
ਅਤਿਵਾਦੀ ਸੰਗਠਨ ਆਈਐਸਆਈਐਸ ਨੇ ਇਲਾਹਾਬਾਦ ਦੇ ਇੱਕ ਨੌਜਵਾਨ ਨੂੰ ਅਪਣਾ ਏਜੰਟ ਬਣਨ ਦਾ ਸੱਦਾ ਦਿੱਤਾ ਹੈ।
ਅਲਾਹਾਬਾਦ, ਅਤਿਵਾਦੀ ਸੰਗਠਨ ਆਈਐਸਆਈਐਸ ਨੇ ਇਲਾਹਾਬਾਦ ਦੇ ਇੱਕ ਨੌਜਵਾਨ ਨੂੰ ਅਪਣਾ ਏਜੰਟ ਬਣਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਭਾਰਤੀ ਖੂਫ਼ੀਆ ਏਜੰਸੀਆਂ ਦੀ ਜਾਣਕਾਰੀ ਉਨ੍ਹਾਂ ਨੂੰ ਦੇਵੇਗਾ ਤਾਂ ਉਹ ਬਦਲੇ ਵਿਚ ਉਸਨੂੰ ਪ੍ਰਤੀ ਮਹੀਨਾ 5,000 ਡਾਲਰ ਦੇਣਗੇ। ਦੱਸ ਦਈਏ ਕਿ ਗੱਲ ਨਾ ਮੰਨਣ ਉੱਤੇ ਉਸਨੂੰ ਅੰਜਾਮ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਹੈ। ਵਟਸਐਪ ਉੱਤੇ ਇਹ ਮੈਸੇਜ ਆਉਣ ਤੋਂ ਬਾਅਦ ਨੌਜਵਾਨ ਅਤੇ ਉਸਦਾ ਪਰਿਵਾਰ ਡਰ ਵਿਚ ਹਨ। ਨੌਜਵਾਨ ਨੇ ਇਸ ਗੱਲ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ISIS Latterਨੌਜਵਾਨ ਦੇ ਦੱਸਣ 'ਤੇ ਪੁਲਿਸ ਨੇ ਤੁਰਤ ਮੁਕੱਦਮਾ ਦਰਜ ਕਰ ਇਸ ਗੱਲ ਦੀ ਜਾਣਕਾਰੀ ਏਟੀਐਸ ਅਤੇ ਖੂਫ਼ੀਆ ਏਜਸੀਆਂ ਨੂੰ ਦਿੱਤੀ ਹੈ। ਐਸਐਸਪੀ ਨਿਤੀਨ ਤੀਵਾਰੀ ਦੀ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਆਈਐਸਆਈ ਨੇ ਗਰੁਪ ਨਾਲ ਜੁੜਣ ਦਾ ਸੱਦਾ ਦਿੱਤਾ ਹੈ ਉਹ ਮੁੰਡੇਰਾ ਇਲਾਕੇ ਦਾ ਰਹਿਣ ਵਾਲਾ ਹੈ। ਦੱਸ ਦਈਏ ਕਿ ਨੌਜਵਾਨ ਮਹਾਰਾਸ਼ਟਰ ਦੇ ਠਾਣੇ ਸਥਿਤ ਲੋਕਮਾਨੀਏ ਨਗਰ ਪਾਂਡਾ ਵਿਚ ਪ੍ਰਾਇਵੇਟ ਨੌਕਰੀ ਕਰਦਾ ਹੈ। ਇਨ੍ਹਾਂ ਦਿਨਾਂ ਵਿਚ ਉਹ ਇਲਾਹਾਬਾਦ ਆਇਆ ਹੋਇਆ ਹੈ।
ISIS Latterਨੌਜਵਾਨ ਨੇ ਸ਼ਿਕਾਇਤ ਦਰਜ ਕਾਰਵਾਈ ਹੈ ਕਿ ਵੀਰਵਾਰ ਨੂੰ ਘਰ ਵਿਚ ਉਹ ਮੋਬਾਈਲ ਉੱਤੇ ਮੂਵੀ ਦੇਖ ਰਿਹਾ ਸੀ ਉਦੋਂ ਅਚਾਨਕ ਇਕ ਵਟਸਐਪ ਆਈਡੀ ਤੋਂ ਇੱਕ ਮੈਸੇਜ ਆਇਆ। ਉਸਨੇ ਦੱਸਿਆ ਕਿ ਉਸਦਾ ਨੰਬਰ ਆਈਐਸਆਈਐਸ ਇੰਡਿਆ ਗਰੁਪ ਵਿਚ ਐਡ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸਦੇ ਕੋਲ ਲਗਾਤਾਰ ਅਮਰੀਕਾ ਦੇ ਨੰਬਰ ਤੋਂ ਵੀ ਫੋਨ ਆ ਰਿਹਾ ਹੈ। ਐਸਐਸਪੀ ਨੇ ਦੱਸਿਆ ਕਿ ਇਹ ਮਾਮਲਾ ਕੋਈ ਆਮ ਨਹੀਂ ਹੈ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ।
ISIS Latter on Whatsapp ਸਥਾਨਕ ਪੱਧਰ ਉੱਤੇ ਐਫ਼ਆਈਆਰ ਦਰਜ ਕਰ ਕੇ ਸਾਇਬਰ ਸੇਲ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸਦੀ ਜਾਂਚ ਸੁਰੱਖਿਆ ਏਜੰਸੀਆਂ ਵੱਖ ਤੋਂ ਕਰਨਗੀਆਂ, ਮਾਮਲਾ ਏਟੀਐਸ ਨੂੰ ਸਪੁਰਦ ਕੀਤਾ ਜਾਵੇਗਾ ਅਤੇ ਮਾਮਲੇ ਦੀ ਤਹ ਤੱਕ ਜਾਕੇ ਕੜੀਆਂ ਜੋੜੀਆਂ ਜਾਣਗੀਆਂ। ਨੌਜਵਾਨ ਦਾ ਨੰਬਰ ਗਰੁੱਪ 'ਚ ਪਾਏ ਜਾਣ ਤੋਂ ਬਾਅਦ ਉਹ ਘਬਰਾ ਗਿਆ ਅਤੇ ਉਸਨੇ ਤੁਰਤ ਗਰੁੱਪ ਲੈਫਟ ਕਰ ਦਿੱਤਾ ਪਰ ਉਸਨੂੰ ਫਿਰ ਗਰੁਪ ਵਿਚ ਜੋੜ ਦਿੱਤਾ ਗਿਆ। ਉਸਨੇ ਦੁਬਾਰਾ ਗਰੁਪ ਛੱਡਿਆ ਤਾਂ ਉਸਨੂੰ ਫਿਰ ਜੋੜ ਲਿਆ ਗਿਆ।
ਉਸ ਤੋਂ ਬਾਅਦ ਨੌਜਵਾਨ ਦੇ ਮੋਬਾਈਲ ਉੱਤੇ ਅਮਰੀਕਾ ਦੇ ਨੰਬਰ ਤੋਂ ਇੱਕ ਕਾਲ ਆਈ ਅਤੇ ਫੋਨ ਕਰਨ ਵਾਲੇ ਨੇ ਗਰੁਪ ਛੱਡਣ ਉੱਤੇ ਪਰਿਵਾਰ ਵਾਲਿਆਂ ਨੂੰ ਅੰਜਾਮ ਭੁਗਤਣ ਦੀ ਧਮਕੀ ਵੀ ਦਿੱਤੀ। ਆਈਐਸਆਈਐਸ ਇੰਡਿਆ ਨਾਮ ਦੇ ਗਰੁਪ ਤੋਂ ਆਏ ਮੈਸੇਜ ਵਿਚ ਅੰਗਰੇਜ਼ੀ ਵਿਚ ਲਿਖਿਆ ਕਿ ਕੀ ਤੂੰ ਸਾਡੇ ਆਰਗਨਾਇਜੇਸ਼ਨ ਵਿਚ ਬਤੌਰ ਜਾਸੂਸ ਕੰਮ ਕਰਨਾ ਚਾਹੁੰਦਾ ਹੈ?
ISISਜੇਕਰ ਤੂੰ ਸਾਡੇ ਨਾਲ ਕੰਮ ਕਰਨ ਨੂੰ ਤਿਆਰ ਹੈਂ ਤਾਂ ਆਪਣਾ ਪਤਾ ਅਤੇ ਪੇਸ਼ਾ ਮੈਸੇਜ ਕਰ। ਲਿਖਿਆ ਸੀ ਕਿ ਤੈਨੂੰ 5000 ਡਾਲਰ ਹਰ ਮਹੀਨੇ ਇੰਡਿਅਨ ਏਜੰਸੀ ਦੀ ਜਾਣਕਾਰੀ ਸਾਨੂੰ ਦੇਣ ਲਈ ਦਿੱਤੇ ਜਾਣਗੇ। ਯਾਦ ਰਹੇ ਕਿ ਤੂੰ ਸਾਡੇ ਸਾਈਬਰ ਆਰਮੀ ਦੁਆਰਾ ਮਾਰਕ ਕੀਤਾ ਗਿਆ ਹੈਂ। ਅਸੀ ਜਾਣਦੇ ਹਾਂ ਤੂੰ ਸਾਡਾ ਸਾਥ ਜ਼ਰੂਰ ਦੇਵੇਂਗਾ, ਬਿਨਾਂ ਕੋਈ ਸਵਾਲ ਕੀਤੇ।