੀ ਤਸਕਰੀ ਦੀ ਬਜਾਏ ਸੋਨੇ ਦੀ ਤਸਕਰੀ ਕਰਨ ਦੀ ਸਲਾਹ ਦਿਤੀ ਹੈ। ਇਹ ਮਾਮਲਾ ਜਦੋਂ ਮੀਡੀਆ ਵਿਚ ਸਾਹਮਣੇ ਆਇਆ ਤਾਂ ਭਾਜਪਾ ਖੇਮੇ ਵਿਚ ਹੜਕੰਪ ਮਚ ਗਿਆ। ਗਰਗ ਨੇ ਲੋਕਾਂ ਨੂੰ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਬਜਾਏ ਸੋਨੇ ਦੀ ਤਸਕਰੀ ਕਰਨ 'ਤੇ ਆਸਾਨੀ ਨਾਲ ਜ਼ਮਾਨਤ ਮਿਲ ਜਾਂਦੀ ਹੈ।
dewasi peoplesਇਹੀ ਨਹੀਂ, ਉਹ ਰੈਲੀ ਵਿਚ ਮੌਜੂਦ ਲੋਕਾਂ ਨੂੰ ਇਹ ਵੀ ਕਹਿੰਦੇ ਹਨ ਕਿ ਸੋਨੇ ਦੀ ਤਸਕਰੀ ਵਿਚ ਫੜੇ ਜਾਣਾ ਮਾਣ ਵਾਲੀ ਗੱਲ ਹੈ। ਗਰਗ ਨੇ ਦੇਵਾਸੀ ਸਮਾਜ ਦੇ ਮੈਂਬਰਾਂ ਸਾਹਮਣੇ ਬਿਆਨ ਵਿਚ ਇਹ ਵੀ ਕਿਹਾ ਕਿ ਉਹ ਹੈਰਾਨ ਹਨ ਕਿ ਵੱਡੀ ਗਿਣਤੀ ਵਿਚ ਲੋਕ ਨਾਰਕੋਟਿਕ ਡਰੱਗਸ ਐਂਡ ਸਾਈਕਾਟ੍ਰਾਪਿਕ ਸਬਸਟੰਸਸ (ਐਨਡੀਪੀਐਸ) ਐਕਟ ਤਹਿਤ ਜੋਧਪੁਰ ਜੇਲ੍ਹ ਵਿਚ ਬੰਦ ਹਨ, ਉਨ੍ਹਾਂ ਵਿਚ ਜ਼ਿਆਦਾਤਰ ਦੇਵਾਸੀ ਸਨ। ਗਰਗ ਨੇ ਕਿਹਾ ਕਿ ਮੈਂ ਤੁਹਾਨੂੰ ਦਸ ਦੇਵਾਂ ਕਿ ਨਸ਼ੇ ਦੀ ਤਸਕਰੀ ਵਿਚ ਦੇਵਾਸੀ ਸਮਾਜ ਦੇ ਲੋਕਾਂ ਨੇ ਬਿਸ਼ਨੋਈ ਸਮਾਜ ਦੇ ਲੋਕਾਂ ਦਾ ਰਿਕਾਰਡ ਤੋੜ ਦਿਤਾ ਹੈ।
Arjun Lal Gargਜੇਕਰ ਤੁਸੀਂ ਵਾਕਈ ਕੋਈ ਗ਼ੈਰਕਾਨੂੰਨੀ ਵਪਾਰ ਕਰਨਾ ਚਾਹੁੰਦੇ ਹੋ ਤਾਂ ਸੋਨੇ ਦੀ ਤਸਕਰੀ ਕਰੋ। ਦੋਹਾਂ ਵਿਚ ਇਕੋ ਜਿਹਾ ਫ਼ਾਇਦਾ ਹੈ ਪਰ ਸੋਨੇ ਦੀ ਤਸਕਰੀ ਨਸ਼ੇ ਦੇ ਵਪਾਰ ਤੋਂ ਜ਼ਿਆਦਾ ਸੁਰੱਖਿਅਤ ਹੈ। ਦੇਵਾਸੀ ਸਮਾਜ ਦੇ ਲੋਕ ਵੀ ਗਰਗ ਦੇ ਇਸ ਬਿਆਨ ਤੋਂ ਹੈਰਾਨ ਸਨ। ਰਾਇਕਾ ਰੈਲੀ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਦੇਵਾਸੀ ਦਾ ਕਹਿਣਾ ਹੈ ਕਿ ਮੈਂ ਇਹ ਗੱਲ ਨਹੀਂ ਮੰਨ ਸਕਦਾ ਕਿ ਜੋਧਪੁਰ ਜੇਲ੍ਹ ਵਿਚ ਵੱਡੀ ਗਿਣਤੀ ਵਿਚ ਬੰਦ ਲੋਕ ਦੇਵਾਸੀ ਸਮਾਜ ਦੇ ਹਨ। ਕਿਸੇ ਵੀ ਚੀਜ਼ ਦੀ ਤਸਕਰੀ ਕਰਨਾ ਅਪਰਾਧ ਹੈ।