
Reliance Jio ਆਪਣੇ ਗ੍ਰਾਹਕਾਂ ਦੇ ਲਈ ਇਕ ਵਾਰ ਫਿਰ ਤੋਂ ਆਫਰ ਲੈ ਕੇ ਆਇਆ ਹੈ।
Reliance Jio ਆਪਣੇ ਗ੍ਰਾਹਕਾਂ ਦੇ ਲਈ ਇਕ ਵਾਰ ਫਿਰ ਤੋਂ ਆਫਰ ਲੈ ਕੇ ਆਇਆ ਹੈ। ਇਸ ਵਿਚ Reliance Jio 5 ਦਿਨ ਤੱਕ ਰੋਜ਼ਨਾਂ 2 ਜੀਬੀ ਡੇਟਾ ਫ੍ਰੀ ਆਫਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਵੀ ਇਹ ਆਫਰ ਚਾਰ ਦਿਨਾਂ ਦੇ ਲਈ ਕੁਝ ਗ੍ਰਾਹਕਾਂ ਨੂੰ ਦਿੱਤਾ ਗਿਆ ਸੀ। ਇਹ ਆਫਰ ਵੀ ਦੇਸ਼ ਵਿਚ ਰੈਡਮ ਤਰੀਕੇ ਨਾਲ ਕੁਝ ਚੁਣਿੰਦਾ ਗ੍ਰਾਹਕਾਂ ਨੂੰ ਹੀ ਮਿਲੇਗਾ।
Reliance jio
Onlytech ਦੇ ਮੁਤਾਬਿਕ, ਕੁਝ ਜੀਓ ਯੂਜਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਅਕਾਉਂਟ ਵਿਚ 2 ਜੀਬੀ ਡਾਟਾ ਫ੍ਰੀ ਟਾਂਸਫਰ ਕਰ ਦਿੱਤਾ ਗਿਆ ਹੈ। ਜੀਓ ਅਕਾਉਂਟ ਵਿਚ ਇਸ ਪੈਕ ਨੂੰ ਰੈਂਡਮ ਬੇਸਿਸ ਵਿਚ ਕ੍ਰੇਡਿਟ ਕੀਤਾ ਗਿਆ ਹੈ। ਇਸ ਲ਼ਈ ਕੋਈ ਪੈਟਰਨ ਨਹੀਂ ਰੱਖਿਆ ਗਿਆ ਕਿ ਇਹ ਪੈਕ ਕਿਸ ਨੂੰ ਮਿਲੇਗਾ ਅਤੇ ਕਿਸ ਨੂੰ ਨਹੀਂ। ਤੁਹਾਨੂੰ ਇਹ ਡਾਟਾ ਆਫਰ ਮਿਲਿਆ ਹੈ ਜਾਂ ਨਹੀਂ ਇਸ ਲਈ ਤੁਹਾਨੂੰ ਮੈਨੂਅਲ ਤਰੀਕਾ ਅਪਣਾਉਣਾ ਪਵੇਗਾ।
Reliance Jio
ਇਸ ਡਾਟੇ ਨੂੰ ਚੈੱਕ ਕਰਨ ਲਈ ਗ੍ਰਾਹਕਾਂ ਨੂੰ ਮਾਈ ਜੀਓ ਐਪ ਦੇ ਮਾਈ ਪਲਾਨ ਵਿਚ ਜਾਣਾ ਹੋਵੇਗਾ। ਇਸ ਵਿਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੋ ਇਸ ਪਲਾਨ ਵਿਚ ਡਾਟਾ ਦਿੱਤਾ ਜਾਵੇਗਾ ਉਹ ਤੁਹਾਡਾ ਮੌਜੂਦਾ ਪੈਕ ਦੇ ਨਾਲ ਹੀ ਦਿੱਤਾ ਜਾਵੇਗਾ। ਜੇਕਰ ਉਦਾਹਰਨ ਦੇ ਨਾਲ ਸਮਝੀਏ ਤਾਂ ਜੇਕਰ ਤੁਹਾਡੇ ਕੋਲ 349 ਰੁਪਏ ਵਾਲਾ ਪ੍ਰੀਪੇਡ ਪੈਕ ਹੈ ਤਾਂ ਜਿਸ ਵਿਚ 3 ਜੀਬੀ ਡੇਲੀ ਡਾਟਾ ਮਿਲਦਾ ਹੈ।
Reliance jio
ਤਾਂ ਜੀਓ ਦੇ ਇਸ ਨਵੇਂ ਆਫਰ ਦੇ ਨਾਲ ਤੁਹਾਨੂੰ 5 ਦਿਨ ਲਈ 5 ਜੀਬੀ ਡਾਟਾ ਮਿਲੇਗਾ। ਇਸ ਦੇ ਨਾਲ ਹੀ ਕਾਲਿੰਗ ਅਤੇ ਐਸਐਮਐਸ ਦੇ ਫਾਇਦੇ ਵੀ ਮਿਲਣਗੇ। ਜ਼ਿਕਰਯੋਗ ਹੈ ਕਿ ਜੀਓ ਨੇ ਆਪਣੇ 98 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਬੰਦ ਕਰ ਦਿੱਤਾ ਹੈ। ਇਸ ਲ਼ਈ ਹੁਣ ਇਹ ਪਲਾਨ ਮਾਈ ਜੀਓ ਅਤੇ ਕੰਪਨੀ ਦੇ ਪਲਾਨ ਵਿਚ ਲਿਸਟਡ ਨਹੀਂ ਹੈ।
Reliance Jio