ਦਿੱਲੀ ਪੁਲਿਸ ਵਲੋਂ ਨੌਕਰੀ ਬਹਾਨੇ 100 ਲੋਕਾਂ ਨਾਲ ਠੱਗੀ ਮਾਰਨ ਵਾਲੇ 'ਬੰਟੀ-ਬਬਲੀ ਗ੍ਰਿਫ਼ਤਾਰ
Published : Aug 2, 2018, 10:24 am IST
Updated : Aug 2, 2018, 10:24 am IST
SHARE ARTICLE
Naina Singhal and Chetan Soni
Naina Singhal and Chetan Soni

ਦਿੱਲੀ ਪੁਲਿਸ ਨੇ ਨੌਕਰੀ ਦਿਵਾਉਣ ਦੇ ਨਾਂ 'ਤੇ ਠੱਗੀ ਕਰਨ ਵਾਲੇ 'ਬੰਟੀ ਬਬਲੀ' ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਦੋਸ਼ੀ ਨੌਜਵਾਨ ਅਤੇ ਲੜਕੀ ..

ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਨੌਕਰੀ ਦਿਵਾਉਣ ਦੇ ਨਾਂ 'ਤੇ ਠੱਗੀ ਕਰਨ ਵਾਲੇ 'ਬੰਟੀ ਬਬਲੀ' ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਦੋਸ਼ੀ ਨੌਜਵਾਨ ਅਤੇ ਲੜਕੀ ਲੋਕਾਂ ਤੋਂ ਅਲੱਗ-ਅਲੱਗ ਤਰੀਕੇ ਨਾਲ ਪੈਸੇ ਠੱਗਦੇ ਸਨ। ਖ਼ਾਸ ਗੱਲ ਇਹ ਹੈ ਕਿ ਦੋਵੇਂ ਦੋਸ਼ੀ ਟੇਕ ਸੇਵੀ ਅਤੇ ਪੜ੍ਹੇ ਲਿਖੇ ਹਨ। ਨੈਨਾ ਸਿੰਘਲ ਨੇ ਬੀਟੈਕ ਕੀਤਾ ਹੋਇਆ ਹੈ ਜਦਕਿ ਚੇਤਨ ਡਬਲ ਐਮਏ ਹੈ। ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਚੇਤਨ ਸੈਣੀ ਅਤੇ ਨੈਨਾ ਸਿੰਘਲ ਦੇ ਰੂਪ ਵਿਚ ਕੀਤੀ ਗਈ ਹੈ। ਪੁਲਿਸ ਦੀ ਮੁਢਲੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਦੋਵੇਂ ਗਾਜ਼ੀਆਬਾਦ ਵਿਚ ਇਕੱਠੇ ਰਹਿ ਰਹੇ ਸਨ। ਦੋਵਾਂ ਨੇ ਉਥੇ ਅਪਣਾ ਦਫ਼ਤਰ ਖੋਲ੍ਹਿਆ ਹੋਇਆ ਸੀ।

