
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਮੋਦੀ 'ਤੇ ਅਪਣਾ ਹਮਲਾ ਜਾਰੀ ਰਖਦਿਆਂ ਦੋਸ਼ ਲਾਇਆ ਕਿ ਟੈਕਸਦਾਤਿਆਂ................
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਮੋਦੀ 'ਤੇ ਅਪਣਾ ਹਮਲਾ ਜਾਰੀ ਰਖਦਿਆਂ ਦੋਸ਼ ਲਾਇਆ ਕਿ ਟੈਕਸਦਾਤਿਆਂ ਨੂੰ ਅਗਲੇ 50 ਸਾਲਾਂ ਤਕ 'ਸ੍ਰੀ 56 ਦੇ ਮਿੱਤਰ' ਨੂੰ ਦੇਸ਼ ਵਲੋਂ ਖ਼ਰੀਦੇ ਜਾ ਰਹੇ 36 ਰਾਫ਼ੇਲ ਲੜਾਕੂ ਜਹਾਜ਼ਾਂ ਦੀ ਮੁਰੰਮਤ 'ਤੇ 1 ਲੱਖ ਕਰੋੜ ਰੁਪਏ ਅਦਾ ਕਰਨੇ ਪੈਣਗੇ। ਰਾਹੁਲ ਨੇ 'ਸ੍ਰੀ 56 ਦੇ ਮਿੱਤਰ' ਟਿਪਣੀ ਪ੍ਰਧਾਨ ਮੰਤਰੀ ਵਲ ਇਸ਼ਾਰਾ ਕਰਦਿਆਂ ਕੀਤੀ ਹੈ ਜਿਨ੍ਹਾਂ 2014 'ਚ ਅਪਣੀ ਛਾਤੀ 56 ਇੰਚ ਦੀ ਹੋਣ ਦਾ ਦਾਅਵਾ ਕੀਤਾ ਸੀ। ਕਾਂਗਰਸ ਪ੍ਰਧਾਨ ਨੇ ਰਿਲਾਇੰਸ ਇੰਫ਼ਰਾਸਟਰੱਕਚਰ ਦੇ ਨਿਵੇਸ਼ ਪ੍ਰਦਰਸ਼ਨੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ 'ਚ 'ਸੱਚਾਈ' ਸੀ,
ਜਿਸ ਨੂੰ ਕੁੱਝ ਸਮੇਂ ਬਾਅਦ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਪ੍ਰੈੱਸ ਕਾਨਫ਼ਰੰਸ 'ਚ ਝੁਠਲਾਉਂਦੇ ਦਿਸਣਗੇ। ਕਲ ਵੀ ਰਾਹੁਲ ਗਾਂਧੀ ਨੇ ਦੋਸ਼ ਲਾਉਂਦਿਆਂ ਕਿਹਾ ਸੀ ਕਿ 'ਸ੍ਰੀ 56 ਦੇ ਮਿੱਤਰ' ਨੂੰ ਰਾਫ਼ੇਲ ਕਰਾਰ ਨਾਲ ਅਸਲ 'ਚ 1.30 ਲੱਖ ਕਰੋੜ ਰੁਪਏ ਦਾ ਲਾਭ ਹੋਵੇਗਾ। ਇਸ ਸੌਦੇ ਨੂੰ ਲੈ ਕੇ ਕਾਂਗਰਸ ਭਾਜਪਾ ਸਰਕਾਰ 'ਤੇ ਲਗਾਤਾਰ ਹਮਲੇ ਕਰ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਦਿਆਂ ਰਿਲਾਇੰਸ ਡਿਫ਼ੈਂਸ ਨੂੰ ਲਾਭ ਪਹੁੰਚਾਉਣ ਦਾ ਦੋਸ਼ ਲਾ ਰਹੀ ਹੈ। (ਏਜੰਸੀਆਂ)