
ਗੁਜਰਾਤ ਸਰਕਾਰ ਵਲੋਂ ਹਲਫ਼ਨਾਮੇ 'ਚ ਕਿਹਾ ਗਿਆ ਕਿ, 1500 ਹਸਪਤਾਲਾਂ ਨੂੰ ਅੱਗ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਨੋਟਿਸ ਜਾਰੀ ਕੀਤੇ ਗਏ ਹਨ।
ਨਵੀਂ ਦਿੱਲੀ: ਗੁਜਰਾਤ ਸਰਕਾਰ (Gujarat Government) ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਸੂਬੇ ਦੇ 1101 ਹਸਪਤਾਲਾਂ ਕੋਲ ਅਜੇ ਵੀ ਸਹੀ ਫਾਇਰ ਸੇਫਟੀ ਸਰਟੀਫਿਕੇਟ (Valid Fire Safety Certificate) ਨਹੀਂ ਹਨ। ਇਹ ਸਰਟੀਫਿਕੇਟ ਗੁਜਰਾਤ ਫਾਇਰ ਸੇਫਟੀ ਐਂਡ ਸਰਵਾਈਵਲ ਉਪਾਅ ਐਕਟ ਦੇ ਅਧੀਨ ਜਾਰੀ ਕੀਤੇ ਜਾਂਦੇ ਹਨ। ਦੱਸ ਦੇਈਏ ਕਿ, ਗੁਜਰਾਤ ਦੇ ਰਾਜਕੋਟ ਸ਼ਹਿਰ ਦੇ ਇੱਕ ਕੋਵਿਡ ਹਸਪਤਾਲ ਵਿਚ ਅੱਗ ਲੱਗਣ ਅਤੇ ਕਈ ਮਰੀਜ਼ਾਂ ਦੀ ਮੌਤ ਹੋ ਜਾਣ ਤੋਂ ਬਾਅਦ, ਸੁਪਰੀਮ ਕੋਰਟ (Supreme Court) ਨੇ ਖੁਦ ਨੋਟਿਸ ਲੈਂਦਿਆਂ ਇੱਕ ਜਨਹਿੱਤ ਪਟੀਸ਼ਨ (PIL) ਦਾਇਰ ਕੀਤੀ ਸੀ।
ਹੋਰ ਪੜ੍ਹੋ: Tokyo Olympic: ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ
PHOTO
ਇਸ ਤੋਂ ਬਾਅਦ, ਗੁਜਰਾਤ ਸਰਕਾਰ ਵਲੋਂ ਸੂਬੇ ਦੇ ਹਸਪਤਾਲਾਂ (Gujarat Hospitals) ਵਿਚ ਅੱਗ ਸੁਰੱਖਿਆ ਪ੍ਰਬੰਧਾਂ ਬਾਰੇ ਨੋਟਿਸ ਜਾਰੀ (Notices Issued) ਕੀਤਾ ਗਿਆ ਅਤੇ ਜਵਾਬ ਮੰਗਿਆ ਗਿਆ। ਹਾਲ ਹੀ ਵਿਚ ਗੁਜਰਾਤ ਸਰਕਾਰ ਨੇ ਇਸ ਬਾਰੇ ਇੱਕ ਹਲਫ਼ਨਾਮਾ ਵੀ ਦਾਇਰ ਕੀਤਾ ਹੈ। ਸੁਪਰੀਮ ਕੋਰਟ ਵਲੋਂ ਸੋਮਵਾਰ ਯਾਕੀ ਕਿ ਅੱਜ ਇਸ ਮਾਮਲੇ ਦੀ ਸੁਣਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦੌਰਾਨ, ਰਾਜ ਵਿਚ ਕੋਵਿਡ -19 ਦੇ ਮਰੀਜ਼ਾਂ ਦਾ ਸਹੀ ਇਲਾਜ ਅਤੇ ਲਾਸ਼ਾਂ ਦੇ ਸਨਮਾਨਜਨਕ ਅੰਤਮ ਸੰਸਕਾਰ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।
ਹੋਰ ਪੜ੍ਹੋ: ਅਡਾਨੀ ਸਮੂਹ ਹੁਣ ਦੇਵੇਗਾ Reliance ਨੂੰ ਚੁਣੌਤੀ, Petrochemical ਕਾਰੋਬਾਰ ‘ਚ ਹੋਵੇਗਾ ਸ਼ਾਮਲ
ਗੁਜਰਾਤ ਦੇ ਸ਼ਹਿਰੀ ਵਿਕਾਸ ਵਿਭਾਗ ਦੇ ਵਧੀਕ ਸਕੱਤਰ ਮੁਕੇਸ਼ ਪੁਰੀ ਨੇ ਹਲਫਨਾਮੇ ਵਿਚ ਦੱਸਿਆ ਹੈ ਕਿ ਇਸ ਸਮੇਂ ਸੂਬੇ ਵਿਚ 5705 ਹਸਪਤਾਲ ਹਨ। ਇਨ੍ਹਾਂ ਵਿਚੋਂ 4604 ਕੋਲ ਫਾਇਰ ਵਿਭਾਗ ਦਾ ਨੋ-ਇਤਰਾਜ਼ ਸਰਟੀਫਿਕੇਟ (NOC) ਹੈ, ਪਰ 1101 ਕੋਲ ਨਹੀਂ ਹੈ। ਇਹ NOC ਬਿਨੈਕਾਰ ਹਸਪਤਾਲ ਦੁਆਰਾ ਅੱਗ ਤੋਂ ਬਚਾਅ ਦੇ ਸਾਰੇ ਪ੍ਰਬੰਧ ਕਰਨ ਤੋਂ ਬਾਅਦ ਜਾਰੀ ਕੀਤਾ ਜਾਂਦਾ ਹੈ।
Supreme Court
ਹੋਰ ਪੜ੍ਹੋ: UP: 10 ਸਾਲ ਦੇ ਬੱਚੇ ਨੇ 79 ਫੀਸਦੀ ਨੰਬਰਾਂ ਨਾਲ ਪਾਸ ਕੀਤੀ ਦਸਵੀਂ ਕਾਲਾਸ
ਗੁਜਰਾਤ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਦਾ ਵੇਰਵਾ ਦਿੰਦਿਆਂ ਹਲਫ਼ਨਾਮੇ ਵਿਚ ਕਿਹਾ ਗਿਆ ਹੈ ਕਿ 1500 ਹਸਪਤਾਲਾਂ ਨੂੰ ਅੱਗ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਕਾਰਨ ਨੋਟਿਸ ਜਾਰੀ ਕੀਤੇ ਗਏ ਹਨ। ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਤਾਂ ਜੋ ਇਹ ਹਸਪਤਾਲ ਅੱਗ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ। ਹਲਫਨਾਮੇ ਦੇ ਅਨੁਸਾਰ, ਇਸ ਵੇਲੇ ਗੁਜਰਾਤ ਦੇ ਸਿਰਫ 47 ਹਸਪਤਾਲ ਹੀ ਕੋਵਿਡ -19 ਦੇ ਮਰੀਜ਼ਾਂ (Covid Patients) ਦਾ ਇਲਾਜ ਕਰ ਰਹੇ ਹਨ। ਇਨ੍ਹਾਂ ਸਾਰਿਆਂ ਕੋਲ ਅੱਗ ਸੁਰੱਖਿਆ (Fire Safety) ਦੀ NOC ਹੈ।