FraudFraudਦੋਵੇਂ ਦੋਸ਼ੀ ਲੋਕਾਂ ਨੂੰ ਨੌਕਰੀ ਦਿਵਾਉਣ ਦੇ ਨਾਂ 'ਤੇ ਠੱਗੀ ਕਰਦੇ ਸਨ। ਦੱਖਣ ਪੂਰਬੀ ਜ਼ਿਲ੍ਹਾ ਪੁਲਿਸ ਦੇ ਡੀਸੀਪੀ ਚਿੰਮਨ ਬਿਸ਼ਵਾਲ ਨੇ ਦਸਿਆ ਕਿ ਅਜੇ ਤਕ ਜਾਂਚ ਵਿਚ ਪਤਾ ਚੱਲਿਆ ਹੈ ਕਿ ਦੋਵੇਂ ਦੋਸ਼ੀਆਂ ਨੇ ਨੌਕਰੀ ਡਾਟ ਕਾਮ 'ਤੇ ਅਪਣੇ ਲਈ ਅਲੱਗ-ਅਲੱਗ ਕੰਪਨੀਆਂ ਰਜਿਸਟਰਡ ਕਰਵਾਈਆਂ। ਇਨ੍ਹਾਂ ਸਾਈਟਾਂ ਦੀ ਮਦਦ ਨਾਲ ਹੀ ਉਹ ਲੋਕਾਂ ਨੂੰ ਨੌਕਰੀ ਦੇਣ ਦਾ ਲਾਲਚ ਦਿੰਦੇ ਸਨ। ਇਨ੍ਹਾਂ ਸਾਈਟਾਂ ਨੂੰ ਇਨ੍ਹਾਂ ਨੇ ਫ਼ਰਜ਼ੀ ਕਾਗਜ਼ਾਤ ਦੇ ਆਧਾਰ 'ਤੇ ਰਜਿਸਟਰਡ ਕਰਵਾਇਆ ਸੀ। ਲੋਕਾਂ ਤੋਂ ਨੌਕਰੀ ਦੇਣ ਦੇ ਨਾਂਅ 'ਤੇ ਇਹ ਪਹਿਲਾਂ ਉਨ੍ਹਾਂ ਤੋਂ ਸਕਿਓਰਟੀ ਡਿਪਾਜਿਟ ਮੰਗਦੇ ਸਨ। ਇਕ ਵਾਰ ਸਕਿਓਰਟੀ ਮਨੀ ਅਕਾਊਂਟ ਆਉਂਦੇ ਹੀ ਉਹ ਪੈਸੇ ਕਢਵਾ ਕੇ ਖ਼ਾਤਾ ਬੰਦ ਕਰਵਾ ਲੈਂਦੇ ਸਨ। 

AresstAresstਪੁਲਿਸ ਦੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਦੋਸ਼ੀਆਂ ਨੇ ਜੋ ਖ਼ਾਤੇ ਖੁਲ੍ਹਵਾਏ ਸਨ, ਉਸ ਨੂੰ ਪੈਸੇ ਕਢਵਾਉਣ ਤੋਂ ਬਾਅਦ ਬੰਦ ਕਰਵਾ ਦਿੰਦੇ ਸਨ। ਪੁਲਿਸ ਪੁਛਗਿਛ ਵਿਚ ਦੋਸ਼ੀਆਂ ਨੇ ਮੰਨਿਆ ਕਿ ਅਜੇ ਤਕ ਉਨ੍ਹਾਂ ਨੇ 50 ਤੋਂ ਜ਼ਿਆਦਾ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ ਹੈ। ਪੁਲਿਸ ਨੇ ਦੋਸ਼ੀਆਂ ਦੇ ਕੋਲੋਂ ਦਰਜਨਾਂ ਪੈਨ ਕਾਰਡ, ਪਾਸਬੁੱਕ, ਏਟੀਐਮ ਕਾਰਡ, ਮੋਬਾਈਲ ਫ਼ੋਨ ਅਤੇ ਨਕਲੀ ਜਾਬ ਲੈਟਰ ਵੀ ਬਰਾਮਦ ਕੀਤੇ ਹਨ। ਪੁਲਿਸ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਵਿਚ ਜੁਟੀ ਹੈ। 
ਜ਼ਿਕਰਯੋਗ ਹੈ ਕਿ ਇਸੇ ਸਾਲ ਫਰਵਰੀ ਵਿਚ ਦਿੱਲੀ ਪੁਲਿਸ ਨੇ ਇਕ ਅਜਿਹੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਮਲਟੀਨੈਸ਼ਨਲ ਕੰਪਨੀਆਂ ਵਿਚ ਨੌਕਰੀਆਂ ਦਿਵਾਉਣ ਦੇ ਨਾਂ 'ਤੇ ਠੱਗੀ ਕਰਦਾ ਸੀ।

