ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਘੇਰੀ ਪੰਜਾਬ ਸਰਕਾਰ
Published : Aug 2, 2020, 3:46 pm IST
Updated : Aug 2, 2020, 3:46 pm IST
SHARE ARTICLE
Liquor Government of Punjab Captain Amarinder Singh
Liquor Government of Punjab Captain Amarinder Singh

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਦਾ ਕਹਿਣਾ ਹੈ...

ਚੰਡੀਗੜ੍ਹ: ਪੰਜਾਬ ਵਿਚ ਕਈ ਮੁੱਦਿਆਂ ਤੇਬੋਲਣ ਵਾਲੇ ਸੁਖਪਾਲ ਖਹਿਰਾ ਹੁਣ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਬੋਲੇ ਹਨ। ਨਾਜ਼ਾਇਜ਼ ਸ਼ਰਾਬ ਦਾ ਕੰਮ ਕਈ ਜ਼ਿਲ੍ਹਿਆਂ ਵਿਚ ਚਲ ਰਿਹਾ ਹੈ ਤੇ ਇਸ ਨਾਲ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ। “ਪੰਜਾਬ ਵਿਚ ਹੋਰ ਵੀ ਕਈ ਨਸ਼ੇ ਸ਼ਰੇਆਮ ਵਿਕਦੇ ਹਨ ਇਸ ਦੀ ਜ਼ਿੰਮੇਵਾਰ ਵੀ ਪੰਜਾਬ ਸਰਕਾਰ ਹੀ ਹੈ ਕਿਉਂ ਕਿ ਉਹਨਾਂ ਦੇ ਨੱਕ ਹੇਠ ਇਹ ਸਭ ਕੁੱਝ ਹੁੰਦਾ ਹੈ ਤੇ ਉਹ ਫਿਰ ਵੀ ਚੁੱਪ ਰਹਿੰਦੇ ਹਨ।”

PeoplePeople

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਮਾਝੇ ਵਿੱਚ ਜਿਸ ਜ਼ਹਿਰੀਲੀ ਸ਼ਰਾਬ ਕਾਰਨ 86 ਜਾਨਾਂ ਚਲੀਆਂ ਗਈਆ ਹਨ ਉਸ ਨੂੰ ਬਣਾਉਣ ਲਈ ਵਰਤੀ ਗਈ ਐਕਸਟਰਾ ਨਿਊਟਰਲ ਐਲਕੋਹਲ (ਈਐੱਨਏ) ਦੀ ਤਸਕਰੀ ਦੇ ਲਿੰਕ ਪਟਿਆਲਾ ਦੇ ਰਾਜਪੁਰਾ ਅਤੇ ਨੋਇਡਾ ਤੱਕ ਮਿਲੇ ਹਨ। ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਦੇ ਕਹਿਰ ਦੀ ਪੀੜ ਗੁਰਦਾਸਪੁਰ ਦੇ ਪਿੰਡ ਬਾਹਲੇਵਾਲ ਦੇ ਸ਼ੀਰਾ ਮਸੀਹ ਪਰਿਵਾਰ ਨੇ ਵੀ ਸਹੀ ਹੈ।

Sukhpal KhairaSukhpal Khaira

8 ਸਾਲ ਪਹਿਲਾਂ 6 ਅਗਸਤ 2012 ਨੂੰ ਨਕਲੀ ਸ਼ਰਾਬ ਕਾਰਨ ਸ਼ੀਰਾ ਮਸੀਹ ਨੇ ਆਪਣੇ ਪਤੀ ਸਣੇ ਘਰ ਦੇ 2 ਜੀਅ ਗੁਆ ਦਿੱਤੇ ਸੀ। ਉਸ ਵੇਲੇ ਅਕਾਲੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵਾਅਦੇ ਵੀ ਹੋਏ ਪਰ ਉਹ ਸਿਰਫ਼ ਵਾਅਦੇ ਹੀ ਰਹਿ ਗਏ। ਸਥਾਨਕ ਮੁਹੱਲਾ ਮੁਰਾਦਪੁਰਾ ਨਿਵਾਸੀ ਸੁਖਦੇਵ ਸਿੰਘ (35) ਪੁੱਤਰ ਧਰਮ ਸਿੰਘ ਜੋ ਸੰਘੇ ਸ਼ੈਲਰ ਵਿਖੇ ਮਜ਼ਦੂਰੀ ਕਰਦਾ ਸੀ ਨੇ ਬੀਤੀ ਰਾਤ ਜ਼ਹਿਰੀਲੀ ਸ਼ਰਾਬ ਪੀ ਲਈ ਜਿਸ ਦੀ ਸੁੱਤੇ ਪਏ ਮੌਤ ਹੋ ਗਈ।

Sukhbir Badal Sukhbir Badal

ਇਸ ਖ਼ਬਰ ਦਾ ਪਤਾ ਲੱਗਦੇ ਹੀ ਘਰ 'ਚ ਮੌਜੂਦ ਪਤਨੀ ਜੋਤੀ (32) ਦੀ ਸਦਮਾ ਨਾ ਸਹਾਰਦੇ ਹੋਏ ਦਮ ਤੋੜ ਗਈ। ਮ੍ਰਿਤਕ ਪਤੀ-ਪਤਨੀ ਆਪਣੇ ਪਿੱਛੇ 4 ਛੋਟੇ ਬੱਚੇ ਕਰਨਬੀਰ ਸਿੰਘ (13), ਗੁਰਪ੍ਰੀਤ ਸਿੰਘ (11), ਅਰਸ਼ਪ੍ਰੀਤ ਸਿੰਘ (9) ਅਤੇ ਸੰਦੀਪ ਸਿੰਘ (6) ਛੱਡ ਗਏ ਹਨ। ਬੱਚਿਆਂ ਦੇ ਚਾਚਾ ਸਵਰਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦਾ ਪਾਲਣ ਪੋਸ਼ਨ ਕਰਨਾ ਇਕ ਵੱਡੀ ਚੁਣੌਤੀ ਹੋਵੇਗੀ।

Capt Amrinder SinghCapt Amrinder Singh

ਦੂਜੇ ਪਾਸੇ ਪਿੰਡ ਕੰਗ ਦੀ ਨਿਵਾਸੀ ਕਿਰਨਦੀਪ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੇ ਪਤੀ ਲਖਵਿੰਦਰ ਸਿੰਘ ਦੀ ਪਿੰਡ 'ਚ ਵਿੱਕਦੀ ਜ਼ਹਿਰੀਲੀ ਸ਼ਰਾਬ ਕਾਰਨ ਹੋਈ ਹੈ। ਜਿਸ ਨੂੰ ਸ਼ੁੱਕਰਵਾਰ ਰਾਤ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ ਗਿਆ ਸੀ ਜਿਸ ਦੀ ਸ਼ਨੀਵਾਰ ਦੁਪਹਿਰ ਨੂੰ ਮੌਤ ਹੋ ਗਈ ਹੈ। ਉਸ ਨੇ ਦੱਸਿਆ ਕਿ ਉਸ ਦੀ ਕੋਈ ਔਲਾਦ ਨਹੀ ਹੈ ਅਤੇ ਉਹ ਹੁਣ ਬੇਸਹਾਰਾ ਹੋ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement