
ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਨੂੰ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਹਰ ਘਰ 'ਚ ਪੀਣ ਵਾਲੇ ਪਾਣੀ ਤੇ ਸੀਵਰੇਜ ਕੁਨੈਕਸ਼ਨ ਪਹੁੰਚਾਉਣ ਬਦਲੇ.............
ਚੰਡੀਗੜ੍ਹ : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਨੂੰ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਹਰ ਘਰ 'ਚ ਪੀਣ ਵਾਲੇ ਪਾਣੀ ਤੇ ਸੀਵਰੇਜ ਕੁਨੈਕਸ਼ਨ ਪਹੁੰਚਾਉਣ ਬਦਲੇ ਡਿਜੀਟਲ ਇੰਡੀਆ ਐਕਸੀਲੈਂਸ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਸਨਮਾਨ ਮੇਅਰ ਦਿਵੇਸ਼ ਮੋਦਗਿਲ ਅਤੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਸਮਾਰਟ ਸਿਟੀ ਦੇ ਚੀਫ਼ ਐਗਜ਼ੈਕਟਿਵ ਅਫ਼ਸਰ ਵਜੋਂ ਪ੍ਰਾਪਤ ਕੀਤਾ ਹੈ। ਇਹ ਸਨਮਾਨ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕਲ ਦੇਰ ਰਾਤ ਤਾਜ ਹੋਟਲ ਦੇ ਹੋਏ ਡਿਜੀਟਲ ਇੰਡੀਆ ਕੰਨਕਲੇਵ ਦਿਤਾ ਗਿਆ।
ਇਸ ਮੌਕੇ ਮੇਅਰ ਦਿਵੇਸ਼ ਮੋਦਗਿਲ ਨੇ ਦਸਿਆ ਕਿ ਨਗਰ ਨਿਗਮ ਨੇ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਚੰਡੀਗੜ੍ਹ ਸ਼ਹਿਰ ਵਿਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਸੇਵਾਵਾਂ ਨੂੰ ਘਰੋ-ਘਰੀ ਪਲਾਨਿੰਗ ਨਾਲ ਤਿਆਰ ਕਰ ਕੇ ਹੋਰ ਸੁਧਾਰ ਕਰਨ ਬਦਲੇ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੰਡੀਗੜ੍ਹ ਆਉਣ ਵਾਲੇ ਸਮੇਂ ਵਿਚ ਘੱਟੋ-ਘੱਟ ਮੈਨ ਪਾਵਰ ਨਾਲ ਵਾਟਰ ਸਪਲਾਈ ਅਤੇ ਪੰਪਿੰਗ ਮਸ਼ੀਨਰੀ ਚਲਾਉਣ ਲਈ ਕਈ ਸੁਧਾਰ ਕੀਤੇ ਜਾ ਰਹੇ ਹਨ। ਇਹ ਸਨਮਾਨ ਲੈਣ ਸਮੇਂ ਨਗਰ ਨਿਗਮ ਦੇ ਪਹਿਲੇ ਕਾਰਜਕਾਰੀ ਕਮਿਸ਼ਨਰ ਰਹੇ ਜਤਿੰਦਰ ਯਾਦਵ ਵੀ ਮੌਜੂਦ ਸਨ।