Job FraudJob Fraudਪੁਲਿਸ ਨੇ ਦੋਸ਼ੀਆਂ ਦੇ ਕੋਲੋਂ ਕਈ ਫ਼ਰਜ਼ੀ ਦਸਤਾਵੇਜ਼ ਅਤੇ ਲੈਪਟਾਪ ਵੀ ਕਬਜ਼ੇ ਵਿਚ ਲਿਆ ਹੈ। ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਅੰਕੁਸ਼ ਦੇ ਰੂਪ ਵਿਚ ਕੀਤੀ ਗਈ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਦੋਸ਼ੀ ਦੁਆਰਾ ਅਲੱਗ-ਅਲੱਗ ਜਗ੍ਹਾ ਕੰਪਨੀ ਚਲਾਉਂਦੇ ਹੋਏ 100 ਤੋਂ ਜ਼ਿਆਦਾ ਲੋਕਾਂ ਨੂੰ ਠੱਗਣ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ ਪੁਲਿਸ ਨੂੰ ਅਜੇ ਤਕ ਸਿਰਫ਼ 50 ਅਜਿਹੇ ਲੋਕਾਂ ਦੇ ਬਾਰੇ ਵਿਚ ਪਤਾ ਚੱਲਿਆ , ਜਿਨ੍ਹਾਂ ਨੂੰ ਗਿਰੋਹ ਨੇ ਠੱਗਿਆ ਹੈ। ਸ਼ਾਹਦਰਾ ਜ਼ਿਲ੍ਹਾ ਉਪ ਪੁਲਿਸ ਕਮਿਸ਼ਨਰ ਨੁਪੂਰ ਪ੍ਰਸਾਦ ਦੇ ਅਨੁਸਾਰ ਕੁੱਝ ਦਿਨ ਪਹਿਲਾਂ ਆਨੰਦ ਵਿਹਾਰ ਥਾਣੇ ਵਿਚ ਦੋਸ਼ੀਆਂ ਵਿਰੁਧ ਸ਼ਿਕਾਇਤ ਮਿਲੀ ਸੀ।

AresstAresstਇਸ ਤੋਂ ਬਾਅਦ ਪੁਲਿਸ ਦੀ ਵਿਸ਼ੇਸ਼ ਟੀਮ ਨੇ ਮਿਲੀ ਸ਼ਿਕਾਇਤ 'ਤੇ ਕੰਮ ਕਰਦੇ ਹੋਏ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕੀਤੀ। ਪੁਲਿਸ ਦੀ ਜਾਂਚ ਵਿਚ ਪਤਾ ਚੱਲਿਆ ਕਿ ਦੋਸ਼ੀ ਆਨੰਦ ਵਿਹਾਰ ਸਥਿਤ ਜਿਸ ਦਫ਼ਤਰ ਤੋਂ ਇਹ ਪਲੇਸਮੈਂਟ ਸੈੱਲ ਚਲਾ ਰਹੇ ਸਨ, ਉਹ ਫ਼ਰਜ਼ੀ ਦਸਤਾਵੇਜ਼ 'ਤੇ ਲਿਆ ਗਿਆ ਸੀ। ਟੀਮ ਨੇ ਪੀੜਤ ਦੁਆਰਾ ਦਿਤੇ ਗਏ ਉਨ੍ਹਾਂ ਦੇ ਫ਼ੋਨ ਨੰਬਰ ਦੀ ਵੀ ਜਾਂਚ ਕੀਤੀ, ਜਿਨ੍ਹਾਂ ਤੋਂ ਉਨ੍ਹਾਂ ਦੇ ਕੋਲ ਨੌਕਰੀ ਲਈ ਕਾਲ ਆਏ ਸਨ। ਜਾਂਚ ਦੌਰਾਨ ਹੀ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਇਸ ਕੰਪਨੀ ਦੀ ਇਕ ਹੋਰ ਬ੍ਰਾਂਚ ਜਗਤਪੁਰੀ ਇਲਾਕੇ ਵਿਚ ਚੱਲ ਰਹੀ ਹੈ। ਪੁਲਿਸ ਟੀਮ ਨੇ ਉਥੇ ਛਾਪੇਮਾਰੀ ਕਰ ਕੇ ਦੋ ਔਰਤਾਂ ਨੂੰ ਹਿਰਾਸਤ ਵਿਚ ਲਿਆ ਹੈ।

ਬਾਅਦ ਵਿਚ ਉਨ੍ਹਾਂ ਤੋਂ ਪੁਛਗਿਛ ਦੇ ਆਧਾਰ 'ਤੇ ਇਸ ਗਿਰੋਹ ਦੇ ਸਰਗਨਾ ਅਤੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਸੀਂ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਲੋੜ ਪੈਣ 'ਤੇ ਹੋਰ ਵੀ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement