
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਡੀਜ਼ਲ ਕਾਰਾਂ 'ਤੇ ਕਈ ਤਰ੍ਹਾਂ ਦੀਆਂ ਪਬੰਦੀਆਂ ਲੱਗਣ ਤੋਂ ਬਾਅਦ ਪੰਜਾਬ
ਚੰਡੀਗੜ, ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਡੀਜ਼ਲ ਕਾਰਾਂ 'ਤੇ ਕਈ ਤਰ੍ਹਾਂ ਦੀਆਂ ਪਬੰਦੀਆਂ ਲੱਗਣ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਰਾਜਧਾਨੀ ਇਲਾਕੇ ਚੰਡੀਗੜ੍ਹ ਵਿਚ ਔਡੀ ਅਤੇ ਮਰਸੀਡੀਜ਼ ਵਰਗੀਆਂ ਲਗਜ਼ਰੀ ਗੱਡੀਆਂ ਦੇ ਸ਼ੌਕੀਨ ਲੋਕਾਂ ਦੀ ਬੱਲੇ ਬੱਲੇ ਹੋ ਗਈ ਹੈ। ਇਨ੍ਹਾਂ ਰਾਜਾਂ ਦੇ ਲੋਕਾਂ ਨੂੰ ਇਸਤੇਮਾਲ ਕੀਤੀਆਂ ਹੋਈਆਂ ਲਗਜ਼ਰੀ ਗੱਡੀਆਂ ਭਾਰੀ ਡਿਸਕਾਉਂਟ 'ਤੇ ਮਿਲ ਰਹੀਆਂ ਹਨ। ਇਸ ਤੋਂ ਗਾਹਕਾਂ ਨੂੰ ਲੱਖਾਂ ਰੁਪਏ ਦਾ ਫਾਇਦਾ ਹੋ ਰਿਹਾ ਹੈ।
Delhi’s used diesel cars selling cheap in Punjab
ਚੰਡੀਗੜ੍ਹ ਦੇ ਕਈ ਲੋਕਾਂ ਨੇ ਹਾਲ ਹੀ ਵਿਚ ਦਿੱਲੀ ਤੋਂ ਪੁਰਾਣੀਆਂ ਆਉਡੀ A4 ਡੀਜ਼ਲ ਕਰਨ 10-10 ਲੱਖ ਰੁਪਏ ਵਿਚ ਖਰੀਦੀਆਂ। ਇਹੀ ਕਾਰ ਜੇਕਰ ਉਹ ਚੰਡੀਗੜ ਵਿਚ ਖਰੀਦਦੇ ਤਾਂ ਉਨ੍ਹਾਂ 14 ਲੱਖ ਰੁਪਏ ਦੇਣੇ ਪੈਂਦੇ। ਇਸੇ ਤਰ੍ਹਾਂ ਨਾਲ ਚੰਡੀਗੜ ਦੀ ਰਹਿਣ ਵਾਲੀ ਗੁਰਜੋਤ ਕੌਰ ਨੇ ਦਿੱਲੀ ਤੋਂ ਮਰਸੀਡੀਜ਼ ਈ ਕਲਾਸ ਕਾਰ ਦਿੱਲੀ ਤੋਂ 11 ਲੱਖ ਰੁਪਏ ਵਿਚ ਖਰੀਦੀ ਹੈ ਅਤੇ ਹੁਣ ਉਸ ਨੂੰ ਚੰਡੀਗੜ ਵਿਚ ਉਹ 15 ਲੱਖ ਰੁਪਏ ਵਿਚ ਵੇਚ ਦੇਣਗੇ। ਲਗਜ਼ਰੀ ਕਾਰ ਦੇ ਸ਼ੌਕੀਨ ਲੋਕਾਂ ਲਈ ਇਹ ਅਚਾਨਕ ਛੂਟ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਵਜ੍ਹਾ ਨਾਲ ਮਿਲ ਰਹੀ ਹੈ।
Delhi’s used diesel cars selling cheap in Punjab
ਐਨਜੀਟੀ ਨੇ ਦਿਲੀ ਵਿਚ 10 ਸਾਲ ਤੋਂ ਪੁਰਾਣੇ ਵਾਹਨਾਂ ਉੱਤੇ ਬੈਨ ਲਗਾ ਦਿੱਤਾ ਹੈ ਤਾਂਕਿ ਰਾਜਧਾਨੀ ਦੀ ਏਅਰ ਕਵਾਲਿਟੀ ਨੂੰ ਸੁਧਾਰਿਆ ਜਾ ਸਕੇ। ਇੱਕ ਅਨੁਮਾਨ ਦੇ ਮੁਤਾਬਕ ਰਾਜਧਾਨੀ ਦਿੱਲੀ ਵਿਚ ਰਜਿਸਟਰ ਦੋ ਲੱਖ ਪ੍ਰਾਇਵੇਟ ਡੀਜ਼ਲ ਵਾਹਨ ਅਜਿਹੇ ਹਨ ਜੋ 10 ਸਾਲ ਪੁਰਾਣੇ ਹੋਣ ਵਾਲੇ ਹਨ। ਇਲਾਕੇ ਦੇ ਪੁਰਾਣੀਆਂ ਕਾਰਾਂ ਦੇ ਡੀਲਰਾਂ ਦੇ ਮੁਤਾਬਕ ਹਾਲ ਹੀ ਦੇ ਦਿਨਾਂ ਵਿਚ ਚੰਡੀਗੜ, ਪੰਜਾਬ ਅਤੇ ਹਰਿਆਣਾ ਵਿਚ ਦਿੱਲੀ ਦੇ ਡੀਜ਼ਲ ਵਾਹਨਾਂ ਦੀ ਡਿਮਾਂਡ ਵਿਚ 30 ਫ਼ੀਸਦੀ ਦਾ ਵਾਧਾ ਹੋਇਆ ਹੈ। ਦਿਲੀ ਦੇ ਉਲਟ ਚੰਡੀਗੜ, ਪੰਜਾਬ ਅਤੇ ਹਰਿਆਣਾ ਵਿਚ ਡੀਜ਼ਲ ਵਾਹਨਾਂ ਨੂੰ 15 ਸਾਲ ਤੱਕ ਚਲਾਇਆ ਜਾ ਸਕਦਾ ਹੈ।
Delhi’s used diesel cars selling cheap in Punjab
ਇਹੀ ਨਹੀਂ ਜੇਕਰ ਟਰਾਂਸਪੋਰਟ ਡਿਪਾਰਟਮੈਂਟ ਵਲੋਂ ਆਗਿਆ ਮਿਲ ਜਾਵੇ ਤਾਂ ਇਸ ਵਾਹਨਾਂ ਨੂੰ 20 ਸਾਲ ਤੱਕ ਚਲਾਇਆ ਜਾ ਸਕਦਾ ਹੈ। ਡੀਲਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਲੋਕ ਚੰਡੀਗੜ ਦੀਆਂ ਵਰਤੀਆਂ ਕਾਰਾਂ ਨੂੰ ਲੈਣਾ ਪਸੰਦ ਕਰਦੇ ਸਨ ਕਿਉਂਕਿ ਉੱਥੇ ਦੇ ਸੜਕਾਂ ਦੀ ਬਣਤਰ ਬਹੁਤ ਚੰਗੀ ਹੁੰਦੀ ਸੀ। ਇਸ ਨਾਲ ਕਾਰਾਂ ਦੀ ਹਾਲਤ ਵੀ ਬਿਹਤਰ ਰਹਿੰਦੀ ਸੀ। ਚੰਡੀਗੜ ਦੀਆਂ ਪੁਰਾਣੀਆਂ ਕਾਰਾਂ ਦੇ ਡੀਲਰ ਜਸਵਿੰਦਰ ਸਿੰਘ ਨੇ ਕਿਹਾ ਕਿ ਘੱਟ ਕੀਮਤ ਦੀ ਵਜ੍ਹਾ ਨਾਲ ਹੁਣ ਦਿਲੀ ਵਿਚ ਰਜਿਸਟਰ ਕਾਰਾਂ ਦੀ ਡਿਮਾਂਡ ਵੱਧ ਗਈ ਹੈ। ਇੱਕ ਹੋਰ ਕਾਰ ਡੀਲਰ ਦੇਵ ਠਾਕੁਰ ਨੇ ਦੱਸਿਆ ਕਿ ਦਿੱਲੀ ਤੋਂ ਕਾਰਾਂ ਦੇ ਆਉਣ ਦਾ ਵਹਾਅ ਕਾਫੀ ਵੱਧ ਗਿਆ ਹੈ।