ਮੋਦੀ ਦੇ 'ਨਿਊ ਇੰਡੀਆ' 'ਚ ਮਾਨਵਤਾ ਦੀ ਜਗ੍ਹਾ ਨਫ਼ਰਤ ਦਾ ਬੋਲਬਾਲਾ : ਰਾਹੁਲ ਗਾਂਧੀ
Published : Jul 23, 2018, 4:41 pm IST
Updated : Jul 23, 2018, 4:41 pm IST
SHARE ARTICLE
Rahul Gandhi and Narender Modi
Rahul Gandhi and Narender Modi

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਲਿਖਿਆ ਹੈ ਕਿ ਅਲਵਰ ਵਿਚ ਮਾਬ ਲਿੰਚਿੰਗ ਦੇ ਸ਼ਿਕਾਰ, ਮਰ ਰਹੇ ...

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਲਿਖਿਆ ਹੈ ਕਿ ਅਲਵਰ ਵਿਚ ਮਾਬ ਲਿੰਚਿੰਗ ਦੇ ਸ਼ਿਕਾਰ, ਮਰ ਰਹੇ ਅਕਬਰ ਖ਼ਾਨ ਨੂੰ ਸਿਰਫ਼ 6 ਕਿਲੋਮੀਟਰ ਦੂਰ ਹਸਪਤਾਲ ਪਹੁੰਚਾਉਣ ਵਿਚ ਪੁਲਿਸ ਨੂੰ ਤਿੰਨ ਘੰਟੇ ਲੱਗ ਗਏ, ਕਿਉਂ? ਉਨ੍ਹਾਂ ਨੇ ਰਸਤੇ ਵਿਚ ਹੀ ਟੀ ਬ੍ਰੇਕ ਲਿਆ। ਇਹ ਮੋਦੀ ਦਾ ਕਰੂਰ 'ਨਵਾਂ ਇੰਡੀਆ' ਹੈ, ਜਿੱਥੇ ਇਨਸਾਨੀਅਤ ਦੀ ਜਗ੍ਹਾ ਨਫ਼ਰਤ ਨੇ ਲੈ ਲਈ ਹੈ ਅਤੇ ਲੋਕਾਂ ਨੂੰ ਕੁੱਟ-ਕੁੱਟ ਕੇ ਮਰਨ ਲਈ ਛੱਡ ਦਿਤਾ ਜਾਂਦਾ ਹੈ। 

Rahul Gandhi Rahul Gandhiਉਥੇ ਅਲਵਰ ਮਾਬ ਲਿੰਚਿੰਗ ਦੀ ਘਟਨਾ ਤੋਂ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮਾਬ ਲਿੰਚਿੰਗ 'ਤੇ ਮੰਤਰਾਲਾ ਵਿਚ ਮੀਟਿੰਗ ਕਰਨਗੇ। ਹਰ ਘਟਨਾ ਦੇ ਬਾਅਦ ਮੈਂ ਬਿਆਨ ਨਹੀਂ ਦੇ ਸਕਦਾ। ਉਥੇ ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਵਾਲਿਆਂ ਦੀ ਗ਼ਲਤੀ ਪਾਈ ਗਈ ਤਾਂ ਉਨ੍ਹਾਂ 'ਤੇ ਸਖ਼ਤ ਕਾਰਵਾਈ ਹੋਵੇਗੀ। 

Rahul Gandhi Rahul Gandhiਦਸ ਦਈਏ ਕਿ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਗਊ ਤਸਕਰੀ ਦੇ ਸ਼ੱਕ ਵਿਚ 28 ਸਾਲਾਂ ਦੇ ਮੁਸਲਿਮ ਨੌਜਵਾਨ ਅਕਬਰ ਖ਼ਾਨ ਦੀ ਕੁੱਟ-ਕੁੱਟ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਵਧੀਕ ਐਸਪੀ ਰੈਂਕ ਦੇ ਇਕ ਅਧਿਕਾਰੀ ਨੂੰ ਸੌਂਪੀ ਗਈ ਹੈ। 

Rahul Gandhi Rahul Gandhiਦੇਸ਼ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਭੀੜ ਵਲੋਂ ਮਾਰਕੁੱਟ ਕਰ ਕੇ ਹੱਤਿਆ ਕਰਨ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿਚ 26 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਮਾਬ ਲਿੰਚਿੰਗ ਬਾਰੇ ਸਰਕਾਰ ਕੋਲ ਅੰਕੜੇ ਹੀ ਮੌਜੂਦ ਨਹੀਂ ਹਨ, ਭਾਵ ਕਿ ਸਰਕਾਰ ਨੂੰ ਇਹ ਪਤਾ ਹੀ ਨਹੀਂ ਕਿ ਦੇਸ਼ ਵਿਚ ਇਸ ਤਰ੍ਹਾਂ ਦੀਆਂ ਕਿੰਨੀਆਂ ਘਟਨਾਵਾਂ ਹੋਈਆਂ ਹਨ ਅਤੇ ਇਨ੍ਹਾਂ ਵਿਚ ਕਿੰਨੇ ਲੋਕ ਮਾਰੇ ਗਏ ਹਨ। 

 Narender Modi and Rahul Gandhi Narender Modi and Rahul Gandhiਹੁਣ ਜਦੋਂ ਦੇਸ਼ ਭਰ ਵਿਚ ਇਨ੍ਹਾਂ ਘਟਨਾਵਾਂ ਦਾ ਬੋਲਬਾਲਾ ਲਗਾਤਾਰ ਵਧਣ ਲੱਗਿਆ ਹੈ ਤਾਂ ਅਪਰਾਧਕ ਅੰਕੜੇ ਇਕੱਠੇ ਕਰਨ ਵਾਲੀ ਸੰਸਥਾ ਐਨਸੀਆਰਬੀ ਪਹਿਲੀ ਵਾਰ ਇਨ੍ਹਾਂ ਅੰਕੜਿਆਂ ਨੂੰ ਅਪਣੀ ਸੂਚੀ ਵਿਚ ਸ਼ਾਮਲ ਕਰੇਗੀ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement