Bengaluru viral video: ਪਹਿਲਾਂ ਆਟੋ ਚਾਲਕ ਨੂੰ ਚੱਪਲਾਂ ਨੂੰ ਕੁੱਟਿਆ ਫਿਰ ਪੈਰ ਛੂਹ ਕੇ ਔਰਤ ਨੇ ਮੰਗੀ ਮੁਆਫ਼ੀ

By : PARKASH

Published : Jun 2, 2025, 2:36 pm IST
Updated : Jun 2, 2025, 2:36 pm IST
SHARE ARTICLE
First, the auto driver was beaten with slippers, then the woman apologized by touching his feet
First, the auto driver was beaten with slippers, then the woman apologized by touching his feet

Bengaluru viral video: ਵੀਡੀਉ ਵਾਇਰਲ ਹੋਣ ’ਤੇ ਪੁਲਿਸ ਨੇ ਔਰਤ ਤੇ ਉਸ ਦੇ ਪਤੀ ਨੂੰ ਕੀਤਾ ਗ੍ਰਿਫ਼ਤਾਰ

ਮੁਆਫ਼ੀ ਮੰਗਦੇ ਹੋਏ ਔਰਤ ਨੇ ਕਿਹਾ, ‘‘ਮੈਂ ਗਰਭਵਤੀ ਹਾਂ ਜਿਸ ਕਾਰਨ ਹਾਦਸੇ ਸਮੇਂ ਘਬਰਾ ਗਈ ਸੀ’’

Bengaluru viral video: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਐਤਵਾਰ ਨੂੰ ਇੱਕ ਆਟੋਰਿਕਸ਼ਾ ਚਾਲਕ ਨੂੰ ਚੱਪਲ ਨਾਲ ਕੁੱਟ ਦੇ ਦੋਸ਼ ਵਿੱਚ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਘਟਨਾ ਕੈਮਰੇ ਵਿੱਚ ਕੈਦ ਹੋ ਗਈ। ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਪੰਖੁੜੀ ਮਿਸ਼ਰਾ ਨਾਮਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ। ਐਤਵਾਰ ਨੂੰ ਪੁਲਿਸ ਸਟੇਸ਼ਨ ਤੋਂ ਉਸਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਬਾਅਦ ਵਿੱਚ, ਇੱਕ ਹੋਰ ਵੀਡੀਓ ਸਾਹਮਣੇ ਆਇਆ, ਜਿਸ ਵਿੱਚ ਉਹ ਅਤੇ ਉਸਦੇ ਪਤੀ ਨੂੰ ਆਟੋਰਿਕਸ਼ਾ ਚਾਲਕ ਤੋਂ ਮੁਆਫ਼ੀ ਮੰਗਦੇ ਅਤੇ ਉਸਦੇ ਪੈਰ ਛੂੰਦੇ ਦੇਖਿਆ ਜਾ ਸਕਦਾ ਹੈ।

ਦਸਣਯੋਗ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਔਰਤ ਆਪਣੇ ਪਤੀ ਨਾਲ ਸਕੂਟਰ ’ਤੇ ਜਾ ਰਹੀ ਸੀ। ਮਿਸ਼ਰਾ ਨੇ ਦਾਅਵਾ ਕੀਤਾ ਕਿ ਡਰਾਈਵਰ ਲੋਕੇਸ਼ ਨੇ ਉਸਦੇ ਪੈਰ ਕੁਚਲ ਦਿੱਤੇ, ਜਿਸ ਨਾਲ ਉਸ ਨੂੰ ਝਟਕਾ ਲੱਗ, ਕਿਉਂਕਿ ਉਹ ਗਰਭਵਤੀ ਸੀ ਅਤੇ ਚਿੰਤਤ ਸੀ। ਹਾਲਾਂਕਿ, ਆਟੋਰਿਕਸ਼ਾ ਚਾਲਕ ਨੇ ਮਿਸ਼ਰਾ ਦੇ ਇਸ ਦੋਸ਼ ਤੋਂ ਇਨਕਾਰ ਕੀਤਾ ਕਿ ਉਸਨੇ ਉਸਦਾ ਪੈਰ ਕੁਚਲ ਦਿੱਤਾ ਸੀ। ਘਟਨਾ ਤੋਂ ਬਾਅਦ, ਲੋਕੇਸ਼ ਨੇ ਔਰਤ ਦੀ ਚੱਪਲ ਨਾਲ ਉਸਨੂੰ ਕੁੱਟਣ ਦੀ ਵੀਡੀਓ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ। ਵੀਡੀਓ ਵਿੱਚ, ਉਸਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘‘ਵੀਡੀਓ ਬਣਾਏਗਾ? ਚੱਲ ਬਣਾ’’ ਫਿਰ ਉਸਨੇ ਕਿਸੇ ਨੂੰ ਫ਼ੋਨ ਕੀਤਾ ਅਤੇ ਉਸ ਵਿਅਕਤੀ ਨੂੰ ਕਿਹਾ ਕਿ ਡਰਾਈਵਰ ਉਸ ਨਾਲ ‘ਦੁਰਵਿਵਹਾਰ’ ਕਰ ਰਿਹਾ ਹੈ ਅਤੇ ਉਸਦੀ ਇੱਕ ਵੀਡੀਓ ਰਿਕਾਰਡ ਕਰ ਰਿਹਾ ਹੈ।

ਵੀਡੀਓ ਵਿੱਚ, ਮਿਸ਼ਰਾ ਦੇ ਪਤੀ ਨੂੰ ਸਕੂਟਰ ’ਤੇ ਬੈਠਾ ਦੇਖਿਆ ਜਾ ਸਕਦਾ ਹੈ। ਡਰਾਈਵਰ ਨੇ ਮੌਕੇ ’ਤੇ ਮੌਜੂਦ ਲੋਕਾਂ ਨੂੰ ਦੱਸਿਆ ਕਿ ਮਿਸ਼ਰਾ ਨੇ ਉਸ ਨਾਲ ਕੰਨੜ ਦੀ ਬਜਾਏ ਹਿੰਦੀ ਵਿੱਚ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ, ਇੱਕ ਹੋਰ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਔਰਤ ਅਤੇ ਉਸਦੇ ਪਤੀ ਨੂੰ ਆਟੋ ਰਿਕਸ਼ਾ ਡਰਾਈਵਰ ਤੋਂ ਮੁਆਫ਼ੀ ਮੰਗਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਡਰਾਈਵਰ ਦੇ ਪੈਰ ਵੀ ਛੂਹੇ। ਮਿਸ਼ਰਾ ਨੇ ਕਿਹਾ ਕਿ ਜਦੋਂ ਡਰਾਈਵਰ ਨੇ ਉਸ ਦਾ ਪੈਰ ਕੁਚਲਿਆ ਤਾਂ ਉਹ ਘਬਰਾ ਗਈ।

ਜਾਣਕਾਰੀ ਮੁਤਾਬਕ ਉਸ ਨੇ ਡਰਾਈਵਰ ਤੋਂ ਕਿਹਾ, ‘‘ਮੈਂ ਮੁਆਫ਼ੀ ਮੰਗਦੀ ਹਾਂ। ਮੈਂ ਗਰਭਵਤੀ ਹਾਂ। ਇਸ ਲਈ ਮੈਂ ਸੋਚ ਰਹੀ ਸੀ ਕਿ ਜੇਕਰ ਮੇਰਾ ਗਰਭਪਾਤ ਹੋ ਜਾਦਾਂ ਤਾਂ ਕੀ ਹੁੰਦਾ’’। ਉਸਨੇ ਇਹ ਵੀ ਕਿਹਾ ਕਿ ਉਸਨੂੰ ਕੰਨੜਗਾਂ ਪ੍ਰਤੀ ਕੋਈ ਨਫ਼ਰਤ ਨਹੀਂ ਹੈ। ਇਸ ਦੌਰਾਨ, ਉਸਦੇ ਪਤੀ ਨੇ ਕਿਹਾ ਕਿ ਉਹ ਤਿੰਨ ਮਹੀਨਿਆਂ ਤੋਂ ਬੰਗਲੁਰੂ ਵਿੱਚ ਰਹਿ ਰਹੇ ਹਨ ਅਤੇ ਉਸਨੂੰ ਆਪਣੇ ਜੱਦੀ ਸ਼ਹਿਰ ਨਾਲੋਂ ਸ਼ਹਿਰ ਜ਼ਿਆਦਾ ਪਸੰਦ ਹੈ। ਧਿਆਨ ਦੇਣ ਯੋਗ ਹੈ ਕਿ ਔਰਤ ਕਥਿਤ ਤੌਰ ’ਤੇ ਬਿਹਾਰ ਦੀ ਰਹਿਣ ਵਾਲੀ ਹੈ।

(For more news apart from Bengaluru Latest News, stay tuned to Rozana Spokesman)

SHARE ARTICLE

ਏਜੰਸੀ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement