ਮਾਂ-ਪੁੱਤ ਨੇ ਇਕੱਠਿਆਂ ਪਾਸ ਕੀਤੀ 10ਵੀਂ ਦੀ ਪ੍ਰੀਖਿਆ
Published : Aug 2, 2020, 9:46 am IST
Updated : Aug 2, 2020, 9:46 am IST
SHARE ARTICLE
Photo
Photo

ਮਾਂ ਨੇ 64.4 ਫ਼ੀ ਸਦੀ ਤੇ ਪੁੱਤਰ ਨੇ 73.2 ਫ਼ੀ ਸਦੀ ਅੰਕ ਹਾਸਲ ਕੀਤੇ

ਪੁਣੇ, 1 ਅਗੱਸਤ : ਮਹਾਰਾਸ਼ਟਰ 'ਚ ਪੁਣੇ ਜ਼ਿਲ੍ਹੇ ਦੇ ਬਾਰਾਮਤੀ ਸ਼ਹਿਰ ਵਾਸੀ ਬੇਬੀ ਗੁਰਾਵ ਨੇ ਅਪਣੇ ਪੁੱਤਰ ਨਾਲ 10ਵੀਂ ਬੋਰਡ ਦੀ ਪ੍ਰੀਖਿਆ ਪਾਸ ਕੀਤੀ ਹੈ। ਸੂਬੇ ਵਿਚ ਬੋਰਡ ਇਮਤਿਹਾਨ ਦੇ ਨਤੀਜੇ 29 ਜੁਲਾਈ ਨੂੰ ਐਲਾਨੇ ਗਏ ਸਨ, ਜਿਸ ਵਿਚ 36 ਸਾਲਾ ਬੇਬੀ ਨੇ 64.4 ਫ਼ੀ ਸਦੀ ਅਤੇ ਉਨ੍ਹਾਂ ਦੇ 16 ਸਾਲਾ ਪੁੱਤਰ ਸਦਾਨੰਦ ਨੇ 73.2 ਫ਼ੀ ਸਦੀ ਅੰਕ ਹਾਸਲ ਕੀਤੇ।

ਇਕ ਕੱਪੜਾ ਨਿਰਮਾਤਾ ਕੰਪਨੀ 'ਚ ਸਿਲਾਈ ਦਾ ਕੰਮ ਕਰਨ ਵਾਲੀ ਬੇਬੀ ਨੇ ਕਿਹਾ ਕਿ ਛੋਟੀ ਉਮਰ ਵਿਚ ਵਿਆਹ ਹੋਣ ਕਾਰਨ ਮੇਰੀ ਸਕੂਲੀ ਸਿਖਿਆ ਅਧੂਰੀ ਰਹਿ ਗਈ ਸੀ ਪਰ ਮੇਰੇ ਪਤੀ ਨੇ ਮੈਨੂੰ ਪੁੱਤਰ ਨਾਲ ਇਮਤਿਹਾਨ ਦੇਣ ਲਈ ਉਤਸ਼ਾਹਤ ਕੀਤਾ, ਮੇਰਾ ਹੌਂਸਲਾ ਵਧਾਇਆ। ਬੇਬੀ ਦੇ ਪਤੀ ਪ੍ਰਦੀਪ ਗੁਰਾਵ ਅਤੇ ਪੁੱਤਰ ਨੇ ਪੜ੍ਹਾਈ 'ਚ ਮਦਦ ਕੀਤੀ। ਪੇਸ਼ੇ ਤੋਂ ਪੱਤਰਕਾਰ ਪ੍ਰਦੀਪ ਨੇ ਕਿਹਾ ਕਿ ਮੇਰੀ ਪਤਨੀ ਅਤੇ ਬੇਟੇ ਨੇ ਮਿਹਨਤ ਨਾਲ ਪੜ੍ਹਾਈ ਕੀਤੀ ਅਤੇ ਚੰਗੇ ਅੰਕ ਪ੍ਰਾਪਤ ਕੀਤੇ ਹਨ। ਮੈਂ ਦੋਹਾਂ ਦੇ ਪੜ੍ਹਾਈ ਪ੍ਰਤੀ ਚੰਗੇ ਪ੍ਰਦਰਸ਼ਨ ਤੋਂ ਖੁਸ਼ ਹਾਂ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ।

ਆਤਮ ਵਿਸ਼ਵਾਸ ਨਾਲ ਭਰੀ ਬੇਬੀ ਨੇ ਹੁਣ 12ਵੀਂ ਦੇ ਇਮਤਿਹਾਨ ਪਾਸ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ। ਬੇਬੀ ਨੇ ਕਿਹਾ ਕਿ ਪ੍ਰਵਾਰਕ ਕਾਰਨਾਂ ਤੋਂ 10ਵੀਂ ਜਮਾਤ ਪਾਸ ਕਰਨ ਦਾ ਉਨ੍ਹਾਂ ਦਾ ਸੁਪਨਾ ਅਧੂਨਾ ਰਹਿ ਗਿਆ ਸੀ। ਕਈ ਵਾਰ ਉਨ੍ਹਾਂ ਨੇ ਪੜ੍ਹਾਈ ਪੂਰੀ ਕਰਨ ਦੀ ਸੋਚੀ ਪਰ ਹਾਲਾਤ ਖਰਾਬ ਹੋਣ ਕਾਰਨ ਮੁਮਕਿਨ ਨਹੀਂ ਹੋ ਸਕਿਆ ਸੀ। ਪਤੀ ਵਲੋਂ ਹੌਂਸਲਾ ਅਤੇ ਪੁੱਤਰ ਵਲੋਂ ਸਾਥ ਮਿਲਿਆ ਤਾਂ ਉਨ੍ਹਾਂ ਨੇ ਮੁੜ ਤੋਂ ਕਿਤਾਬਾਂ ਚੁੱਕ ਲਈਆਂ ਅਤੇ ਪੜ੍ਹਾਈ ਸ਼ੁਰੂ ਕੀਤੀ।

ਆਪਣੇ ਕੰਮ ਤੋਂ ਸਮਾਂ ਕੱਢ ਕੇ ਉਹ ਦਿਨ ਵਿਚ ਖਾਲੀ ਸਮੇਂ ਦੌਰਾਨ ਪੜ੍ਹਾਈ ਕਰਨ ਲੱਗੀ। ਜਦੋਂ ਇਮਤਿਹਾਨ ਦਾ ਸਮਾਂ ਨੇੜੇ ਆਇਆ ਤਾਂ ਉਨ੍ਹਾਂ ਨੇ ਅਪਣੇ ਪੁੱਤਰ ਨਾਲ ਅਪਣੀ ਤਿਆਰੀ ਹੋਰ ਤੇਜ਼ ਕਰ ਦਿਤੀ।
ਇਸ ਤਰ੍ਹਾਂ ਉਨ੍ਹਾਂ ਨੇ ਅਪਣੇ ਪੁੱਤਰ ਨਾਲ 10ਵੀਂ ਦੇ ਇਮਤਿਹਾਨ ਦਿਤੇ। ਬੇਬੀ ਨੇ ਦਸਿਆ ਕਿ ਮੇਰੇ ਪੁੱਤਰ ਸਦਾਨੰਦ ਨੇ ਮੈਨੂੰ ਮੁਸ਼ਕਲ ਵਿਸ਼ੇ ਗਣਿਤ, ਅੰਗਰੇਜ਼ੀ ਅਤੇ ਵਿਗਿਆਨ ਸਮਝਾਇਆ। (ਪੀਟੀਆਈ)

Location: India, Maharashtra, Pune

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement