
ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ।
Arunachal Pradesh, Sikkim Election Results: ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ। ਸਿੱਕਮ ਵਿਚ ਸੱਤਾਧਾਰੀ ਸਿੱਕਮ ਕ੍ਰਾਂਤੀਕਾਰੀ ਮੋਰਚਾ (ਐਸਕੇਐਮ) ਨੂੰ ਰੁਝਾਨਾਂ ਵਿਚ ਮੁੜ ਬਹੁਮਤ ਮਿਲ ਗਿਆ ਹੈ। ਦੂਜੇ ਪਾਸੇ ਅਰੁਣਾਚਲ ਪ੍ਰਦੇਸ਼ 'ਚ ਭਾਜਪਾ ਮੁੜ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ।
ਅਰੁਣਾਚਲ ਪ੍ਰਦੇਸ਼ ਦੇ ਰੁਝਾਨ
ਅਰੁਣਾਚਲ ਪ੍ਰਦੇਸ਼ 'ਚ ਭਾਜਪਾ ਨੇ 13 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਦਕਿ ਉਹ 23 ਸੀਟਾਂ 'ਤੇ ਅੱਗੇ ਹੈ। ਪਾਰਟੀ ਪਹਿਲਾਂ ਹੀ ਇਥੇ ਬਿਨਾਂ ਮੁਕਾਬਲਾ 10 ਸੀਟਾਂ ਜਿੱਤ ਚੁੱਕੀ ਹੈ। ਨੈਸ਼ਨਲ ਪੀਪਲਜ਼ ਪਾਰਟੀ 4 'ਤੇ, ਪੀਪਲਜ਼ ਪਾਰਟੀ ਆਫ ਅਰੁਣਾਚਲ 2 'ਤੇ, ਨੈਸ਼ਨਲਿਸਟ ਕਾਂਗਰਸ ਪਾਰਟੀ 3 'ਤੇ ਅਤੇ ਆਜ਼ਾਦ 1 ਸੀਟ 'ਤੇ ਅੱਗੇ ਚੱਲ ਰਹੀ ਹੈ।
ਸਿੱਕਮ ਦੇ ਰੁਝਾਨ
ਸਿੱਕਮ ਵਿਚ ਸਿੱਕਮ ਕ੍ਰਾਂਤੀਕਾਰੀ ਮੋਰਚਾ (SKM) ਨੇ 11 ਸੀਟਾਂ ਜਿੱਤੀਆਂ ਹਨ। ਉਹ 20 ਸੀਟਾਂ 'ਤੇ ਅੱਗੇ ਹੈ। ਸਿੱਕਮ ਡੈਮੋਕ੍ਰੇਟਿਕ ਫਰੰਟ (SDF) 1 ਸੀਟ 'ਤੇ ਅੱਗੇ ਹੈ।
ਲੋਕ ਸਭਾ ਚੋਣਾਂ 'ਚ ਸਿੱਕਮ ਕ੍ਰਾਂਤੀਕਾਰੀ ਮੋਰਚਾ ਦਾ ਐਨਡੀਏ ਨਾਲ ਗਠਜੋੜ ਹੈ, ਪਰ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੀਆਂ ਹਨ। ਅਰੁਣਾਚਲ ਵਿਧਾਨ ਸਭਾ ਵਿਚ 60 ਅਤੇ ਸਿੱਕਮ ਵਿਚ 32 ਸੀਟਾਂ ਹਨ। 2019 ਵਿਚ ਭਾਜਪਾ ਨੇ ਅਰੁਣਾਚਲ ਵਿਚ 42 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। ਇਸ ਦੇ ਨਾਲ ਹੀ ਸਿੱਕਮ 'ਚ ਸਿੱਕਮ ਕ੍ਰਾਂਤੀਕਾਰੀ ਮੋਰਚਾ 32 'ਚੋਂ 17 ਸੀਟਾਂ ਨਾਲ ਸਰਕਾਰ 'ਚ ਹੈ।
(For more Punjabi news apart from Arunachal Pradesh, Sikkim Assembly Election Results Updates, stay tuned to Rozana Spokesman)