Karnataka News : ਕੇਨਰਾ ਬੈਂਕ ਦੀ ਮੰਗੋਲੀ ਬ੍ਰਾਂਚ ’ਚੋਂ 59 ਕਿਲੋ ਸੋਨਾ ਚੋਰੀ
Published : Jun 2, 2025, 9:18 pm IST
Updated : Jun 2, 2025, 9:18 pm IST
SHARE ARTICLE
Karnataka News: 59 kg gold stolen from Canara Bank's Mongolian branch
Karnataka News: 59 kg gold stolen from Canara Bank's Mongolian branch

26 ਮਈ ਨੂੰ ਕੇਨਰਾ ਬੈਂਕ ਮੰਗੋਲੀ ਬ੍ਰਾਂਚ ਮੈਨੇਜਰ ਨੇ ਸ਼ਿਕਾਇਤ ਦਰਜ ਕਰਵਾਈ ਸੀ

ਵਿਜੇਪੁਰਾ (ਕਰਨਾਟਕ) : ਕਰਨਾਟਕ ਦੇ ਕੇਨਰਾ ਬੈਂਕ ਦੀ ਮੰਗੋਲੀ ਬ੍ਰਾਂਚ ’ਚੋਂ ਚੋਰਾਂ ਨੇ 59 ਕਿੱਲੋ ਸੋਨਾ ਚੋਰੀ ਕਰ ਲਿਆ। ਵਿਜੇਪੁਰਾ ਦੇ ਪੁਲਿਸ ਸੁਪਰਡੈਂਟ ਲਕਸ਼ਮਣ ਬੀ. ਨਿੰਬਰਗੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਸੋਨਾ ਉਨ੍ਹਾਂ ਲੋਕਾਂ ਨੇ ਜਮ੍ਹਾ ਕਰਵਾਇਆ ਸੀ, ਜਿਨ੍ਹਾਂ ਨੇ ਬੈਂਕ ਤੋਂ ਕਰਜ਼ਾ ਲਿਆ ਸੀ।

ਉਨ੍ਹਾਂ ਮੁਤਾਬਕ 26 ਮਈ ਨੂੰ ਕੇਨਰਾ ਬੈਂਕ ਮੰਗੋਲੀ ਬ੍ਰਾਂਚ ਮੈਨੇਜਰ ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਕਿਹਾ ਕਿ ਸਟਾਫ ਨੇ 23 ਮਈ ਦੀ ਸ਼ਾਮ ਨੂੰ ਬੈਂਕ ਨੂੰ ਤਾਲਾ ਲਗਾ ਦਿਤਾ ਸੀ। 24 ਅਤੇ 25 ਮਈ (ਚੌਥੇ ਸਨਿਚਰਵਾਰ ਅਤੇ ਐਤਵਾਰ) ਨੂੰ ਬੈਂਕ ਬੰਦ ਰਹੇ।

26 ਮਈ ਨੂੰ, ਜਦੋਂ ਚਪੜਾਸੀ ਬ੍ਰਾਂਚ ਸਾਫ਼ ਕਰਨ ਲਈ ਵਾਪਸ ਆਇਆ, ਤਾਂ ਉਸ ਨੇ ਵੇਖਿਆ ਕਿ ਸ਼ਟਰ ਦੇ ਤਾਲੇ ਕੱਟੇ ਹੋਏ ਸਨ। ਤੁਰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਚੋਰ ਬੈਂਕ ’ਚ ਦਾਖਲ ਹੋਏ ਸਨ ਅਤੇ ਚੋਰੀ ਕੀਤੀ ਸੀ। ਬੈਂਕ ਅਧਿਕਾਰੀਆਂ ਨੇ ਲੁੱਟ ਦਾ ਮੁਲਾਂਕਣ ਕੀਤਾ ਹੈ ਅਤੇ ਪਾਇਆ ਹੈ ਕਿ 59 ਕਿਲੋ ਸੋਨਾ ਚੋਰੀ ਹੋਇਆ ਸੀ। ਇਹ ਸੋਨਾ ਸੋਨੇ ਦੇ ਕਰਜ਼ੇ ਦੇ ਬਦਲੇ ਬੈਂਕ ’ਚ ਜਮ੍ਹਾ ਕਰਵਾਇਆ ਗਿਆ ਸੀ।

ਉਨ੍ਹਾਂ ਦਸਿਆ ਕਿ ਮਾਮਲੇ ਦੀ ਜਾਂਚ ਲਈ ਅੱਠ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਚੋਰੀ 24 ਅਤੇ 25 ਮਈ ਦੀ ਦਰਮਿਆਨੀ ਰਾਤ ਨੂੰ ਹੋਈ ਹੋਵੇਗੀ। ਪੁਲਿਸ ਅਫ਼ਸਰ ਨੇ ਕਿਹਾ, ‘‘ਜਾਂਚ ਜਾਰੀ ਹੈ। ਅਸੀਂ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਅਤੇ ਮਾਮਲੇ ਨੂੰ ਇਸ ਦੇ ਤਰਕਸੰਗਤ ਅੰਤ ਤਕ ਲੈ ਜਾਵਾਂਗੇ।’’

Location: India, Karnataka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement