
ਭਾਰਤੀ ਜਲ ਸੈਨਾ ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਕੇਂਦਰ ਸਰਕਾਰ ਦੇ ‘ਸਮੁੰਦਰ ਸੇਤੂ’ ਮਿਸ਼ਨ ਤਹਿਤ ਅੱਜ ਈਰਾਨ
ਤੂਤੀਕੋਰਿਨ, 1 ਜੁਲਾਈ : ਭਾਰਤੀ ਜਲ ਸੈਨਾ ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਕੇਂਦਰ ਸਰਕਾਰ ਦੇ ‘ਸਮੁੰਦਰ ਸੇਤੂ’ ਮਿਸ਼ਨ ਤਹਿਤ ਅੱਜ ਈਰਾਨ ਤੋਂ 600 ਤੋਂ ਵਧੇਰੇ ਭਾਰਤੀ ਨਾਗਰਿਕਾਂ ਨੂੰ ਵਾਪਸ ਵਤਨ ਲੈ ਕੇ ਆਈ। ਭਾਰਤੀ ਜਲ ਸੈਨਾ ਦਾ ਜਹਾਜ਼ ਆਈ. ਐਨ.ਐਸ. ਜਲਸ਼ਵਾ ਈਰਾਨ ਤੋਂ 687 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਇਆ ਅਤੇ ਇਥੇ ਵੀ. ਓ. ਸੀ. ਬੰਦਰਗਾਹ ’ਤੇ ਪਹੁੰਚਿਆ।
File Photo
ਜ਼ਿਕਰਯੋਗ ਹੈ ਕਿ ਜਹਾਜ਼ 24 ਜੂਨ ਨੂੰ ਈਰਾਨ ਦੇ ਬੰਦਰ ਅੱਬਾਸ ਤੋਂ ਰਵਾਨਾ ਹੋਇਆ ਸੀ। ਅਧਿਕਾਰੀਆਂ ਨੇ ਦਸਿਆ ਕਿ ਅੱਜ ਵਤਨ ਵਾਪਸ ਪਹੁੰਚਣ ਵਾਲੇ ਲੋਕ ਤਾਮਿਲਨਾਡੂ ਅਤੇ ਕੇਰਲ ਦੇ ਹਨ। ਜਹਾਜ਼ ਦੇ ਪਹੁੰਚਣ ਤੋਂ ਬਾਅਦ ਬੰਦਰਗਾਹ ਦੇ ਸਿਹਤ ਅਧਿਕਾਰੀਆਂ ਨੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਦੇ ਸਾਮਾਨ ਨੂੰ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਾਇਰਸ ਮੁਕਤ ਕੀਤਾ ਗਿਆ। ਯਾਤਰੀਆਂ ਤੋਂ ਸਵੈ-ਘੋਸ਼ਣਾ ਪੱਤਰ ਲਏ ਗਏ ਅਤੇ ਇਮੀਗ੍ਰੇਸ਼ਨ ਤੇ ਕਸਟਮ ਮਹਿਕਮੇ ਵਲੋਂ ਜਾਂਚ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਬਸਾਂ ਜ਼ਰੀਏ ਸਬੰਧਤ ਜ਼ਿਲਿ੍ਹਆਂ ਵਿਚ ਲਿਜਾਇਆ ਗਿਆ। (ਏਜੰਸੀ)